Punjab News: 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਮਾਨ
‘ਆਪ’ ਛੱਡ ਚੁੱਕੇ ਰਾਜ ਸਭਾ ਮੈਂਬਰਾਂ ਦੇ ਮੁੱਦੇ ’ਤੇ ਕਰਨਗੇ ਚਰਚਾ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਮਈ ਨੂੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਭਗਵੰਤ ਮਾਨ ਰਾਸ਼ਟਰਪਤੀ ਨਾਲ ਆਮ ਆਦਮੀ ਪਾਰਟੀ ਛੱਡ ਭਾਜਪਾ ’ਚ ਸ਼ਾਮਲ ਹੋਏ 7 ਰਾਜ ਸਭਾ ਸੰਸਦ ਮੈਂਬਰਾਂ ਬਾਰੇ ਚਰਚਾ ਕਰਨਗੇ। ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਟਰੇਲੀਆ ਤੋਂ 15 ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ’ਚੋਂ ਇੱਕ ਔਰਤ ਵੀ ਸ਼ਾਮਲ ਹੈ। ਦੋ ਤੇਲੰਗਾਨਾ ਤੋਂ, ਇੱਕ ਉਤਰਾਖੰਡ ਤੋਂ ਤੇ ਇੱਕ ਹਰਿਆਣਾ ਤੋਂ ਹੈ।
Read Also : ਗੰਗਾ ਐਕਸਪ੍ਰੈਸਵੇਅ ਦੇ ਸ਼ੁਰੂ ਹੋਣ ਨਾਲ ਬਦਲੇਗੀ ਯਾਤਰਾ ਦੀ ਤਸਵੀਰ, ਪੜ੍ਹੋ ਪੂਰੀ ਜਾਣਕਾਰੀ
ਇਨ੍ਹਾਂ ਵਿਅਕਤੀਆਂ ’ਤੇ ਅਸਟਰੇਲੀਆ ’ਚ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ, ਜਿਸ ਕਾਰਨ ਅਸਟਰੇਲੀਆ ਸਰਕਾਰ ਉਨ੍ਹਾਂ ਨੂੰ ਡਿਪੋਰਟ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸ਼ਾਮ ਭਾਖੜਾ ਡੈਮ ਤੋਂ 21,000 ਕਿਊਸਿਕ ਪਾਣੀ ਛੱਡਿਆ ਜਾਵੇਗਾ। 1 ਤੋਂ 3 ਮਈ ਦੇ ਵਿਚਕਾਰ ਸਿੰਚਾਈ ਦੇ ਉਦੇਸ਼ਾਂ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਪਾਣੀ ਨਹਿਰਾਂ ਤੱਕ ਪਹੁੰਚੇਗਾ। ਜਲੰਧਰ ’ਚ ਆਪ ਦੀ ਮੀਟਿੰਗ ਬਾਰੇ ਮਾਨ ਨੇ ਕਿਹਾ ਕਿ ਇਹ ਸਿਰਫ਼ ਪਾਰਟੀ ਆਬਜ਼ਰਵਰਾਂ ਦੀ ਮੀਟਿੰਗ ਸੀ। ਰੇਲਵੇ ਟਰੈਕ ਧਮਾਕੇ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਟੀਮ ਕੇਂਦਰੀ ਏਜੰਸੀ ਦੇ ਸੰਪਰਕ ’ਚ ਹੈ ਤੇ ਜਾਂਚ ਚੱਲ ਰਹੀ ਹੈ। Punjab News