ਸੀਚੇਵਾਲ ਕੰਮ ਚੰਗੈ ਕਰਦੈ ਪਰ ਅਸਲ ‘ਚ ਐ ‘ਵਪਾਰੀ’, ਕਾਂਗਰਸੀ ਮੰਤਰੀ ਨੇ ਲਗਾਇਆ ਦੋਸ਼

Seechewal, Actually, Merchant, Congress, Minister Charged, Accused

 ਬਲਬੀਰ ਸਿੰਘ ਸੀਚੇਵਾਲ ਨੂੰ ਕੁਰਸੀ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਹੀ ਬੋਲਿਆ ਹਮਲਾ

 ਕਿੜੀ ਅਫ਼ਵਾਨਾ ‘ਚ ਚੱਡਾ ਸ਼ੁਗਰ ਮਿਲ ਦੀ ਜਾਂਚ ਦੀ ਭੇਟ ਚੜੀ ਸੀਚੇਵਾਲ ਦੀ ਕੁਰਸੀ

 ਸੀਚੇਵਾਲ ਨੂੰ ਪ੍ਰਦੂਸ਼ਨ ਬੋਰਡ ਦੇ ਮੈਂਬਰ ਤੋਂ ਹਟਾਇਆ

ਚੰਡੀਗੜ। ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਪਿਛਲੇ ਕਈ ਸਾਲਾ ਤੋਂ ਸੇਵਾ ਕਰਨ ਵਿੱਚ ਲਗੇ ਹੋਏ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਕਾਂਗਰਸ ਦੇ ਇੱਕ ਮੰਤਰੀ ਨੇ ਸੰਤ ਨਹੀਂ ਸਗੋਂ ਵਪਾਰੀ ਕਰਾਰ ਦੇ ਦਿੱਤਾ ਹੈ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਪਾਇਪ ਦੀ ਫੈਕਟਰੀ ਲਗਾਈ ਹੋਈ ਹੈ ਅਤੇ ਉਸ ਫੈਕਟਰੀ ਦੀ ਪਾਇਪ ਨੂੰ ਖਪਤ ਕਰਨ ਲਈ ਉਨਾਂ ਵਲੋਂ ਕਈ ਪਿੰਡਾਂ ਵਿੱਚ ਸੀਵਰੇਜ ਪਾਉਣ ਦਾ ਠੇਕਾ ਪੰਜਾਬ ਸਰਕਾਰ ਤੋਂ ਲਿਆ ਹੈ। ਹਾਲਾਂਕਿ ਬਾਬਾ ਸੀਚੇਵਾਲ ਦੀ ਪਾਈਪ ਕੁਆਲਿਟੀ ਅਤੇ ਕੰਮ ਵੀ ਮੰਤਰੀ ਵੱਲੋਂ ਤਾਰੀਫ਼ ਕੀਤੀ ਗਈ ਹੈ ਪਰ ਉਨਾਂ ਨੂੰ ਨਾਲ ਹੀ ਇੱਕ ਵਪਾਰੀ ਵੀ ਕਰਾਰ ਦੇ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਬਣਾਇਆ ਸੀ ਅਤੇ ਉਨ੍ਹਾਂ ਨੂੰ ਪ੍ਰਦੂਸ਼ਨ ਦੀ ਰੋਕਥਾਮ ਕਰਨ ਲਈ ਕੰਮ ਕਰਨ ਅਤੇ ਸਰਕਾਰ ਨੂੰ ਸਲਾਹ ਦੇਣ ਦੀ ਡਿਊਟੀ ਲਗਾਈ ਗਈ ਸੀ। ਜਿਸ ਤੋਂ ਬਾਅਦ ਸੀਚੇਵਾਲ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਪਾਣੀ ਨੂੰ ਪ੍ਰਦੂਸ਼ਿਤ ਨੂੰ ਲੈ ਕੇ ਸਰਕਾਰ ਖ਼ਿਲਾਫ਼ ਹੀ ਇੱਕ ਰਿਪੋਰਟ ਐਨ.ਜੀ.ਟੀ. ਨੂੰ ਸੌਂਪ ਦਿੱਤੀ। ਜਿਸ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ 50 ਲੱਖ ਰੁਪਏ ਦਾ ਜੁਰਮਾਨਾ ਲਗਾਉਂਦੇ ਹੋਏ ਚੰਗੀ ਛਾੜ ਵੀ ਲਾਹੀ ਸੀ। ਜਿਸ ਤੋਂ ਬਾਅਦ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਨਰਾਜ਼ ਹੋਈ ਸਰਕਾਰ ਨੇ ਉਨਾਂ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਦੇ ਅਹੁਦੇ ਤੋਂ ਹਟਾ ਦਿੱਤਾ।
ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਡਰ ਸੀ ਕਿ ਸੀਚੇਵਾਲ ਹੁਣ ਕੀੜੀ ਅਫ਼ਵਾਨਾ ਵਿਖੇ ਚੱਡਾ ਸ਼ੁਗਰ ਮਿਲ ਦੀ ਰਿਪੋਰਟ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੁਝ ਨਾ ਲਿਖ ਦੇਣ। ਸੀਚੇਵਾਲ ਇਸ ਸਮੇਂ ਐਨ.ਜੀ.ਟੀ. ਵੱਲੋਂ ਬਣਾਈ ਹੋਈ ਉਸ ਮੋਨੀਟਰਿੰਗ ਕਮੇਟੀ ਦੇ ਮੈਂਬਰ ਵੀ ਹਨ, ਜਿਸ ਕਮੇਟੀ ਨੇ ਕੀੜੀ ਅਫ਼ਵਾਨਾ ਦੇ ਮਾਮਲੇ ਵਿੱਚ ਰਿਪੋਰਟ ਤਿਆਰ ਕਰਨੀ ਹੈ। ਸੀਚੇਵਾਲ ਲਗਾਤਾਰ ਕੀੜੀ ਅਫ਼ਵਾਨਾ ਬਾਰੇ ਸਰਕਾਰ ਤੋਂ ਸਟੇਟਸ ਰਿਪੋਰਟ ਮੰਗ ਰਹੇ ਸਨ, ਜਿਹੜਾ ਵੀ ਉਨ੍ਹਾਂ ਨੂੰ ਹਟਾਉਣ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ