Snatching Case: ਦਿਨ-ਦਿਹਾੜੇ ਔਰਤ ਦੇ ਕੰਨਾਂ ’ਚੋਂ ਬਾਲੀਆਂ ਝਪਟ ਕੇ ਨੌਜਵਾਨ ਫਰਾਰ
ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ
Snatching Case: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸ਼ਹਿਰ ਦੇ ਇੱਕ ਵਾਰਡ ਵਿੱਚ ਦਿਨ-ਦਿਹਾੜੇ ਝਪਟਮਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਬੰਸਲ ਨੇ ਦੱਸਿਆ ਕਿ ਗਲੀ ਵਿੱਚ ਇੱਕ ਔਰਤ ਖੜ੍ਹੀ ਸੀ। ਉਸੇ ਵੇਲੇ ਇੱਕ ਅਣਜਾਣ ਨੌਜਵਾਨ ਮੋਟਰਸਾਈਕਲ ਤੇ ਉੱਥੇ ਪਹੁੰਚਿਆ। ਉਸ ਨੌਜਵਾਨ ਪਹਿਲਾਂ ਮੋਟਰਸਾਈਕਲ ਥੋੜ੍ਹੀ ਦੂਰ ਖੜ੍ਹੀ ਕਰਕੇ ਗਲੀ ਵਿੱਚ ਆ ਕੇ ਇਧਰ-ਉਧਰ ਘੁੰਮਣ ਲੱਗਾ। ਇਸ ਤੋਂ ਬਾਅਦ ਉਸ ਨੇ ਨੇੜੇ ਖੜ੍ਹੀ ਇੱਕ ਘਰ ਦੀ ਔਰਤ ਤੋਂ ਪਾਣੀ ਮੰਗਿਆ। ਜਿਵੇਂ ਹੀ ਉਹ ਔਰਤ ਪਾਣੀ ਲੈਣ ਲਈ ਅੰਦਰ ਚਲੀ ਗਈ, ਤਾਂ ਉਸ ਅਣਜਾਣ ਨੌਜਵਾਨ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਬਾਹਰ ਖੜ੍ਹੀ ਦੂਜੀ ਔਰਤ ਦੇ ਕੰਨਾਂ ਤੋਂ ਬਾਲੀਆਂ ਝਪਟ ਲਈਆਂ ਅਤੇ ਤੁਰੰਤ ਫਰਾਰ ਹੋ ਗਿਆ।
ਇਹ ਵੀ ਪੜ੍ਹੋ: Depot Holders Protest Punjab: ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੇੜੇ ਡਿੱਪੂ ਹੋਲਡਰਾਂ ਵੱਲੋਂ ਪ੍ਰਦਰਸ਼ਨ
ਇਸ ਸਬੰਧ ਵਿੱਚ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਖੋਹੀਆਂ ਗਈਆਂ ਬਾਲੀਆਂ ਪਿੱਤਲ ਦੀਆਂ ਸਨ। ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
