Depot Holders Protest Punjab: ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੇੜੇ ਡਿੱਪੂ ਹੋਲਡਰਾਂ ਵੱਲੋਂ ਪ੍ਰਦਰਸ਼ਨ

ਪੁਲਿਸ ਨੇ ਸਮੂਹ ਡਿੱਪੂ ਹੋਲਡਰਾਂ ਨੂੰ ਕਲੋਨੀ ਤੋਂ ਪਹਿਲਾਂ ਹੀ ਰੋਕ ਲਿਆ

Satinder Mathur  Picture
Published On

Depot Holders Protest Punjab: (ਗੁਰਪ੍ਰੀਤ ਸਿੰਘ) ਸੰਗਰੂਰ। ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ’ਚ ਸੰਗਰੂਰ-ਪਟਿਆਲਾ ਰੋਡ ’ਤੇ ਪੰਜਾਬ ਭਰ ਤੋਂ ਇੱਕਤਰ ਡਿੱਪੂ ਹੋਲਡਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ ਤਾਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਚੱਲਦਿਆਂ 

Depot Holders Protest Punjab
Depot Holders Protest Punjab: ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੇੜੇ ਡਿੱਪੂ ਹੋਲਡਰਾਂ ਵੱਲੋਂ ਪ੍ਰਦਰਸ਼ਨ

ਅਤੇ ਕੜਕਦੀ ਧੁੱਪ ਵਿਚ ਡਿੱਪੂ ਹੋਲਡਰ ਸੜਕ ’ਤੇ ਹੀ ਬੈਠ ਗਏ।

ਇਹ ਵੀ ਪੜ੍ਹੋ: Delhi Assembly Security Breach: ਦਿੱਲੀ ਵਿਧਾਨ ਸਭਾ ਸੁਰੱਖਿਆ ਮਾਮਲਾ: ਨਕਾਬਪੋਸ਼ ਵਿਅਕਤੀ ਗ੍ਰਿਫ਼ਤਾਰ, ਗੱਡੀ ਜ਼ਬਤ 


    ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਪਾਰਟੀ ਨੇ ਡਿੱਪੂ ਹੋਲਡਰਾਂ ਨੂੰ ਇੱਜਤ ਦੀ ਰੋਟੀ ਦੇਣ ਦਾ ਵਾਅਦਾ ਕੀਤਾ ਸੀ ਪਰ 4 ਸਾਲ ਬੀਤ ਜਾਣ ’ਤੇ ਵੀ ਡਿੱਪੂ ਹੋਲਡਰਾਂ ਦੀ ਕਿਸੇ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਡਿੱਪੂ ਹੋਲਡਰਾਂ ਨੂੰ ਮਾਰਕਫੈਡ ਡਿੱਪੂਆਂ ਦੀ ਤਰਜ਼ ’ਤੇ ਦੁਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ ਅਤੇ ਮਾਣਭੱਤਾ ਮਾਰਕਫੈੱਡ ਦੀ ਤਰਜ਼ ਦਿੱਤੇ ਜਾਣ, ਕਣਕ ਦੀ ਵੰਡ ਹਰ ਮਹੀਨੇ ਕੀਤੇ ਜਾਣ, ਕਣਕ ਦਾ ਕਮਿਸ਼ਨ ਅਤੇ ਲੋਡਿੰਗ-ਅਨਲੋਡਿੰਗ ਡਿੱਪੂ ਹੋਲਡਰਾਂ ਨੂੰ ਦਿੱਤੇ ਜਾਣ, ਬੰਦ ਪਈਆਂ ਸਪਲਾਈਆਂ ਬਹਾਲ ਕੀਤੇ ਜਾਣ, ਨਵੇਂ ਰਾਸ਼ਨ ਕਾਰਡਾਂ ਵਿੱਚ ਨਾਂਅ ਚੜਾਉਣ ਅਤੇ ਕਟਾਉਣ ਦੀ ਜ਼ਿੰਮੇਵਾਰੀ ਡਿੱਪੂ ਹੋਲਡਰਾਂ ਨੂੰ ਦਿੱਤੇ ਜਾਣ, ਲੋਡਿੰਗ-ਅਣਲੋਡਿੰਗ ਟਰਾਂਸਪੋਰਟ ਅਤੇ ਲੇਬਰ ਦੀ ਰਕਮ ਜੋ ਠੇਕੇਦਾਰਾਂ ਨੂੰ ਅਦਾ ਕੀਤੀ ਜਾਂਦੀ ਹੈ ਉਹ ਡਿੱਪੂ ਹੋਲਡਰਾਂ ਨੂੰ ਦਿੱਤੇ ਜਾਣ।
     
    ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸ਼੍ਰ੍ਰੋਮਣੀ ਅਕਾਲੀ ਦਲ ਸੁਨਾਮ, ਵਿਨੋਦ ਸ਼ਰਮਾ ਸੂਬਾ ਪ੍ਰੈੱਸ ਸਕੱਤਰ, ਸੁਰਜੀਤ ਸਿੰਘ ਮੰਗੀ ਜ਼ਿਲ੍ਹਾ ਪ੍ਰਧਾਨ ਸੰਗਰੂਰ, ਬਿੰਦਰ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ, ਬਲਜਿੰਦਰ ਸਿੰਘ ਅੰਮ੍ਰਿਤਸਰ, ਅਨਿਲ ਕੁਮਾਰ ਪਟਿਆਲਾ, ਜਸਪ੍ਰੀਤ ਸਿੰਘ ਮੋਹਾਲੀ, ਧਰਮਪਾਲ ਬਰਨਾਲਾ, ਸੰਤੋਖ ਸਿੰਘ ਬਠਿੰਡਾ, ਮੋਹਨ ਲਾਲ ਗੁਰਦਾਸਪੁਰ, ਰਜਿੰਦਰ ਸਿੰਘ ਫਿਰੋਜਪੁਰ, ਦਿਲਬਾਰ ਸਿੰਘ ਮੋਗਾ, ਤਰਸੇਮ ਸਿੰਘ ਤਰਨਤਾਰਨ, ਪ੍ਰੀਤਮ ਸਿੰਘ ਦੇਵੀਗੜ੍ਹ, ਗੁਰਬਚਨ ਸਿੰਘ ਲਾਲੀ ਕਪੂਰਥਲਾ, ਹਰਵਿੰਦਰ ਸਿੰਘ ਨਵਾਂ ਸ਼ਹਿਰ, ਬਖਸ਼ੀਸ਼ ਸਿੰਘ ਕੋਟ ਈਸੇ ਖਾਂ, ਬਹਾਦਰ ਚੰਦ ਅਰੋੜਾ ਚੇਅਰਮੈਨ ਨਵਾਂ ਸ਼ਹਿਰ, ਬਿੱਟੂ ਬਾਠ ਫਿਰੋਜਪੁਰ, ਵਿਸਾਖਾ ਸਿੰਘ ਫਤਹਿਗੜ੍ਹ ਸਾਹਿਬ, ਡਾ. ਜੱਗਾ ਸਿੰਘ ਮੌੜ ਆਦਿ ਮੌਜ਼ੂਦ ਸਨ।
   

ਸੰਗਰੂਰ : ਰੋਸ ਪ੍ਰਦਰਸ਼ਨ ਕਰਦੇ ਹੋਏ ਡਿੱਪੂ ਹੋਲਡਰ।

About The Author

Related Posts