Blood Donation Camp: ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਲਾਇਆ

ਪਰਮਾਰਥੀ ਦਿਵਸ ’ਤੇ ਸਾਧ-ਸੰਗਤ ਨੇ ਕੀਤਾ 123 ਯੂਨਿਟ ਖੂਨਦਾਨ

Ravinder Sharma Picture
Published On

Blood Donation Camp: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ 22ਵੀਂ ਪਵਿੱਤਰ ਬਰਸੀ ਸੋਮਵਾਰ ਨੂੰ ਪਰਮਾਰਥੀ ਦਿਵਸ ਵਜੋਂ ਮਨਾਉਂਦੇ ਹੋਏ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਅਰਦਾਸ ਦਾ ਸ਼ਬਦ ਬੋਲ ਕੇ ਕੀਤੀ। ਇਸ ਤੋਂ ਬਾਅਦ ਮਹਿਲਾ ਅਤੇ ਪੁਰਸ਼ ਖੂਨਦਾਨੀਆਂ ਨੇ ਹਸਪਤਾਲ ਸਥਿਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਪਹੁੰਚ ਕੇ ਖੂਨਦਾਨ ਕੀਤਾ। ਖੂਨਦਾਨ ਕੈਂਪ ਸਬੰਧੀ ਸੇਵਾਦਾਰਾਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ।

ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਮਹਿਲਾ ਅਤੇ ਪੁਰਸ਼ ਖੂਨਦਾਨੀ ਬਲੱਡ ਸੈਂਟਰ ਦੇ ਬਾਹਰ ਪਹੁੰਚ ਗਏ ਅਤੇ ਆਪਣੀ ਵਾਰੀ ਦਾ ਇੰਤਜਾਰ ਕਰਨ ਲੱਗੇ। ਬਲੱਡ ਸੈਂਟਰ ਦੀ ਲੋੜ ਅਨੁਸਾਰ 123 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐੱਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਹਰ ਸਾਲ 5 ਅਕਤੂਬਰ ਨੂੰ ਖੂਨਦਾਨ ਕੈਂਪ ਲਾਇਆ ਜਾਂਦਾ ਹੈ। ਇਸੇ ਲੜੀ ’ਚ ਸੋਮਵਾਰ ਨੂੰ ਵੀ ਕੈਂਪ ਲਾਇਆ ਗਿਆ, ਜਿਸ ਵਿੱਚ ਆਸ-ਪਾਸ ਦੇ ਸੇਵਾਦਾਰਾਂ ਨੇ ਪਹੁੰਚ ਕੇ ਖੂਨਦਾਨ ਕੀਤਾ ਅਤੇ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

Read Also ; ਖੂਨਦਾਨ ਲਈ ਡੇਰਾ ਸ਼ਰਧਾਲੂ ਦੀਪਤੀ ਇੰਸਾਂ ਦਾ ਰਾਜ ਪੱਧਰੀ ਸਮਾਗਮ ’ਚ ਵਿਸ਼ੇਸ਼ ਸਨਮਾਨ

ਜ਼ਿਕਰਯੋਗ ਹੈ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਪਰਮਾਤਮਾ ਦੇ ਸੱਚੇ ਭਗਤ, ਲੋੜਵੰਦਾਂ ਦੀ ਮੱਦਦ ਕਰਨ ਵਾਲੇ ਸਮਾਜਸੇਵੀ ਇਨਸਾਨ ਸਨ। ਪੂਜਨੀਕ ਬਾਪੂ ਜੀ 5 ਅਕਤੂਬਰ 2004 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਕੇ ਸੱਚਖੰਡ ਜਾ ਬਿਰਾਜੇ ਸਨ।  ਉਨ੍ਹਾਂ ਦੀ ਪਵਿੱਤਰ ਯਾਦ ’ਚ 10 ਅਕਤੂਬਰ 2004 ਨੂੰ ਸ੍ਰੀਗੁਰੂਸਰ ਮੋਡੀਆ ’ਚ ਸ਼ਰਧਾਂਜਲੀ ਵਜੋਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਸੀ, ਜਿਸ ਵਿੱਚ 17,921 ਯੂੁਨਿਟ ਖੂਨਦਾਨ ਹੋਇਆ ਸੀ। ਇਸ ਤੋਂ ਬਾਅਦ ਤੋਂ ਸਾਧ-ਸੰਗਤ ਹਰ ਸਾਲ ਪਰਮਾਰਥੀ ਦਿਵਸ ’ਤੇ ਖੂਨਦਾਨ ਸਮੇਤ ਵੱਖ-ਵੱਖ ਮਾਨਵਤਾ ਭਲਾਈ ਦੇ ਕਾਰਜ ਕਰਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੀ ਆ ਰਹੀ ਹੈ।

About The Author

Related Posts