ਸੁਪਰੀਮ ਕੋਰਟ ਨੇ ਕੋਲਿਆਂਵਾਲੀ ਦੀ ਜਮਾਨਤ ਅਰਜ਼ੀ ਕੀਤੀ ਖਾਰਜ਼

Supreme Court upholds bail application of Kollianwali

ਹਫਤੇ ‘ਚ ਆਤਮ ਸਮਰਪਣ ਕਰਨ ਲਈ ਕਿਹਾ

ਬਠਿੰਡਾ(ਸੱਚ ਕਹੂੰ ਨਿਊਜ਼ ) ਸ੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਜਾਇਦਾਦ ਦੇ ਮਾਮਲਿਆਂ ਸਬੰਧੀ ਵਿਜੀਲੈਂਸ ਵੱਲੋਂ ਦਰਜ਼ ਮਾਮਲੇ ‘ਚ ਅਗਾਊਂ ਰਾਹਤ ਲੈਣ ਲਈ ਦਿੱਤੀ ਅਰਜ਼ੀ ਨੂੰ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਅਦਾਲਤ ਨੇ ਕੋਲਿਆਂਵਾਲੀ ਨੂੰ ਇੱਕ ਹਫਤੇ ਦੇ ਵਿੱਚ ਹੀ ਆਤਮ ਸਮਰਪਣ ਕਰਨ ਲਈ ਵੀ ਕਿਹਾ ਹੈ
ਵੇਰਵਿਆਂ ਮੁਤਾਬਿਕ ਵਿਜੀਲੈਂਸ ਵੱਲੋਂ ਇੱਕ ਗੁਪਤ ਪੜਤਾਲ ਦੇ ਅਧਾਰ ‘ਤੇ ਕੋਲਿਆਂਵਾਲੀ ਦੀ ਪੰਜਾਬ ਅਤੇ ਹੋਰ ਬਾਹਰੀ ਸੂਬਿਆਂ ਵਿਚਲੀ ਜਾਇਦਾਦ ਬਾਰੇ ਪਤਾ ਲਾਇਆ ਗਿਆ ਸੀ ਇਸ ਪੜਤਾਲ ਦੌਰਾਨ ਉਨ੍ਹਾਂ ਦੀ ਆਮਦਨ ਅਤੇ ਖਰਚ ਦੇ ਸਾਰੇ ਸੋਮੇ ਇਕੱਠੇ ਕੀਤੇ ਗਏ ਸਨ ਜਿਸ ‘ਚ ਵਿਜੀਲੈਂਸ ਵੱਲੋਂ ਹੈਰਾਨੀਜਨਕ ਫਰਕ ਪਾਇਆ ਗਿਆ ਸੀ ਵਿਜੀਲੈਂਸ ਨੇ ਇਸੇ ਪੜਤਾਲ ਦੇ ਅਧਾਰ ‘ਤੇ ਉਨ੍ਹਾਂ ਖਿਲਾਫ ਪਰਚਾ ਦਰਜ਼ ਕੀਤਾ ਸੀ ਇਸ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਚਣ ਲਈ ਸ੍ਰ. ਕੋਲਿਆਂਵਾਲੀ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਸੀ ਜਿਸ ਤਹਿਤ ਹੀ ਉਨ੍ਹਾਂ ਨੇ ਮਾਣਯੋਗ ਸੁਪਰੀਮ ਕੋਰਟ ‘ਚ ਅਗਾਊਂ ਰਾਹਤ ਵਾਲੀ ਅਰਜੀ ਦਾਇਰ ਕੀਤੀ ਸੀ ਜਿਸ ਨੂੰ ਅੱਜ ਮਾਣਯੋਗ ਅਦਾਲਤ ਨੇ ਖਾਰਜ ਕਰ ਦਿੱਤਾ ਇਹੋ ਹੀ ਨਹੀਂ ਮਾਣਯੋਗ ਅਦਾਲਤ ਨੇ ਕੋਲਿਆਂਵਾਲੀ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਆਤਮ ਸਮਰਪਣ ਕਰਨ ਦੇ ਵੀ ਹੁਕਮ ਜ਼ਾਰੀ ਕੀਤੇ ਹਨ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਰੇਂਜ ਬਠਿੰਡਾ ਅਸ਼ੋਕ ਬਾਠ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਆਖਿਆ ਕਿ ਜੇਕਰ ਕੋਲਿਆਂਵਾਲੀ ਨੇ ਹਫ਼ਤੇ ਭਰ ‘ਚ ਆਤਮ ਸਮਪਰਣ ਨਾ ਕੀਤਾ ਤਾਂ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰ