ਅਗਲੇ ਦੋ ਦਿਨਾਂ ਦੌਰਾਨ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਣ ਦੇ ਸੰਕੇਤ

Canal

ਲੋਕਾਂ ਨੂੰ ਆਪੋ-ਆਪਣੇ ਇਲਾਕਿਆਂ ’ਚ ਨਿਗਾ ਰੱਖਣ ਤੇ ਦਰਿਆਈ ਪੁਲੀਆਂ ’ਤੇ ਨਾ ਜਾਣ ਦੀ ਕੀਤੀ ਅਪੀਲ | Canal

ਲੁਧਿਆਣਾ (ਜਸਵੀਰ ਸਿੰਘ ਗਹਿਲ)। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅਗਲੇ ਦਿਨਾਂ ਅੰਦਰ ਬੁੱਢੇ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੇ ਸੰਕੇਤ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਲੋਕਾਂ ਨੂੰ ਆਪਣੇ ਇਲਾਕਿਆਂ ’ਚ ਪਾਣੀ ਦੇ ਪੱਧਰ ’ਤੇ ਨਿਗਾ ਰੱਖਣ ਅਤੇ ਦਰਿਆਈ ਪੁਲੀਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ।  (Canal)

ਸਮਰਾਲਾ ਦੇ ਖੇਤਰ ਅਧੀਨ ਪੈਂਦੇ ਸ਼ੇਰਪੁਰ ਬਸਤੀ ਵਿਖੇ ਜਾਇਜਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਖੇਤਾਂ ’ਚ ਭਰਿਆ ਮੀਂਹ ਦਾ ਪਾਣੀ ਮਾਛੀਵਾੜਾ ਡਰੇਨ ਰਾਹੀਂ ਬੁੱਢੇ ਦਰਿਆ ’ਚ ਪਵੇਗਾ। ਇਸ ਲਈ ਉਨਾਂ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਉਨਾਂ ਦੱਸਿਆ ਕਿ ਪਿੰਡ ਵਾਲਿਆਂ ਮੁਤਾਬਕ ਵੱਧ ਪਾਣੀ ਆਉਣ ਕਾਰਨ ਪਿੰਡ ਵਾਸੀਆਂ ਨੂੰ ਇਸ ਵਾਰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਪੁਲੀਆਂ ਦੀ ਗਿਣਤੀ ਵਧਾਏ ਜਾਵੇ।

Canal

ਉਨਾਂ ਕਿਹਾ ਕਿ ਜਿਉਂ ਹੀ ਹਾਲਾਤ ਠੀਕ ਹੁੰਦੇ ਹਨ, ਪਿੰਡ ਵਾਸੀਆਂ ਨੂੰ ਨਾਲ ਲੈ ਕੇ ਅਗਾਊਂ ਪ੍ਰਬੰਧਾਂ ਦੇ ਤਹਿਤ ਹੋਰ ਪੁਲੀਆਂ ਬਣਾਉਣ ਸਬੰਧੀ ਵਿਉਂਤਬੰਦੀ ਉਲੀਕੀ ਜਾਵੇਗੀ। ਉਨਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਹਰ ਪਾਸੇ ਸਰਗਰਮ ਹਨ। ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰਾਂ ਤਿਆਰ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਬੁੱਢੇ ਦਰਿਆ ’ਚ ਅਗਲੇ ਦੋ ਦਿਨਾਂ ਅੰਦਰ ਪਾਣੀ ਦਾ ਪੱਧਰ ਥੋੜਾ ਵਧ ਸਕਦਾ ਹੈ।

ਇਸ ਲਈ ਇਲਾਕੇ ਦੇ ਲੋਕ ਆਪੋ-ਆਪਣੇ ਇਲਾਕਿਆਂ ’ਚ ਨਿਗਾ ਰੱਖਣ ਅਤੇ ਇਤਿਹਾਤ ਵਜੋਂ ਦਰਿਆਈ ਇਲਾਕਿਆਂ ’ਚ ਬਣੀਆਂ ਪੁਲੀਆਂ ’ਤੇ ਨਾ ਜਾਣ। ਉਨਾਂ ਕਿਹਾ ਕਿ ਸਮੁੱਚੀਆਂ ਪੁਲੀਆਂ ਤੇ ਨਾਜੁਕ ਥਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਜਿੱਥੇ ਵੀ ਕੋਈ ਪੁਲੀ ਜਾਂ ਜਗਾ ਅਣਸੇਫ਼ ਹੋਵੇਗੀ, ਨੂੰ ਆਰਜ਼ੀ ਤੌਰ ’ਤੇ ਬੰਦ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵੀ ਸਥਿੱਤੀ ’ਚ ਜ਼ਿਲਾ ਪ੍ਰਸ਼ਾਸਨ ਜਾਂ ਫਲੱਡ ਕੰਟਰੋਲ ਰੂਮ ’ਚ ਸੰਪਰਕ ਕੀਤਾ ਜਾ ਸਕਦਾ ਹੈ। ਸਮੁੱਚਾ ਪ੍ਰਸ਼ਾਸਨ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਦੇ ਨਾਲ ਹੈ।

ਸਿਟੀ ਬੱਸ ਡਿਪੂ ਦੇ ਸਾਹਮਣੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ

ਤਾਜਪੁਰ ਰੋਡ ’ਤੇ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਣ ਕਾਰਨ ਸੜਕ ਦੇ ਹਿੱਸੇ ਦਾ ਨੁਕਸਾਨ ਹੋਣ ਦੇ ਸ਼ੱਕ ’ਚ ਜ਼ਿਲਾ ਪ੍ਰਸ਼ਾਸਨ ਦੁਆਰਾ ਸਿਟੀ ਬੱਸ ਡਿਪੂ ਦੇ ਸਾਹਮਣੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਅਹਿਤਿਹਾਤ ਵਜੋਂ ਮੌਕੇ ’ਤੇ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਲੋਕਾਂ ਨੂੰ ਡਾਇਵਰਟ ਕੀਤੇ ਬਦਲਵੇਂ ਰੂਟਾਂ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ।