ਸਿਰ ’ਤੇ ਕਰਜ਼ਾ ਹੈ ਜਾਂ ਪਰਿਵਾਰਕ ਕਲੇਸ਼ ਹੈ, ਨੌਕਰੀਪੇਸ਼ੇ ’ਚ ਕਲੇਸ਼ ਹੈ, ਖੇਤੀਬਾੜੀ ’ਚ ਬਰਬਾਦੀ ਹੋ ਗਈ ਤਾਂ ਸੁਣੋ ਪੂਜਨੀਕ ਗੁਰੂ ਜੀ ਦੇ ਬਚਨ

Barnawa Live

(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਮਜਲਿਸ ’ਚ ਸਾਧ-ਸੰਗਤ ਦੇ ਆਨਲਾਈਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦੇ ਟਾਈਮ ’ਚ ਜੋ ਨਸ਼ੇੜੀ ਹਨ, ਕਰਜਾਊ ਹਨ, ਜਿਨ੍ਹਾਂ ਦੇ ਸਿਰ ’ਤੇ ਕਰਜ਼ਾ ਹੈ ਜਾਂ ਪਰਿਵਾਰਕ ਕਲੇਸ਼ ਹੈ, ਨੌਕਰੀਪੇਸ਼ੇ ’ਚ ਕਲੇਸ਼ ਹੈ, ਖੇਤੀਬਾੜੀ ’ਚ ਬਰਬਾਦੀ ਹੋ ਗਈ ਤਾਂ ਇਹ ਕੁਝ ਕੁ ਕਾਰਨ ਹਨ, ਉਂਜ ਕਾਰਨ ਹੋਰ ਵੀ ਹੋਣਗੇ, ਜਿਸ ਨਾਲ ਖੁਦਕੁਸ਼ੀ ਦੇ ਵਿਚਾਰ ਇਨਸਾਨ ਅੰਦਰ ਆਉਣ ਲੱਗ ਜਾਂਦੇ ਹਨ।

ਨਾਮ ਨਾਲ ਨਸ਼ਾ ਵੀ ਛੁੱਟ ਜਾਵੇਗਾ ਤੇ ਖੁਦਕੁਸ਼ੀ ਦੇ ਵਿਚਾਰ ਵੀ ਬਦਲ ਜਾਣਗੇ

ਪਹਿਲੀ ਗੱਲ ‘ਆਤਮਘਾਤੀ ਮਹਾਂਪਾਪੀ’, ਇਹ ਸਾਡੇ ਸਾਰੇ ਧਰਮਾਂ ’ਚ ਲਿਖਿਆ ਹੋਇਆ ਹੈ। ਆਤਮਾ ਦਾ ਘਾਤ ਕਰਨ ਲਈ ਛੋਟੇ-ਛੋਟੇ ਕੀੜੇ-ਮਕੌੜੇ ਨਹੀਂ ਸੋਚਦੇ, ਉਹ ਵੀ ਜ਼ਿੰਦਗੀ ਬਚਾਉਣ ਲਈ ਲੜਦੇ ਹਨ ਤੇ ਤੁਹਾਨੂੰ ਤਾਂ ਪ੍ਰਭੂ-ਪਰਮਾਤਮਾ ਨੇ ਸਰਵਉੱਤਮ ਸਰੀਰ ਦਿੱਤਾ ਹੈ, ਤਾਂ ਤੁਸੀਂ ਕਿਉਂ ਆਤਮਾ ਦਾ ਘਾਤ ਕਰਨ ’ਤੇ ਤੁਲੇ ਹੋ ਆਦਮੀ ਕਹਿੰਦਾ ਹੈ ਕਿ ਜੋ, ਨਸ਼ਾ ਕਰਦਾ ਹਾਂ, ਹੁਣ ਨਸ਼ਾ ਮਿਲਦਾ ਨਹੀਂ, ਮਾਂ-ਬਾਪ ਨੇ ਜਵਾਬ ਦੇ ਦਿੱਤਾ ਤੇ ਪੈਸਾ ਖਤਮ ਹੋ ਗਿਆ, ਜ਼ਮੀਨਾਂ ਵਿਕ ਗਈਆਂ, ਗੱਡੀਆਂ ਵਿਕ ਗਈਆਂ, ਸਭ ਕੁਝ ਵਿਕ ਗਿਆ ਹੁਣ ਮਰਨ ਤੋਂ ਇਲਾਵਾ ਕੋਈ ਚਾਰਾ ਨਹੀਂ। ਇਹ ਸੋਚਣਾ ਗਲਤ ਹੈ। ਤੁਹਾਡੇ ਅੰਦਰ ਭਗਵਾਨ ਜੀ ਰਹਿੰਦੇ ਹਨ ਤੇ ਤੁਹਾਡੇ ਅੰਦਰ ਅਜਿਹੀ ਵਿੱਲ-ਪਾਵਰ ਹੈ ਕਿ ਜੇਕਰ ਤੁਸੀਂ ਹਿੰਮਤ ਕਰੋਂਗੇ ਤੇ ਰਾਮ ਦੇ ਨਾਮ ਨਾਲ ਨਸ਼ਾ ਵੀ ਛੁੱਟ ਜਾਵੇਗਾ ਤੇ ਖੁਦਕੁਸ਼ੀ ਦੇ ਵਿਚਾਰ ਵੀ ਬਦਲ ਜਾਣਗੇ, ਇਹ ਸੱਚਾਈ ਹੈ।

Saint Dr MSG

ਖੁਦਕੁਸ਼ੀ ਕਰਨਾ ਮਹਾਂ ਕਾਇਰਤਾ

ਜ਼ਿੰਦਗੀ ਨੂੰ ਕਦੇ ਵੀ ਇੰਨਾ ਕਮਜ਼ੋਰ ਨਾ ਬਣਾਓ, ਆਪਣੇ ਆਪ ਨੂੰ ਮਜ਼ਬੂਰ ਨਾ ਬਣਾਓ ਤੇ ਜ਼ਿੰਦਗੀ ਨੂੰ ਇੰਨਾ ਫਾਲਤੂ ਨਾ ਸਮਝੋ। ਫਿਰ ਕਰਜ਼ਾ ਹੋ ਗਿਆ, ਕਰਜਾਊ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਮੈਂ ਖੁਦਕੁਸ਼ੀ ਕਰ ਲਵਾਂ ਤਾਂ ਪਿੱਛਾ ਛੁੱਟ ਜਾਵੇਗਾ। ਕਿਵੇਂ ਭਾਈ? ਤੂੰ ਘਰ ਦਾ ਮੁਖੀ, ਤੇਰੇ ’ਤੇ ਨਿਰਭਰ ਤੇਰੇ ਬੱਚੇ, ਪਤਨੀ, ਮਾਂ-ਬਾਪ, ਪਰਿਵਾਰ, ਜੋ ਵੀ ਤੇਰੇ ’ਤੇ ਡਿਪੈਂਡ ਹਨ ਕਿਉਂਕਿ ਤੂੰ ਮੁਖੀ ਹੈ ਅਤੇ ਤੂੰ ਸੋਚਦਾ ਹੈ ਕਿ ਕਰਜਾਈ ਹੋ ਗਿਆ, ਮੈਂ ਖੁਦਕੁਸ਼ੀ ਕਰ ਲਵਾਂਗਾ। ਕਿਹੜਾ ਵੱਡਾ ਤੀਰ ਮਾਰ ਦਿੱਤਾ ਤੂੰ। ਇਹ ਤਾਂ ਕਾਇਰਤਾ ਹੈ, ਮਹਾਂ ਕਾਇਰਤਾ, ਤੂੰ ਖੁਦਕੁਸ਼ੀ ਕਰ ਗਿਆ ਤਾਂ ਤੇਰੇ ਛੋਟੇ-ਛੋਟੇ ਬੱਚਿਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਦਾ ਸਮਾਜ ਜੋ ਹਾਲ ਕਰੇਗਾ ਉਸ ਬਾਰੇ ਸੋਚਿਆ ਹੈ ਕਦੇ, ਵਿਚਾਰ ਕੀਤਾ, ਦਿਮਾਗ ’ਚ ਕੁਝ ਆਇਆ। ਆਪ ਨਿਕਲ ਲਵਾਂ ਕਿ ਮੈਂ ਮਰ ਜਾਵਾਂ ਤੇ ਸਾਰੇ ਪਰਿਵਾਰ ਨੂੰ ਦੁਖੀ ਕਰ ਜਾਵਾਂ। ਤੂੰ ਕਿਹੋ ਜਿਹਾ ਮੁਖੀ ਹੈ? ਤੂੰ ਕਿਹੋ ਜਿਹਾ ਇਨਸਾਨ ਹੈ? ਨਹੀਂ ਭਾਈ, ਅਜਿਹਾ ਨਾ ਕਰ, ਕਦੇ ਵੀ ਅਜਿਹਾ ਨਾ ਸੋਚੋ, ਸਗੋਂ ਡਟ ਕੇ ਸਾਹਮਣਾ ਕਰੋ, ਕੋਈ ਵੀ ਮੁਸੀਬਤ, ਪਰੇਸ਼ਾਨੀ ਆਉਂਦੀ ਹੈ, ਮੁਸ਼ਕਿਲਾਂ ਆਉਂਦੀਆਂ ਹਨ ਤਾਂ ਤੁਸੀਂ ਹਿੰਮਤ ਕਰੋ, ‘ਹਿੰਮਤ ਕਰੇ ਅਗਰ ਇਨਸਾਨ ਤੋ ਸਹਾਇਤਾ ਕਰੇ ਭਗਵਾਨ’, ‘ਹਿੰਮਤ-ਏ-ਮਰਦਾ, ਮੱਦਦ-ਏ-ਖੁਦਾ’ ਤੁਸੀਂ ਮਿਹਨਤ ਕਰੋ, ਭਗਵਾਨ ਜੀ ਸਾਥ ਦੇ ਦੇਣਗੇ ਅਤੇ ਹੌਲੀ-ਹੌਲੀ ਕਰਜ਼ੇ ਉੱਤਰ ਜਾਣਗੇ।

ਹੱਥ ’ਤੇ ਹੱਥ ਧਰੇ ਰੱਖਣ ਨਾਲ ਕਰਜ਼ਾ ਨਹੀਂ ਉੱਤਰਦਾ। ਗਮ, ਚਿੰਤਾ, ਟੈਨਸ਼ਨ ਲੈਣ ਨਾਲ ਕਰਜ਼ਾ ਨਹੀਂ ਉੱਤਰਦਾ ਤੇ ਖੁਦਕੁਸ਼ੀ ਨਾਲ ਤਾਂ ਤੁਸੀਂ ਪਰਿਵਾਰ ਦਾ ਬੁਰਾ ਹਾਲ ਕਰਕੇ ਜਾਂਦੇ ਹੋ। ਮਹਾਂਪਾਪੀ ਤਾਂ ਉਂਜ ਹੀ ਬਣ ਗਏ, ਆਤਮਘਾਤੀ ਮਹਾਂਪਾਪੀ, ਪਿੱਛੇ ਜੋ ਪਰਿਵਾਰ ਰਹਿ ਗਿਆ ਉਸ ਦਾ ਹੋਰ ਬੁਰਾ ਹਾਲ। ਇਹ ਤਾਂ ਕਦੇ ਕਲਪਨਾ ਵੀ ਨਹੀਂ ਕਰਨੀ ਚਾਹੀਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ