ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?

Science

ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?

ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ‘ਤੇ ਗੌਰ ਕੀਤੀ ਜਾਵੇ ਤਾਂ ਉਹ ਸਾਨੂੰ ਹੈਰਾਨ ਕਰਦੀਆਂ ਹਨ ਉਂਜ ਅਸਲ ਵਿਚ ਅਜਿਹੀਆਂ ਖਾਸ ਗੱਲਾਂ ਦੇ ਪਿੱਛੇ ਕੁਝ ਵਿਗਿਆਨਕ ਵਜ੍ਹਾ ਹੁੰਦੀਆਂ ਹਨ ਅੱਜ ਅਸੀਂ ਤੁਹਾਨੂੰ ਅਜਿਹੀ ਇੱਕ ਹੈਰਾਨ ਕਰਨ ਵਾਲੀ ਕਿਰਿਆ ਬਾਰੇ ਦੱਸ ਰਹੇ ਹਾਂ… ਕੀ ਤੁਸੀਂ ਕਦੇ ਬਲ਼ਦੀ ਹੋਈ ਅੱਗ ਦਾ ਪਰਛਾਵਾਂ ਦੇਖਿਆ ਹੈ? ਤੁਹਾਡਾ ਜਵਾਬ ਹੋਵੇਗਾ ਨਹੀਂ, ਪਰ ਕੀ ਸੋਚਿਆ ਹੈ… ਅਜਿਹਾ ਕਿਉਂ ਹੁੰਦਾ ਹੈ ਕਿਉਂਕਿ ਸਾਨੂੰ ਤਾਂ ਸਕੂਲ ਵਿਚ ਇਹੀ ਦੱਸਿਆ ਜਾਂਦਾ ਸੀ ਕਿ ਰੌਸ਼ਨੀ ਵਿਚ ਹਰ ਚੀਜ਼ ਦਾ ਪਰਛਾਵਾਂ ਬਣਦਾ ਹੈ ਤਾਂ ਫਿਰ ਅੱਗ ਦੇ ਨਾਲ ਅਜਿਹਾ ਕਿਉਂ ਹੈ? ਚਲੋ ਤੁਹਾਨੂੰ ਇਸ ਦੀ ਸਹੀ ਵਜ੍ਹਾ ਦੱਸਦੇ ਹਾਂ।

Science

ਬਲ਼ਦੀ ਰੌਸ਼ਨੀ ਦੇ ਪਿੱਛੇ ਖੜ੍ਹੇ ਹੋਣ ‘ਤੇ ਸਾਨੂੰ ਆਪਣਾ ਪਰਛਾਵਾਂ ਦਿਖਾਈ ਦੇਂਦਾ ਹੈ, ਇੱਥੋਂ ਤੱਕ ਕਿ ਹਰ ਚੀਜ਼ ਦੀ ਛਾਂ ਦਿਖਾਈ ਦੇਂਦੀ ਹੈ ਸਿਵਾਏ ਅੱਗ ਦੇ ਤੁਸੀਂ ਮਾਚਿਸ ਦੀ ਤੀਲੀ ਨੂੰ ਹੀ ਲੈ ਲਓ… ਉਸ ਦਾ ਵੀ ਪਰਛਾਵਾਂ ਹੁੰਦਾ ਹੈ, ਪਰ ਜੇਕਰ ਅਸੀਂ ਉਸਨੂੰ ਬਾਲ਼ਦੇ ਹਾਂ ਤਾਂ ਨਿੱਕਲਣ ਵਾਲੀ ਅੱਗ ਦਾ ਪਰਛਾਵਾਂ ਨਹੀਂ ਦਿਸਦਾ ਤੁਸੀਂ ਚਾਹੋ ਤਾਂ ਇਸ ਨੂੰ ਅਜ਼ਮਾ ਕੇ ਦੇਖ ਸਕਦੇ ਹੋ… ਜਦੋਂ ਤੁਸੀਂ ਮਾਚਿਸ ਬਾਲ਼ਦੇ ਹੋ ਤਾਂ ਉਸ ਸਮੇਂ ਉਸਦੀ ਚੰਗਿਆੜੀ ਦਾ ਛੋਟਾ ਜਿਹਾ ਪਰਛਾਵਾਂ ਤਾਂ ਦਿਸਦਾ ਹੈ ਪਰ ਉਹ ਬਲ਼ਣ ਤੋਂ ਬਾਅਦ ਉਸਦੀ ਅੱਗ ਦਾ ਪਰਛਾਵਾਂ ਨਹੀਂ ਦਿਖਾਈ ਦੇਵੇਗਾ ਇਹੀ ਗੱਲ ਮੋਮਬੱਤੀ ਦੇ ਨਾਲ ਵੀ ਹੁੰਦੀ ਹੈ… ਤੁਸੀਂ ਮੋਮਬੱਤੀ ਨੂੰ ਬਾਲ਼ਣ ਤੋਂ ਬਾਅਦ ਉਸ ਨੂੰ ਕਿਸੇ ਦੂਸਰੀ ਰੌਸ਼ਨੀ ਵਿਚ ਲੈ ਜਾਓ ਅਤੇ ਉੱਥੇ ਉਸ ਦਾ ਪਰਛਾਵਾਂ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਅਜਿਹੇ ਵਿਚ ਤੁਹਾਨੂੰ ਮੋਮਬੱਤੀ ਦਾ ਪਰਛਾਵਾਂ ਤਾਂ ਦਿਸੇਗਾ ਪਰ ਉੱਥੇ ਉਸ ਦੀ ‘ਲੋਅ’ ਦਾ ਪਰਛਾਵਾਂ ਨਹੀਂ ਦਿਸੇਗਾ।

ਚਲੋ ਹੁਣ ਜਾਣਦੇ ਹਾਂ ਕਿ ਇਸ ਦੀ ਵਜ੍ਹਾ ਕੀ ਹੈ?

ਦਰਅਸਲ ਇਸ ਲਈ ਵਿਗਿਆਨ ਦਾ ਕਹਿਣਾ ਹੈ ਕਿ ਮਾਚਿਸ ਦੀ ਜਾਂ ਮੋਮਬੱਤੀ ਦੀ ਅੱਗ ਖੁਦ ਇੱਕ ਰੌਸ਼ਨੀ ਹੈ ਅਜਿਹੇ ਵਿਚ ਜੇਕਰ ਉਸ ਨੂੰ ਦੂਸਰੀ ਰੌਸ਼ਨੀ ਵਿਚ ਲੈ ਜਾਵਾਂਗੇ, ਤਾਂ ਉਹ ਪਰਛਾਵਾਂ ਨਹੀਂ ਬਣਾਉਂਦੀ, ਕਿਉਂਕਿ ਉਹ ਦੋਵੇਂ ਇੱਕ ਤਰ੍ਹਾਂ ਦੇ ਤੱਤ ਹੁੰਦੇ ਹਨ।
ਉਂਜ ਜੇਕਰ ਤੁਸੀਂ ਮਾਚਿਸ ਜਾਂ ਮੋਮਬੱਤੀ ਦੀ ਅੱਗ ਜਾਂ ਕਿਸੇ ਦੂਸਰੀ ਅੱਗ ਦੀ ਰੌਸ਼ਨੀ ਦਾ ਪਰਛਾਵਾਂ ਦੇਖਣਾ ਹੀ ਚਾਹੁੰਦੇ ਹੋ, ਤਾਂ ਇਸ ਲਈ ਤੁਹਾਨੂੰ ਉਸ ਰੌਸ਼ਨੀ ਨੂੰ ਉਸ ਤੋਂ ਵੀ ਤੇਜ਼ ਰੌਸ਼ਨੀ ਦੇ ਹੇਠਾਂ ਲੈ ਕੇ ਜਾਣਾ ਹੋਵੇਗਾ ਅਤੇ ਕਿਉਂਕਿ ਸੂਰਜ ਦੀ ਰੌਸ਼ਨੀ ਤੋਂ ਜ਼ਿਆਦਾ ਤੇਜ ਤਾਂ ਕੁਝ ਵੀ ਨਹੀਂ ਹੁੰਦਾ ਅਜਿਹੇ ਵਿਚ ਤੁਸੀਂ ਬਲ਼ਦੀ ਹੋਈ ਮੋਮਬੱਤੀ ਨੂੰ ਸੂਰਜ ਦੀ ਰੌਸ਼ਨੀ ਵਿਚ ਦੇਖੋਗੇ ਤਾਂ ਕੰਧ ‘ਤੇ ਜਾਂ ਫਿਰ ਜ਼ਮੀਨ ‘ਤੇ ਉਸਦੀ ਬਲ਼ਦੀ ਹੋਈ ਲੋਅ ਦਾ ਪਰਛਾਵਾਂ ਦੇਖਣ ਨੂੰ ਮਿਲ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.