KCC Insurance Scheme: ਸਿਰਫ਼ 63 ਪੈਸੇ ਦਾ ਭੁਗਤਾਨ ਤੇ 50 ਹਜ਼ਾਰ ਦਾ ਫ਼ਾਇਦਾ, ਸਰਕਾਰ ਨੇ ਦਿੱਤਾ ਤੋਹਫ਼ਾ

ਯੋਜਨਾ : ਪੰਜ ਲੱਖ ਪਾਤਰ ਕਿਸਾਨ ਕ੍ਰੇਡਿਟ ਕਾਰਡ ਧਾਰਕਾਂ ਨੂੰ ਹਾਦਸਾ ਬੀਮਾ ਦਾ ਸੁਰੱਖਿਆ ਕਵਚ

Ravinder Sharma Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਮਾਰਗਦਰਸ਼ਨ ’ਚ ਸੂਬੇ ਦੇ ਕਿਸਾਨਾਂ ਨੂੰ ਅਚਾਨਕ ਮੌਤ ਅਤੇ ਹਾਦਸੇ ਕਾਰਨ ਹੋਣ ਵਾਲੀ ਸਥਾਈ ਅੰਗਹੀਣਤਾ ਤੋਂ ਪੈਦਾ ਵਿੱਤੀ ਜੋਖ਼ਿਮ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਹਰਿਆਣਾ ਸੂਬਾ ਸਰਕਾਰੀ ਅਪੈਕਸ ਬੈਂਕ ਲਿਮਟਿਡ ਵੱਲੋਂ ਕਿਸਾਨ ਕ੍ਰੇਡਿਟ ਕਾਰਡ ਧਾਰਕਾਂ ਲਈ ਵਿਅਕਤੀਗਤ ਹਾਦਸਾ ਬੀਮਾ ਯੋਜਨਾ ਲਾਗੂ ਕੀਤੀ ਗਈ ਹੈ।

Read Also : ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਲਾਇਆ

ਸਾਲ 2026-27 ਲਈ ਇਸ ਯੋਜਨਾ ਤਹਿਤ ਲਗਭਗ 5 ਲੱਖ ਪਾਤਰ ਕੇਸੀਸੀ ਧਾਰਕਾਂ ਨੂੰ ਇੱਕ ਸਾਲ ਦੀ ਮਿਆਦ ਲਈ 50 ਹਜ਼ਾਰ ਰੁਪਏ ਦਾ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ। ਇਸ ਸਬੰਧੀ ਸੋਮਵਾਰ ਨੂੰ ਹਰਕੋ ਬੈਂਕ ਦੇ ਪ੍ਰਬੰਧਨ ਨਿਰਦੇਸ਼ਕ ਸੁਸ਼ੀਲ ਸਾਰਵਾਨ ਦੀ ਪ੍ਰਧਾਨਗੀ ’ਚ ਮੀਟਿੰਗ ਹੋਈ। ਇਹ ਪਹਿਲ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਦੇ ਕਿਸਾਨਾਂ ਦੇ ਕਲਿਆਣ ਅਤੇ ਸਹਿਕਾਰੀ ਖੇਤਰ ਨੂੰ ਦ੍ਰਿੜ ਕਰਨ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਕੀਤੀ ਗਈ ਹੈ। ਸਾਲ 2026-27 ਲਈ ਹਾਰਕੋ ਬੈਂਕ ਵੱਲੋਂ ਕੇਂਦਰੀ ਸਹਿਕਾਰੀ ਬੈਂਕਾਂ ਅਤੇ ਇਫਕੋ-ਟੋਕੀਓ ਸਧਾਰਨ ਬੀਮਾ ਕੰਪਨੀ ਲਿਮਟਿਡ ਦੇ ਨਾਲ ਵਿਅਕਤੀਗਤ ਹਾਦਸਾ ਬੀਮਾ ਯੋਜਨਾ ਤਹਿਤ ਬੀਮਾ ਵਿਵਸਥਾ ਲਈ ਸਮਝੌਤਾ ’ਤੇ ਦਸਤਖਤ ਕੀਤੇ ਗਏ ਹਨ।

ਯੋਜਨਾ ਤਹਿਤ ਲਗਭਗ 5 ਲੱਖ ਕੇਸੀਸੀ ਧਾਰਕਾਂ ਨੂੰ ਇੱਕ ਸਾਲ ਦੀ ਮਿਆਦ ਲਈ 50 ਹਜ਼ਾਰ ਰੁਪਏ ਦੇ ਬੀਮਾ ਕਵਰ ਪ੍ਰਦਾਨ ਕੀਤਾ ਜਾਣਾ ਪ੍ਰਸਤਾਵਿਤ ਹੈ। ਯੋਜਨਾ ਤਹਿਤ ਬਾਹਰੀ, ਹਿੰਸਕ ਅਤੇ ਦਿਸਣਯੋਗ ਸਾਧਨਾਂ ਨਾਲ ਹੋਏ ਹਾਦਸੇ ਕਾਰਨ ਮੌਤ ਦੀ ਸਥਿਤੀ ’ਚ 50 ਹਜ਼ਾਰ ਰੁਪਏ ਦਾ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ। ਇਸ ਪ੍ਰਕਾਰ ਪੂਰਨ ਸਥਾਈ ਅੰਗਹੀਣਤਾ ਦੀ ਸਥਿਤੀ ’ਚ ਵੀ 50 ਹਜ਼ਾਰ ਰੁਪਏ ਦਾ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ। ਜਦੋਂ ਕਿ ਇੱਕ ਅੰਗ ਜਾਂ ਇੱਕ ਅੱਖ ਦਾ ਨੁਕਸਾਨ ਹੋਣ ਦੀ ਸਥਿਤੀ ’ਚ 25 ਹਜ਼ਾਰ ਰੁਪਏ ਤੱਕ ਦਾ ਬੀਮਾ ਕਵਰ ਮੁਹੱਇਆ ਹੋਵੇਗਾ। 

ਯੋਜਨਾ ਤਹਿਤ ਹਰੇਕ ਕੇਸੀਸੀ ਧਾਰਕ ਨੂੰ ਕੁੱਲ 1. 90 ਰੁਪਏ ਦੇ ਪ੍ਰੀਮੀਅਮ ’ਤੇ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ। ਕੁੱਲ ਪ੍ਰੀਮੀਅਮ ’ਚੋਂ 1. 27 ਰੁਪਏ ਦਾ ਪ੍ਰੀਮੀਅਮ ਬੈਂਕ ਵੱਲੋਂ ਅਦਾ ਕੀਤਾ ਜਾਵੇਗਾ, ਜਦੋਂ ਕਿ ਕੇਸੀਸੀ ਧਾਰਕ ਨੂੰ ਕੇਵਲ 0.63 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤਰ੍ਹਾਂ ਕਿਸਾਨਾਂ ਨੂੰ ਬੇਹੱਦ ਘੱਟ ਪ੍ਰੀਮੀਅਮ ’ਤੇ ਹਾਦਸੇ ਨਾਲ ਪੈਦਾ ਹੋਏ ਵਿੱਤੀ ਜੋਖ਼ਿਮ ਖਿਲਾਫ ਬੀਮਾ ਸੁਰੱਖਿਆ ਮਿਲੇਗਾ। ਯੋਜਨਾ ਤਹਿਤ ਬੀਮਾ ਦਾਅਵਾ ਪੇਸ਼ ਕਰਨ ਲਈ ਹਾਦਸਾ ਹੋਣ ’ਤੇ ਸਬੰਧਿਤ ਬੀਮਾ ਕੰਪਨੀ ਨੂੰ 120 ਦਿਨਾਂ ਅੰਦਰ ਸੂਚਿਤ ਕਰਨਾ ਜ਼ਰੂਰੀ ਹੋਵੇਗਾ। ਦਾਅਵੇ ਨਾਲ ਮਾਮਲੇ ਅਨੁਸਾਰ ਪੁਲਿਸ ਰਿਪੋਰਟ , ਪੋਸਟਮਾਰਟਮ ਰਿਪੋਰਟ, ਕਾਨੂੰਨੀ ਉਤਰਾਅਧਿਕਾਰੀ ਦਾ ਵੇਰਵਾ ਅਤੇ ਬੈਂਕ ਖਾਤੇ ਨਾਲ ਸਬੰਧਿਤ ਜ਼ਰੂਰੀ ਦਸਤਾਵੇਜ ਪੇਸ਼ ਕਰਨੇ ਹੋਣਗੇ। 

About The Author

Related Posts