Punjab News: ਤਬਾਹੀ ਦੇ ਦੌਰ ’ਚ ਵਿਖਾਈ ਦਰਿਆ-ਦਿਲੀ, ਫਸਲਾਂ ਮਰਨ ’ਤੇ ਜ਼ਮੀਨ ਮਾਲਕਾਂ ਨੇ ਛੱਡਿਆ ਠੇਕਾ

ਵੱਡੀ ਗਿਣਤੀ ਪਿੰਡਾਂ ’ਚ ਮੀਂਹ ਤੇ ਗੜਿਆਂ ਨਾਲ ਫਸਲਾਂ ਹੋਈਆਂ ਤਬਾਹ

Ravinder Sharma Picture
Published On

ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹਾ ਬਠਿੰਡਾ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ’ਚ ਲੰਘੇ ਦਿਨਾਂ ਦੌਰਾਨ ਭਾਰੀ ਮੀਂਹ ਤੇ ਗੜੇ ਪੈਣ ਨਾਲ ਫਸਲਾਂ ਤਬਾਹ ਹੋ ਗਈਆਂ। ਕਿਸਾਨਾਂ ਨੇ ਹੁਣ ਕਣਕ ਦੀ ਵਾਢੀ ਸ਼ੁਰੂ ਕਰਨੀ ਸੀ ਪਰ ਗੜਿਆਂ ਨੇ ਕਣਕਾਂ ਭੰਨ ਸੁੱਟੀਆਂ। ਖਰਾਬ ਮੌਸਮ ਦੇ ਕਾਰਨ ਸਭ ਤੋਂ ਜ਼ਿਆਦਾ ਆਰਥਿਕ ਸੱਟ ਉਨ੍ਹਾਂ ਕਿਸਾਨਾਂ ਨੂੰ ਵੱਜੀ ਹੈ, ਜਿਨ੍ਹਾਂ ਨੇ ਠੇਕੇ ’ਤੇ ਜ਼ਮੀਨਾਂ ਲੈ ਕੇ ਫਸਲਾਂ ਬੀਜੀਆਂ ਸਨ। ਅਜਿਹੇ ਦੌਰ ’ਚ ਕੁਝ ਅਜਿਹੇ ਜ਼ਮੀਨ ਮਾਲਕ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦਿਲ ਵੱਡਾ ਕਰਦਿਆਂ ਠੇਕੇ ’ਤੇ ਜ਼ਮੀਨਾਂ ਵਾਹੁਣ ਵਾਲੇ ਕਿਸਾਨਾਂ ਤੋਂ 6 ਮਹੀਨਿਆਂ ਦਾ ਠੇੇਕਾ ਨਾ ਲੈਣ ਦਾ ਦਲੇਰੀ ਭਰਿਆ ਤੇ ਸ਼ਲਾਘਾਯੋਗ ਫੈਸਲਾ ਲਿਆ ਹੈ। ਜ਼ਮੀਨ ਮਾਲਕਾਂ ਵੱਲੋਂ ਦਿਖਾਈ ਇਹ ਇਨਸਾਨੀਅਤ ਕਾਸ਼ਤਕਾਰ ਕਿਸਾਨਾਂ ਦੇ ਜ਼ਖਮਾਂ ਲਈ ਮੱਲ੍ਹਮ ਦਾ ਕੰਮ ਕਰੇਗੀ।

Bathinda-News
Punjab News: ਤਬਾਹੀ ਦੇ ਦੌਰ ’ਚ ਵਿਖਾਈ ਦਰਿਆ-ਦਿਲੀ, ਫਸਲਾਂ ਮਰਨ ’ਤੇ ਜ਼ਮੀਨ ਮਾਲਕਾਂ ਨੇ ਛੱਡਿਆ ਠੇਕਾ

ਵੇੇਰਵਿਆਂ ਮੁਤਾਬਿਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਸੰਧਵਾਂ, ਕੋਟਲੀ ਅਬਲੂ ਆਦਿ ਸਮੇਤ ਹੋਰ ਕਈ ਪਿੰਡਾਂ ’ਚ ਗੜਿਆਂ ਤੇ ਮੀਂਹ ਨੇ ਕਣਕ ਦੀ ਫ਼ਸਲ ਤਬਾਹ ਕਰ ਦਿੱਤੀ। ਕਿਸਾਨਾਂ ’ਤੇ ਆਏ ਇਸ ਸੰਕਟ ਦੇ ਦਰਮਿਆਨ ਪਿੰਡ ਕੋਠੇ ਸੰਧਵਾਂ ਤੋਂ ਜ਼ਮੀਨ ਮਾਲਕਾਂ ’ਤੇ ਠੇਕੇ ’ਤੇ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਦਰਮਿਆਨ ਆਪਸੀ ਭਾਈਚਾਰਕ ਦੀ ਸਾਂਝ ਸਾਹਮਣੇ ਆਈ ਹੈ, ਜਿਸ ਤਹਿਤ ਕੁਝ ਜ਼ਮੀਨ ਮਾਲਕਾਂ ਨੇ ਆਪਣੀਆਂ ਜ਼ਮੀਨਾਂ ਦਾ 6 ਮਹੀਨਿਆਂ ਦਾ ਠੇਕਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਕੋਠੇ ਸੰਧਵਾਂ ਵਾਸੀ ਗਰਦੌਰ ਸਿੰਘ ਸੰਧੂ ਨੇ ਦੱਸਿਆ ਕਿ ਉਸ ਨੇ ਆਪਣੀ 30 ਏਕੜ ਜ਼ਮੀਨ ਪਿੰਡ ਦੇ ਹੀ ਕਿਸਾਨ ਨੂੰ ਠੇਕੇ ’ਤੇ ਦਿੱਤੀ ਹੋਈ ਸੀ। ਖ਼ਰਾਬ ਮੌਸਮ ਕਾਰਨ ਕਣਕ ਸਮੇਤ ਹੋਰ ਫਸਲ ਮਰ ਜਾਣ ਕਰਕੇ ਉਸ ਨੇ ਜ਼ਮੀਨ ਵਾਹੁਣ ਵਾਲੇ ਕਿਸਾਨ ਤੋਂ 6 ਮਹੀਨਿਆਂ ਦਾ ਠੇਕਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ।

Read Also :  ਦਿਨ-ਦਿਹਾੜੇ ਔਰਤ ਦੇ ਕੰਨਾਂ ’ਚੋਂ ਬਾਲੀਆਂ ਝਪਟ ਕੇ ਨੌਜਵਾਨ ਫਰਾਰ

ਕਿਸਾਨ ਨੇ ਦੱਸਿਆ ਕਿ 35 ਮਿੰਟ ਪਏ ਗੜਿਆਂ ਨੇ ਪਿੰਡ ਦੀ ਸਾਰੀ ਫਸਲ ਤਬਾਹ ਕਰ ਦਿੱਤੀ  ਗਰਦੌਰ ਸਿੰਘ ਵੱਲੋਂ ਲਏ ਇਸ ਸ਼ਲਾਘਾਯੋਗ ਫ਼ੈਸਲੇ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਉਸ ਤੋਂ ਪ੍ਰੇਰਿਤ ਹੁੰਦਿਆਂ ਇਸੇ ਹੀ ਪਿੰਡ ਦੇ ਹੋਰ ਕਿਸਾਨਾਂ ਢੋਲਾ ਰਾਮ ਵੱਲੋਂ 4 ਏਕੜ, ਸੁਖਮੰਦਰ ਸਿੰਘ 7 ਏਕੜ ਅਤੇ ਦਰਸ਼ਨ ਸਿੰਘ ਬਰਾੜ ਵੱਲੋਂ ਸਾਢੇ 4 ਏਕੜ ਜ਼ਮੀਨ ਦਾ ਠੇਕਾ ਨਹੀਂ ਲਿਆ ਜਾਵੇਗਾ। ਉਨ੍ਹਾਂ ਠੇਕੇ ’ਤੇ ਜ਼ਮੀਨ ਦੇਣ ਵਾਲੇ ਹੋਰਨਾਂ ਜ਼ਮੀਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਕਿਸਾਨਾਂ ਨੂੰ 6 ਮਹੀਨਿਆਂ ਦਾ ਠੇਕਾ ਛੱਡਿਆ ਜਾਵੇ।

ਸਿਰਫ ਡੀਜ਼ਲ ਖਰਚੇ ’ਤੇ ਵੱਢਾਂਗੇ ਕਿਸਾਨਾਂ ਦੀ ਕਣਕ : ਅਰਸ਼ਦੀਪ ਸਿੰਘ

ਮੀਂਹ ਅਤੇ ਗੜੇਮਾਰੀ ਨਾਲ ਹੀ ਪ੍ਰਭਾਵਿਤ ਪਿੰਡਾਂ ’ਚ ਸ਼ਾਮਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਬਲੂ ਦੇ ਅਰਸ਼ਦੀਪ ਸਿੰਘ ਨੇ ਵੀ ਸੰਕਟ ਦੀ ਇਸ ਘੜੀ ’ਚ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ ਉਨ੍ਹਾਂ ਅੱਜ ਐਲਾਨ ਕੀਤਾ ਕਿ ਉਹ ਆਪਣੀ ਕੰਬਾਇਨ ਦਾ ਕੋਈ ਵੀ ਕਣਕ ਦੀ ਵਢਾਈ ਦਾ ਖਰਚਾ ਨਹੀਂ ਲਵੇਗਾ ਜਿਸ ਕਿਸਾਨ ਵੀਰ ਨੇ ਉਸ ਤੋਂ ਕਣਕ ਵਢਾਉਣੀ ਹੋਵੇ ਉਹ ਸਿਰਫ ਆਪਣੇ ਵੱਲੋਂ ਡੀਜ਼ਲ ਪਾ ਕੇ ਕਣਕ ਵਢਾ ਸਕਦਾ ਹੈ।

About The Author

Related Posts