Punjab
Gold Price Today: ਸਰਾਫਾ ਬਾਜ਼ਾਰ ’ਚ ਮਾਮੂਲੀ ਗਿਰਾਵਟ, ਸੋਨੇ ਤੇ ਚਾਂਦੀ ਦੀ ਫਿੱਕੀ ਪਈ ਚਮਕ
ਸੋਨਾ ਤੇ ਚਾਂਦੀ ਹੋਏ ਸਸਤੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਸਰਾਫਾ ਬਾਜ਼ਾਰ ’ਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਤੀਕਾਤਮਕ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਕੀਮਤ ’ਚ ਬਦਲਾਅ ਦੇ ਕਾਰਨ, ਦੇਸ਼ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ’ਚ 24 ਕੈਰੇਟ ਸੋਨਾ 1,58,230 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ 1,58,380 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, 22 ਕੈਰੇਟ ਸੋਨਾ ਅੱਜ 1,45,040 ਰੁਪਏ ਪ੍ਰਤੀ 10 ਗ੍ਰਾਮ ਤੋਂ ਲੈ ਕੇ 1,45,190 ਰੁਪਏ ਪ੍ਰਤੀ 10 ਗ੍ਰਾਮ ਵਿਚਕਾਰ ਵਿਕ ਰਿਹਾ ਹੈ। ਚਾਂਦੀ ਦੀ ਕੀਮਤ ਵਿੱਚ ਥੋੜ੍ਹੀ ਜਿਹੀ ਕਮਜ਼ੋਰੀ ਕਾਰਨ, ਇਹ ਚਮਕਦਾਰ ਧਾਤ ਅੱਜ ਦਿੱਲੀ ਸਰਾਫਾ ਬਾਜ਼ਾਰ ’ਚ ਸ਼ੁਰੂਆਤੀ ਕਾਰੋਬਾਰ ਵਿੱਚ 2,54,900 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵਿਕ ਰਹੀ ਹੈ। ਦਿੱਲੀ ’ਚ 24 ਕੈਰੇਟ ਸੋਨਾ ਅੱਜ 1,58,380 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,45,190 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। Gold Silver Price News
ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ 24 ਕੈਰੇਟ ਸੋਨਾ 1,58,230 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,45,040 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਇਸੇ ਤਰ੍ਹਾਂ ਅਹਿਮਦਾਬਾਦ ’ਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 1,58,280 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 1,45,090 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਨ੍ਹਾਂ ਮੁੱਖ ਸ਼ਹਿਰਾਂ ਤੋਂ ਇਲਾਵਾ ਚੇਨਈ ਵਿੱਚ 24 ਕੈਰੇਟ ਸੋਨਾ ਅੱਜ 1,58,230 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,45,040 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ, ਕੋਲਕਾਤਾ ’ਚ, 24 ਕੈਰੇਟ ਸੋਨਾ 1,58,230 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,45,040 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਕਾਰੋਬਾਰ ਕਰ ਰਿਹਾ ਹੈ। ਭੋਪਾਲ ’ਚ, 24 ਕੈਰੇਟ ਸੋਨੇ ਦੀ ਕੀਮਤ 1,58,280 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨਾ 1,45,090 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਵਿਕ ਰਿਹਾ ਹੈ। Gold Silver Price News
ਇਹ ਵੀ ਪੜ੍ਹੋ : Punjab Weather: ਪੰਜਾਬ ਤੇ ਚੰਡੀਗੜ੍ਹ ’ਚ ਅੱਜ ਹੁੰਮਸ ਭਰੀ ਗਰਮੀ, ਕੁਝ ਜ਼ਿਲ੍ਹਿਆਂ ’ਚ ਪੈ ਸਕਦੈ ਹਲਕਾ ਮੀਂਹ
ਜੈਪੁਰ ’ਚ, 24 ਕੈਰੇਟ ਸੋਨਾ 1,58,380 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,45,190 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਪਟਨਾ ’ਚ, 24 ਕੈਰੇਟ ਸੋਨੇ ਦੀ ਕੀਮਤ 1,58,280 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨਾ 1,45,090 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਲਖਨਊ ਦੇ ਸਰਾਫਾ ਬਾਜ਼ਾਰ ’ਚ, 24 ਕੈਰੇਟ ਸੋਨਾ 1,58,380 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,45,190 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਦੇਸ਼ ਦੇ ਹੋਰ ਸੂਬਿਆਂ ਵਾਂਗ, ਕਰਨਾਟਕ, ਤੇਲੰਗਾਨਾ ਤੇ ਓਡੀਸ਼ਾ ਦੇ ਸਰਾਫਾ ਬਾਜ਼ਾਰ ’ਚ, ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ ਥੋੜ੍ਹੀ ਕਮਜ਼ੋਰ ਦਿਖਾਈ ਦੇ ਰਹੀ ਹੈ। ਤਿੰਨ ਸੂਬਿਆਂ ਦੀਆਂ ਰਾਜਧਾਨੀਆਂ ਬੰਗਲੁਰੂ, ਹੈਦਰਾਬਾਦ ਤੇ ਭੁਵਨੇਸ਼ਵਰ ’ਚ, 24 ਕੈਰੇਟ ਸੋਨਾ 158,230 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਸਰਾਫਾ ਬਾਜ਼ਾਰਾਂ ’ਚ 22 ਕੈਰੇਟ ਸੋਨਾ 145,040 ਰੁਪਏ ਪ੍ਰਤੀ 10 ਗ੍ਰਾਮ ’ਤੇ ਵਿਕ ਰਿਹਾ ਹੈ।