ਛੋਟੀ ਬੁਰਾਈ, ਵੱਡੀ ਬੁਰਾਈ

ਛੋਟੀ ਬੁਰਾਈ, ਵੱਡੀ ਬੁਰਾਈ

ਸ਼ੇਰ ਖਾਂ ਬੜਾ ਨਿਆਂ-ਪਸੰਦ ਰਾਜਾ ਸੀ ਸਭ ਤੋਂ ਵੱਧ ਧਿਆਨ ਉਹ ਆਪਣੇ ਚਾਲ-ਚਲਣ ’ਤੇ ਰੱਖਦਾ ਸੀ ਇੱਕ ਵਾਰ ਉਹ ਜੰਗਲ ਦੀ ਸੈਰ ਕਰਨ ਗਿਆ ਉਸ ਦੇ ਨਾਲ ਕੁੱਝ ਨੌਕਰ-ਚਾਕਰ ਵੀ ਸਨ ਉਸ ਨੂੰ ਭੁੱਖ ਲੱਗੀ ਤੇ ਸੇਵਕਾਂ ਨੂੰ ਭੋਜਨ ਬਣਾਉਣ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ ਖਾਣਾ ੳੁੱਥੇ ਹੀ ਤਿਆਰ ਕੀਤਾ ਗਿਆ

ਰਾਜਾ ਜਦੋਂ ਖਾਣਾ ਖਾਣ ਬੈਠਾ ਤਾਂ ਉਸਨੂੰ ਸਬਜ਼ੀ ’ਚ ਲੂਣ ਘੱਟ ਲੱਗਾ ਉਸਨੇ ਸੇਵਕਾਂ ਨੂੰ ਕਿਹਾ ਕਿ ਜਾਓ ਤੇ ਪਿੰਡ ’ਚੋਂ ਲੂਣ ਲੈ ਕੇ ਆਓ ਨੇੜੇ ਹੀ ਪਿੰਡ ਸੀ ਇੱਕ ਨੌਕਰ ਜਾਣ ਲੱਗਾ ਤਾਂ ਰਾਜੇ ਨੇ ਕਿਹਾ, ‘‘ਵੇਖੀਂ ਜਿੰਨਾ ਲੂਣ ਲਿਆਵੇਂ, ਓਨੇ ਪੈਸੇ ਦੇ ਕੇ ਆਵੀਂ’’ ਨੌਕਰ ਨੇ ਇਹ ਸੁਣਿਆ ਤਾਂ ਰਾਜੇ ਵੱਲ ਵੇਖਿਆ ਤੇ ਬੋਲਿਆ, ‘‘ਮਹਾਰਾਜ ਲੂਣ ਵਰਗੀ ਚੀਜ ਲਈ ਕੌਣ ਪੈਸਾ ਲਵੇਗਾ ਤੁਸੀਂ ਉਸ ਦੀ ਫਿਕਰ ਕਿਉਂ ਕਰਦੇ ਹੋ?’’ ਰਾਜੇ ਨੇ ਕਿਹਾ, ‘‘ਨਹੀਂ ਤੂੰ ਉਸ ਨੂੰ ਪੈਸੇ ਦੇ ਕੇ ਆਵੀਂ’’

ਨੌਕਰ ਬੜੀ ਇੱਜਤ ਨਾਲ ਬੋਲਿਆ, ‘‘ਹਜ਼ੂਰ, ਜੋ ਤੁਹਾਨੂੰ ਲੂਣ ਦੇਵੇਗਾ, ਉਸ ਨੂੰ ਕੋਈ ਫਰਕ ਨਹੀਂ ਪਵੇਗਾ, ਉਲਟਾ ਖੁਸ਼ੀ ਹੋਵੇਗੀ ਕਿ ਉਹ ਆਪਣੇ ਮਹਾਰਾਜ ਦੀ ਸੇਵਾ ’ਚ ਆਪਣਾ ਅਮੁੱਲ ਯੋਗਦਾਨ ਦੇ ਰਿਹਾ ਹੈ’’ ਤਾਂ ਰਾਜਾ ਬੋਲਿਆ, ‘‘ਇਹ ਨਾ ਭੁੱਲੋ ਕਿ ਛੋਟੀਆਂ ਚੀਜਾਂ ਤੋਂ ਹੀ ਵੱਡੀਆਂ ਚੀਜਾਂ ਬਣਦੀਆਂ ਹਨ ਛੋਟੀ ਬੁਰਾਈ, ਵੱਡੀ ਬੁਰਾਈ ਲਈ ਰਸਤਾ ਖੋਲ੍ਹਦੀ ਹੈ ਜੇਕਰ ਮੈਂ ਕਿਸੇ ਦਰੱਖਤ ਤੋਂ ਇੱਕ ਫਲ ਤੋੜਦਾ ਹਾਂ ਤਾਂ ਮੇਰੇ ਸਿਪਾਹੀ ਉਸ ਦਰੱਖਤ ’ਤੇ ਇੱਕ ਵੀ ਫਲ ਨਹੀਂ ਛੱਡਣਗੇ, ਸੰਭਵ ਹੈ, ਕੋਈ ਬਾਲਣ ਲਈ ਉਸ ਨੂੰ ਹੀ ਵੱਢ ਕੇ ਲੈ ਜਾਵੇ ਇਸੇ ਤਰ੍ਹਾਂ ਇੱਕ ਫਲ ਦੀ ਕੋਈ ਕੀਮਤ ਨਹੀਂ ਹੁੰਦੀ, ਪਰ ਰਾਜੇ ਦੀ ਛੋਟੀ ਜਿਹੀ ਗੱਲ ਨਾਲ ਕਿੰਨੀ ਵੱਡੀ ਬੇਇਨਸਾਫ਼ੀ ਹੋ ਸਕਦੀ ਹੈ ਜੋ ਹੁਕੂਮਤ ਦੀ ਗੱਦੀ ’ਤੇ ਬੈਠਦਾ ਹੈ, ਉਸਨੂੰ ਹਰ ਘੜੀ ਸੁਚੇਤ ਰਹਿਣਾ ਪੈਂਦਾ ਹੈ’’ ਹੁਣ ਨੌਕਰ ਨੂੰ?ਉਸ ਲੂਣ ਦੀ ਕੀਮਤ ਦੇਣ ਦੇ ਪਿੱਛੇ ਦੀ ਮਨਸ਼ਾ ਸਮਝ ਆ ਗਈ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.