Saint Dr. MSG : ‘ਕਰਕੇ ਵਤਨ ਲਈ ਦੁਆਵਾਂ ਸੋਹਣਾ ਮੁੜ ਚੱਲਿਆ’

pita ji, Saint Dr. MSG

ਦੇਸ਼ ਤੇ ਸਮਾਜ ਸੇਵਾ ਨੂੰ ਸਮਰਪਿਤ ਰਹੇ ਪੂਜਨੀਕ ਗੁਰੂ ਜੀ ਦੇ 30 ਦਿਨ, ਸੋਮਵਾਰ ਨੂੰ ਸੁਨਾਰੀਆ ਪਰਤੇ

  • ਲੱਖਾਂ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾਈਆਂ (Saint Dr. MSG )
  • ਹਰ ਘਰ ’ਚ ਸਤਿਕਾਰ ਨਾਲ ਲਹਿਰਾਏਗਾ ‘ਤਿਰੰਗਾ’
  • ਦੇਸ਼ ਤੋਂ ਮਿਟਾਵਾਂਗੇ ‘ਡਰਟੀ ਇੰਡੀਆ’ ਦਾ ਕਲੰਕ
  • ਲੰਬੇ ਸੜਕੀ ਮਾਰਗਾਂ ਅਤੇ ਵੱਡੇ ਸ਼ਹਿਰਾਂ ’ਚ ਹੋਵੇਗਾ ਮੋਬਾਇਲ ਟੁਆਇਲੈਟ ਦਾ ਪ੍ਰਬੰਧ

(ਤਿਲਕ ਰਾਜ ਇੰਸਾਂ) ਸਰਸਾ। ਦਿਲ ’ਚ ਇੱਕ ਹੀ ਅਰਮਾਨ ਕਿ ਮੇਰਾ ਵਤਨ ਸੁਖੀ ਵੱਸੇ, ਇਸ ਨੂੰ ਕੋਈ ‘ਡਰਟੀ ਇੰਡੀਆ ਨਾ ਕਹੇ, ਇਸ ਦਾ ਤਿਰੰਗਾ ਝੁੱਲਦਾ ਰਹੇ, ਇਸ ਦੀ ਸ਼ਾਨ ਉੱਚੀ ਰਹੇ ਇਹੀ ਦੁਆਵਾਂ ਕਰਕੇ, ਲੱਖਾਂ ਲੋਕਾਂ ਨੂੰ ਵਤਨ ਦੀ ਬਿਹਤਰੀ ਦੇ ਰਾਹ ਤੌਰ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਾਨੂੰਨ ਦੀ ਪਾਲਣਾ ਕਰਦੇ ਹੋਏ 30 ਦਿਨਾਂ ਬਾਅਦ ਸੋਮਵਾਰ ਸ਼ਾਮ ਨੂੰ ਕਰੀਬ ਚਾਰ ਵਜੇ ਸੁਨਾਰੀਆ, ਜ਼ਿਲ੍ਹਾ ਰੋਹਤਕ ਵਾਪਸ ਪਰਤ ਗਏ।

ਗੁਰੂ ਜੀ ਦੀ ਵਾਪਸੀ ਨਾਲ ਕਰੋੜਾਂ ਸਾਧ-ਸੰਗਤ ਦੀਆਂ ਅੱਖਾਂ ’ਚ ਅੱਜ ਵੈਰਾਗ ਦਾ ਸਮੁੰਦਰ ਵਹਿ ਰਿਹਾ ਹੈ। ਆਪਣੇ ਸਤਿਗੁਰੂ-ਮੁਰਸ਼ਿਦ-ਏ-ਕਾਮਲ ਦੇ ਪਿਆਰ, ਦਇਆ ਮਿਹਰ, ਮਿੱਠੇ ਬਚਨ, ਦੇਸ਼ ਸੇਵਾ ਤੇ ਮਾਨਵਤਾ ’ਤੇ ਕੀਤੇ ਗਏ ਪਰਉਪਕਾਰਾਂ ਨਾਲ ਹਰ ਸ਼ਰਧਾਲੂ ਦੇ ਦਿਲ ’ਚ ਵੈਰਾਗ ਨਾਲ ਭਰਪੂਰ ਹੈ। (Saint Dr. MSG)

17 ਜੂਨ 2022 ਨੂੰ ਪੂਜਨੀਕ ਗੁਰੂ ਜੀ 30 ਦਿਨਾਂ ਦੀ ਪੈਰੋਲ ’ਤੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਪਧਾਰੇ ਤਾਂ ਖੁਸ਼ੀ ’ਚ ਸਾਧ-ਸੰਗਤ ਦੇ ਪੈਰ ਧਰਤੀ ’ਤੇ ਨਹੀਂ ਲੱਗ ਰਹੇ ਸਨ ਹਰ ਕੋਈ ਉੱਡਿਆ-ਉੱਡਿਆ ਫਿਰ ਰਿਹਾ ਸੀ। ਆਉਦਿਆਂ ਹੀ ਪੂਜਨੀਕ ਗੁਰੂ ਜੀ ਨੇ ਆਪਣੀ ਪਹਿਲੀ ਵੀਡੀਓ ਪਾ ਕੇ ਸਾਧ-ਸੰਗਤ ਨੂੰ ਆਪਣੇ ਆਉਣ ਬਾਰੇ ਦੱਸਿਆ ਤਾਂ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਛਾ ਗਈ ਪੰਜ ਸਾਲ ਉਡੀਕਾਂ ਕਰ-ਕਰ ਕੇ ਬੇਸਬਰ ਹੋਈ ਸਾਧ-ਸੰਗਤ ਦਾ ਦਿਲ ਕਰ ਰਿਹਾ ਸੀ ਕਿ ਕਿਸੇ ਨੂੰ ਨਾ ਪੁੱਛੀਏ ਤੇ ਬਰਨਾਵਾ ਅੱਪੜੀਏ ਪਰ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਮਾਉਦਿਆਂ ਸਾਧ-ਸੰਗਤ ਨੇ ਆਪਣੇ ਦਿਲ ’ਚ ਉਠਦੀਆਂ ਪਿਆਰ ਦੀਆਂ ਛੱਲਾਂ ਨੂੰ ਸੰਭਾਲੀ ਰੱਖਿਆ। ਪੂਜਨੀਕ ਗੁਰੂ ਜੀ ਨੇ ਲਾਈਵ ਦਰਸ਼ਨ ਦੇ ਕੇ ਰੋਜ਼ਾਨਾ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਦੇ ਵਿਛੋੜੇ ਦੇ ਤੰਦੂਰ ’ਚ ਤਪੇ ਹਿਰਦਿਆਂ ਨੂੰ ਠੰਢਕ ਬਖਸ਼ੀ। ਇਸ ਦੇ ਨਾਲ ਹੀ ਸ਼ੁਰੂ ਹੋ ਗਿਆ ਦੇਸ਼ ਦੀ ਸੇਵਾ ਤੇ ਭਲਾਈ ਕਾਰਜਾਂ ਦਾ ਸਿਲਸਿਲਾ।

ਦੇਸ਼ ਲਈ ਜਜ਼ਬਾ ਤੇ ਸਤਿਕਾਰ ਬੇਮਿਸਾਲ

ਪੂਜਨੀਕ ਗੁਰੂ ਜੀ ਦੀ ਸਭ ਤੋਂ ਵੱਡੀ ਵਡਿਆਈ ਹੈ ਕਿ ਸਭ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਵੀ ਪੂਜਨੀਕ ਗੁਰੂ ਜੀ ਦਾ ਆਪਣੇ ਵਤਨ ਲਈ ਅਜਿਹਾ ਜਜ਼ਬਾ, ਪਿਆਰ ਤੇ ਸਤਿਕਾਰ ਹੈ ਜੋ ਇਤਿਹਾਸ ’ਚ ਕਿਧਰੇ ਨਜ਼ਰ ਨਹੀਂ ਆਇਆ। ਵਤਨ ਦੀ ਤਰੱਕੀ, ਹਿਫਾਜ਼ਤ, ਖੁਸ਼ਹਾਲੀ ਤੇ ਚੜ੍ਹਦੀ ਕਲਾ ਦਾ ਕੰਮ ਕੋਈ ਮਹਾਨ ਦੇਸ਼ ਭਗਤ ਹੀ ਕਰ ਸਕਦਾ ਹੈ।

ਬੁਰਾਈਆਂ ਦੇ ਤੂਫਾਨ ’ਚ ਜਗ ਰਿਹਾ ਇਹ ਸੱਚ ਦਾ ਦੀਵਾ ਲੋਕਾਂ ਦੇ ਦਿਲ-ਦਿਮਾਗ ਤੇ ਮੁਲਕ ਦੀ ਤਕਦੀਰ ਨੂੰ ਜ਼ਰੂਰ ਰੌਸ਼ਨ ਕਰੇਗਾ। ਭਲਾਈ ਕਰਨ ਦੇ ਬਦਲੇ ਤਕਲੀਫਾਂ ਮਿਲਣ ’ਤੇ ਆਮ ਇਨਸਾਨ ਸੰਜਮ ਗੁਆ ਦਿੰਦਾ ਹੈ ਤੇ ਭਲਾਈ ਦਾ ਰਸਤਾ ਛੱਡ ਦਿੰਦਾ ਪਰ ਇਹ ਮਹਾਨਤਾ ਤਾਂ ਰੂਹਾਨੀ ਰਹਿਬਰ ਅਤੇ ਮਹਾਨ ਦੇਸ਼ ਭਗਤ ਦੇ ਹੀ ਹਿੱਸੇ ਆਉਦੀ ਹੈ ਕਿ ਉਹ ਭਲਾਈ ਹੀ ਕਰਦਾ ਜਾਂਦਾ ਹੈ, ਬੁਰਾਈ ਸਹਿ ਕੇ ਵੀ ਭਲਾਈ ਨਹੀਂ ਛੱਡਦਾ। ਅਜਿਹੇ ਸਤਿਗੁਰੂ ਸੂਰਮੇ, ਮਹਾਨ ਯੋਧੇ, ਤਾਰਨਹਾਰੇ ਨੂੰ ਸਾਡੀ ਸਲਾਮ ਮੁੜ ਵਾਪਸੀ ਤੇ ਦੀਦਾਰ ਦੀ ਤਾਂਘ ’ਚ ਸ਼ਰਧਾਲੂਆਂ ਦਾ ਲੱਖ-ਲੱਖ ਸਜਦਾ : ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ।

ਦੇਸ਼ ਲਈ ਵੱਡੇ ਯਤਨ

ਭਾਵੇਂ ਸੱਚੇ ਸੰਤ ਪੂਰੀ ਦੁਨੀਆਂ ਲਈ ਦੁਆਵਾਂ ਕਰਦੇ ਹਨ ਪਰ ਆਪਣੇ ਵਤਨ ਲਈ ਉਹਨਾਂ ਦੇ ਦਿਲ ’ਚ ਬਹੁਤ ਹੀ ਜ਼ਿਆਦਾ ਪਿਆਰ ਤੇ ਸਤਿਕਾਰ ਭਰਿਆ ਹੁੰਦਾ ਹੈ ਆਪਣੇ ਦੇਸ਼ ਦੀ ਸਲਾਮਤੀ, ਬਿਹਤਰੀ ਤੇ ਚੜ੍ਹਦੀ ਕਲਾ ਲਈ ਪੂਜਨੀਕ ਗੁਰੂ ਜੀ ਨੇ ਸ਼ਲਾਘਾਯੋਗ ਕਾਰਜ ਕੀਤੇ ਹਨ। ਆਪਣੇ 30 ਦਿਨਾਂ ਦੇ ਇਸ ਪਰਉਪਕਾਰੀ ਪੜਾਅ ’ਚ ਕੋਈ ਵੀ ਅਜਿਹਾ ਮੌਕਾ ਨਹੀਂ ਹੋਣਾ ਜਦੋਂ ਗੁਰੂ ਜੀ ਨੇ ਦੇਸ਼ ਤੇ ਦੇਸ਼ ਵਾਸੀਆਂ ਦੀ ਬਿਹਤਰੀ ਲਈ ਕੋਈ ਕਦਮ ਨਾ ਚੁੱਕਿਆ ਹੋਵੇ।


ਪੂਜਨੀਕ ਗੁਰੂ ਜੀ ਨੇ ਤਿਰੰਗੇ ਨੂੰ ਮਾਣ-ਸਨਮਾਨ ਦਿੰਦਿਆ ਸ਼ਰਧਾਲੂਆਂ ਨੂੰ ਇਹ ਸੰਕਲਪ ਦਿਵਾਇਆ ਕਿ ਉਹ ਆਪਣੇ-ਆਪਣੇ ਘਰਾਂ ’ਚ ਤਿਰੰਗਾ ਲਹਿਰਾਉਣਗੇ, ਆਪਣੇ ਡਰਾਇੰਗ ਰੂਮਾਂ ’ਚ ਤਿਰੰਗੇ ਲਾਉਣਗੇ ਸ਼ਰਧਾਲੂਆਂ ਨੂੰ ਇਹ ਹਲਫ ਦਿਵਾਇਆ ਕਿ ਉਹ ਆਪਣੇ ਮੁਲਕ ਹਿੰਦੁਸਤਾਨ ’ਤੇ ਮਾਣ ਕਰਨਗੇ।

ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਦੇਸ਼ ਤੋਂ ‘ਡਰਟੀ ਇੰਡੀਆ’ ਦਾ ਕਲੰਕ ਧੋਣ ਲਈ ਤਕੜੇ ਮੁਲਕਾਂ ਦੀ ਤਰਜ਼ ’ਤੇ ਵੱਡੇ ਸ਼ਹਿਰਾਂ ਤੇ ਸੜਕੀ ਮਾਰਗਾਂ ’ਤੇ ਮੋਬਾਇਲ ਟੁਆਇਲੈਟ ਲਾਉਣ ਦੀ ਮੁਹਿੰਮ ਚਲਾਈ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਬੈਠੇ ਸ਼ਰਧਾਲੂਆਂ ਨੂੰ ਇਸ ਮੁਹਿੰਮ ’ਚ ਹਿੱਸਾ ਲੈਣ ਲਈ ਕਿਹਾ ਤਾਂ ਕਿ ਭਾਰਤ ਦੀ ਗੂੰਜ ਵਿਦੇਸ਼ਾਂ ਅੰਦਰ ਵੀ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ