ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਤੀਹਰੇ ਕਤਲ ਦੀ ...

    ਤੀਹਰੇ ਕਤਲ ਦੀ ਗੁੱਥੀ ਨੂੰ ਸੁਲਝੀ, ਮੁਲਜ਼ਮ ਕਾਬੂ

    Murder Mystery

    ਲੁਧਿਆਣਾ। ਪੁਲਿਸ ਨੇ ਲੁਧਿਆਣਾ ਵਿੱਚ ਹੋਏੇ ਤੀਹਰੇ ਕਤਲ ਕਾਂਡ ਦੀ ਗੁੱਥੀ (Murder Mystery) ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁੱਢਲੀ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਪਿੰਡ ਗੜ੍ਹਾ ਤੋਂ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਨੇ ਉਸ ਦੀ ਪਤਨੀ ਅਤੇ ਪੁੱਤਰ ਦੇ ਮੂੰਹ ਵਿੱਚ ਰਾਡ ਪਾ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਲਾਸ਼ਾਂ ਕੋਲ ਬੈਠ ਕੇ ਨਸ਼ਾ ਕੀਤਾ। ਮੁਲਜਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ (ਗੁਰਦਾਸਪੁਰ) ਵਜੋਂ ਹੋਈ ਹੈ।

    20 ਮਈ ਨੂੰ ਮੁਲਜਮ ਗੇਟ ਰਾਹੀਂ ਨੂਰਪੁਰ ਬੇਟ ਵਿੱਚ ਸੇਵਾਮੁਕਤ ਕੁਲਦੀਪ ਸਿੰਘ ਦੀ ਕੋਠੀ ਵਿੱਚ ਦਾਖਲ ਹੋਏ। ਗੇਟ ਖੁੱਲ੍ਹਣ ਦੀ ਅਵਾਜ ਤੋਂ ਸੇਵਾਮੁਕਤ ਉੱਠ ਕੇ ਬਾਹਰ ਆਇਆ ਤਾਂ ਮੁਲਜ਼ਮ ਪੌੜੀ ਹੇਠਾਂ ਲੁਕ ਗਿਆ। ਇਸ ਤੋਂ ਬਾਅਦ ਜਿਵੇਂ ਹੀ ਕੁਲਦੀਪ ਆਪਣੇ ਕਮਰੇ ’ਚ ਜਾਣ ਲੱਗਾ ਤਾਂ ਘਰ ’ਚ ਪਈ ਲੋਹੇ ਦੀ ਰਾਡ ਨਾਲ ਉਸ ਦੇ ਸਿਰ ’ਤੇ ਵਾਰ-ਵਾਰ ਹਮਲਾ ਕੀਤਾ, ਫਿਰ ਰਾਡ ਮੂੰਹ ’ਚ ਪਾ ਦਿੱਤਾ।

    ਪਿੰਡ ਤਲਵੰਡੀ ਸਥਿਤ ਇੱਕ ਘਰ ਵਿੱਚ ਚਿਟਾ ਖਰੀਦਣ ਗਿਆ | Murder Mystery

    ਇਸ ਤੋਂ ਕੁਝ ਦੇਰ ਬਾਅਦ ਉਸ ਨੇ ਅਗਲੇ ਕਮਰੇ ਵਿੱਚ ਸੁੱਤੇ ਪਏ ਕੁਲਦੀਪ ਦੇ ਲੜਕੇ ਗੁਰਵਿੰਦਰ ਅਤੇ ਪਤਨੀ ਪਰਮਜੀਤ ਕੌਰ ’ਤੇ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੇ ਘਰੋਂ ਰਿਵਾਲਵਰ, ਗਹਿਣੇ ਅਤੇ ਮੋਟਰਸਾਈਕਲ ਚੋਰੀ ਕਰ ਲਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮਿਥੁਨ ਥਾਣਾ ਲਾਡੋਵਾਲ ਤੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਸਥਿਤ ਇੱਕ ਘਰ ਵਿੱਚ ਚਿਟਾ ਖਰੀਦਣ ਗਿਆ। ਮੁਲਜਮ ਉਥੋਂ ਕਰੀਬ 20 ਗ੍ਰਾਮ ਚਿੱਟਾ ਖੋਹ ਕੇ ਹਵਾ ’ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਿਆ।

    ਇਸ ਤੋਂ ਬਾਅਦ ਚੋਰੀ ਦੇ ਬਾਈਕ ’ਤੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮੁਕੇਰੀਆਂ ਚਲਾ ਗਿਆ ਅਤੇ ਇੱਕ ਘਰ ਵਿੱਚ ਲੁਕ ਗਿਆ। ਇਸ ਮਗਰੋਂ ਉਹ ਗੜ੍ਹਾ ਪਿੰਡ ਵਿੱਚ ਉਸ ਦੀ ਭੈਣ ਕੋਲ ਰੁਕਿਆ। ਅਗਲੇ ਦਿਨ ਉਹ ਭੈਣ ਦੇ ਘਰ ਨੇੜੇ ਬਲਜੀਤ ਕੌਰ ਨਾਂਅ ਦੀ ਔਰਤ ਦੇ ਘਰ ਵੜ ਗਿਆ। ਜਦੋਂ ਔਰਤ ਉੱਠੀ ਤਾਂ ਉਸ ਨੇ ਲੱਕੜ ਦੇ ਡੰਡੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ’ਤੇ ਬਲਜੀਤ ਕੌਰ ਨੇ ਰੌਲਾ ਪਾ ਕੇ ਆਪਣੀ ਸਹੇਲੀ ਨੂੰ ਬੁਲਾ ਲਿਆ। ਮੁਲਜ਼ਮ ਦੋਵਾਂ ਔਰਤਾਂ ’ਤੇ ਹਮਲਾ ਕਰਕੇ ਫਰਾਰ ਹੋ ਗਏ।

    ਦੀਨਾਨਗਰ ’ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ | Murder Mystery

    ਔਰਤਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋ ਗਿਆ। ਦਿੱਲੀ ਤੋਂ ਵਾਪਸ ਆ ਕੇ ਨੇ ਘੰਟਾ ਘਰ ਨੇੜੇ ਇੱਕ ਨੌਜਵਾਨ ਤੋਂ ਬਾਈਕ ਖੋਹ ਲਈ। ਮੁਲਜਮ ਨੇ ਟਿ੍ਰਪਲ ਮਰਡਰ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਵੀ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੀਨਾਨਗਰ ’ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੁੱਟ ਲਈ ਗਈ ਅਤੇ ਲਾਸ਼ ਗਟਰ ਵਿੱਚ ਸੁੱਟ ਕੇ ਫਰਾਰ ਹੋ ਗਿਆ।

    ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪੀਯੂ ਸਬੰਧੀ ਮੀਟਿੰਗ ਤੋਂ ਬਾਅਦ ਕੀਤੇ ਕਈ ਐਲਾਨ

    ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਵੱਲੋਂ ਫੋਰੈਂਸਿਕ ਵਿਭਾਗ ਨੂੰ ਭੇਜਿਆ ਜਾਵੇਗਾ। ਮੁਲਜ਼ਮ ਪਹਿਲਾਂ ਵੀ ਨਸਾ ਖਰੀਦਣ ਲਈ ਕਤਲ ਕਰ ਚੁੱਕਾ ਹੈ। ਉਸ ਖਿਲਾਫ਼ ਹੁਣ ਤੱਕ 8 ਕੇਸ ਦਰਜ ਹਨ। ਜਿਸ ਵਿੱਚ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ।

    LEAVE A REPLY

    Please enter your comment!
    Please enter your name here