ਸਵਾਰਥੀ ਆਗੂ ਕਸ਼ਮੀਰ ਦਾ ਭਲਾ ਨਹੀਂ ਕਰ ਸਕਦੇ

ਸਵਾਰਥੀ ਆਗੂ ਕਸ਼ਮੀਰ ਦਾ ਭਲਾ ਨਹੀਂ ਕਰ ਸਕਦੇ

ਜੰਮੂ ਕਸ਼ਮੀਰ ’ਚ ਇਨ੍ਹੀਂ ਦਿਨੀਂ ਦਹਿਸ਼ਤਗਰਦ ਆਪਣੀ ਵਾਪਸੀ ਦੀ ਇੱਕ ਮਰੀਅਲ ਜਿਹੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦਾ ਤਰੀਕਾ ਵੀ ਪੁਰਾਣਾ ਹੈ ਕਿ ਸੂਬੇ ਦੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਓ ਅਤੇ ਆਪਣੀਆਂ ਕਾਇਰਾਨਾ ਹਰਕਤਾਂ ਨਾਲ ਰਾਜ ’ਚ ਅਸ਼ਾਂਤੀ ਫੈਲਾਓ ਪਰ ਇਸ ਵਾਰ ਬੀਐਸਐਫ਼ ਨੇ ਜਿਸ ਤਰ੍ਹਾਂ ਉਨ੍ਹਾਂ ਨੂੰ ਜਵਾਬ ਦਿੱਤਾ ਹੈ, ਉਸ ਨਾਲ ਇੱਥੋਂ ਅੱਤਵਾਦੀਆਂ ਨੂੰ ਸਾਫ਼ ਸੰਦੇਸ਼ ਮਿਲ ਗਿਆ ਹੈ ਕਿ ਹੁਣ ਸਾਰੇ ਕਸ਼ਮੀਰੀਆਂ ’ਚ ਕੋਈ ਉਨ੍ਹਾਂ ਲਈ ਗੱਲਬਾਤ ਦੀ ਦਾਵਤ ਲੈ ਕੇ ਨਹੀਂ ਆਉਣ ਵਾਲਾ, ਉੱਥੇ ਆਮ ਜਨਤਾ ਨੂੰ ਵੀ ਵਿਸ਼ਵਾਸ ਹੋਇਆ ਹੈ ਕਿ ਸੂਬੇ ’ਚ ਉਨ੍ਹਾਂ ਦੀ ਜਾਨ ਦੀ ਪਰਵਾਹ ਕਰਨ ਵਾਲੇ ਹਨ ਅੱਤਵਾਦੀਆਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਵੀ ਤੁਰੰਤ ਸਰਕਾਰ ਨੇ ਪਹੁੰਚਾਇਆ ਹੈ ਕਸ਼ਮੀਰ ’ਚ ਅੱਤਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਿਤ ਕੈਮਿਸਟ ਮੱਖਣ ਲਾਲ ਬਿੰਦੂ, ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਹਿੰਦੂ ਅਧਿਆਪਕ ਦੀ ਮੌਤ ’ਤੇ ਕਸ਼ਮੀਰ ਨੇ ਇਕੱਠੇ ਹੋ ਕੇ ਅੱਤਵਾਦੀਆਂ ਖਿਲਾਫ਼ ਅਵਾਜ਼ ਬੁਲੰਦ ਕੀਤੀ ਹੈ

ਇੱਥੋਂ ਤੱਕ ਕਿ ਧਾਰਾ 370 ਅਤੇ 35ਏ ਹਟਾਏ ਜਾਣ ’ਤੇ ਚੀਨ ਨਾਲ ਜਾਣ ਦੀ ਗੱਲ ਕਰਨ ਵਾਲੇ ਫਾਰੂਖ ਅਬਦੁੱਲਾ ਨੇ ਮੱਖਣ ਲਾਲ ਬਿੰਦੂ ਦੀ ਮੌਤ ’ਤੇ ਨਾ ਸਿਰਫ਼ ਦੁੱਖ ਪ੍ਰਗਟ ਕੀਤਾ ਸਗੋਂ ਅੱਤਵਾਦੀਆਂ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਬੇਸ਼ੱਕ ਉਹ ਉਨ੍ਹਾਂ ਨੂੰ ਗੋਲੀ ਮਾਰ ਦੇਣ ਪਰ ਕਸ਼ਮੀਰ ਭਾਰਤ ਦਾ ਹਿੱਸਾ ਰਹੇਗਾ ਇਸ ਤੋਂ ਪਹਿਲਾਂ ਵੀ ਡਾ. ਫਾਰੂਖ ਅਬਦੁੱਲਾ ਕਈ ਵਾਰ ਭਾਰਤ ਲਈ ਆਪਣੀ ਜਾਨ ਕੁਰਬਾਨ ਕਰ ਦੇਣ ਅਤੇ ਕੌਣ ਹੁੰਦਾ ਹੈ ਉਨ੍ਹਾਂ ਤੋਂ ਉਨ੍ਹਾਂ ਦੇ ਹਿੰਦੁਸਤਾਨੀ ਹੋਣ ਜਾਂ ਨਾ ਹੋਣ ਦਾ ਸਵਾਲ ਪੁੱਛਣ ਵਾਲੇ ਮੀਡੀਆ ਨੂੰ ਝਾੜ ਚੁੱਕੇ ਹਨ

ਪਰ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਬੀਐਸਐਫ਼ ਵੱਲੋਂ ਅੱਤਵਾਦੀਆਂ ਨੂੰ ਮਾਰਨ ਦੇ ਨਾਲ-ਨਾਲ ਅੱਤਵਾਦੀਆਂ ਦੀ ਗੋਲੀ ਨਾਲ ਮਰਨ ਵਾਲੇ ਆਮ ਕਸ਼ਮੀਰੀਆਂ ਦੀ ਮੌਤ ’ਤੇ ਸਵਾਲ ਖੜ੍ਹੇ ਕਰਕੇ ਦੇਸ਼ ਵਿਰੋਧੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਹੇ ਮੁਫ਼ਤੀ ਸ਼ਰੇਆਮ ਪੁੱਛਦੇ ਹਨ ਕਿ ਮੁਲਕ ਦੀ ਗੋਲੀ ਨਾਲ ਮਰਨ ਵਾਲੇ ਸਹੀ ਅਤੇ ਮਿਲੀਟੈਂਟ ਦੀ ਗੋਲੀ ਨਾਲ ਮਰਨ ਵਾਲੇ ਗਲਤ ਕਿਉਂ? ਕੀ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਮਿਲੀਟੈਂਟ ਨਿਰਦੋਸ਼ ਲੋਕਾਂ ਨੂੰ ਮਾਰ ਰਹੇ ਹਨ, ਫੌਜ ਸਿਰਫ਼ ਉਨ੍ਹਾਂ ਨੂੰ ਮਾਰਦੀ ਹੈ

ਜੋ ਆਮ ਲੋਕਾਂ ਦਾ ਖੂਨ ਡੋਲ੍ਹਦੇ ਹਨ ਮਹਿਬੂਬਾ ਮੁਫ਼ਤੀ ਨੂੰ ਸ਼ਾਇਦ ਘਟੀਆ ਰਾਜਨੀਤੀ ਰਾਸ ਆਉਂਦੀ ਹੈ ਤਾਂ ਹੀ ਉਨ੍ਹਾਂ ਦੇ ਪਿਤਾ ਦੇ ਭਾਰਤ ਦੇ ਗ੍ਰਹਿ ਮੰਤਰੀ ਹੁੰਦਿਆਂ ਹੋਇਆ ਮਹਿਬੂਬਾ ਦੀ ਭੈਣ ਅੱਤਵਾਦੀ ਅਗਵਾ ਕਰ ਲੈਂਦੇ ਹਨ ਅਤੇ ਗ੍ਰਹਿ ਮੰਤਰੀ ਅੱਤਵਾਦੀਆਂ ਦੀਆਂ ਮੰਗਾਂ ਮੰਨ ਕੇ ਸਹੀ-ਸਲਾਮਤ ਬੇਟੀ ਵਾਪਸ ਲੈ ਆਉਂਦੇ ਹਨ ਪੀਡੀਪੀ ਦੀ ਰਾਜਨੀਤੀ ਕਸ਼ਮੀਰ ਅਤੇ ਕਸ਼ਮੀਰੀਆਂ ਦਾ ਭਲਾ ਕਰਨ ਵਾਲੀ ਨਹੀਂ ਹੈ, ਪੀਡੀਪੀ ਦੀ ਰਾਜਨੀਤੀ ਅੱਤਵਾਦ ਨੂੰ ਪਾਲਣ ਵਾਲੀ ਹੈ, ਅੱਤਵਾਦੀਆਂ ਦਾ ਕੋਈ ਧਰਮ ਜਾਂ ਅਸੂਲ ਨਹੀਂ ਹੁੰਦਾ ਉਹ ਉਨ੍ਹਾਂ ਦੇ ਵੀ ਸਕੇ ਨਹੀਂ ਰਹਿੰਦੇ ਜੋ ਉਨ੍ਹਾਂ ਦੀ ਹਮਾਇਤ ਕਰਦੇ ਹਨ ਪਰ ਇਹ ਬਹੁਤ ਹੀ ਮੰਦਭਾਗਾ ਹੈ ਕਿ ਕਿਸੇ ਨਾਗਰਿਕ ਦੀ ਮੌਤ ’ਤੇ ਜੇਕਰ ਕੋਈ ਸ਼ਰਧਾਂਜਲੀ ਦੇ ਦੋ ਬੋਲ ਨਹੀਂ ਬੋਲ ਸਕਦਾ ਤਾਂ ਉਨ੍ਹਾਂ ਦੀ ਚਿਤਾਵਾਂ ’ਤੇ ਰਾਜਨੀਤੀ ਨਾ ਹੋਵੇ ਕਸ਼ਮੀਰੀ ਅਵਾਮ ਨੂੰ ਸੋਚਣਾ ਚਾਹੀਦੈ ਕਿ ਉਹ
ਕਿਉਂ ਸਵਾਰਥੀ ਅਤੇ ਖੂਨ ਦੀ ਰਾਜਨੀਤੀ ਕਰਨ ਵਾਲੇ ਆਗੂਆਂ ਦੇ ਪਿੱਛੇ ਜਾਂਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ