ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲੇ ਗਰੀਬ, ਲਾਚਾਰ ਪਰਿਵਾਰਾਂ ਦਾ ਸਹਾਰਾ ਬਣੀ ਰਾਜਸਥਾਨ ਦੇ ਜ਼ਿਲ੍ਹੇ ਕੋਟਾ ਦੀ ਸਾਧ-ਸੰਗਤ

ਮਾਂ! ਅੱਜ ਅਸੀਂ ਭੁੱਖੇ ਨਹੀਂ ਸੌਂਵਾਂਗੇ, ਕੋਈ ਖਾਣਾ ਲੈ ਕੇ ਆਇਆ ਹੈ…

  • ਭੁੱਖ ਨਾਲ ਤੜਫ ਰਹੇ ਸੈਂਕੜੇ ਪਰਿਵਾਰਾਂ ਤੱਕ ਡੇਰਾ ਸ਼ਰਧਾਲੂਆਂ ਨੇ ਪਹੁੰਚਾਇਆ ਇੱਕ ਮਹੀਨੇ ਦਾ ਰਾਸ਼ਨ

ਰਾਜਿੰਦਰ/ਸੱਚ ਕਹੂੰ ਨਿਊਜ਼, ਕੋਟਾ। ਰਾਜਸਥਾਨ ਦੇ ਕੋਟਾ ਜ਼ਿਲ੍ਹੇ ’ਚ ਮੈਡੀਕਲ ਕਾਲਜ ਨੇੜੇ ਅਸਥਾਈ ਤੌਰ ’ਤੇ ਵਸੀਆਂ ਕੱਚੀਆਂ ਬਸਤੀਆਂ ਦੀਆਂ ਝੌਂਪੜੀਆਂ ’ਚ ਰਹਿਣ ਵਾਲੇ ਸੈਂਕੜੇ ਪਰਿਵਾਰ ਹਰ ਰੋਜ਼ ਭੁੱਖ ਨਾਲ ਜੰਗ ਲੜਦੇ ਹਨ ਪਰਿਵਾਰਾਂ ’ਚ ਮੌਜ਼ੂਦ ਮਾਂ-ਬਾਪ ਅਤੇ ਛੋਟੇ-ਛੋਟੇ ਬੱਚੇ ਸਾਰਾ ਦਿਨ ਨੰਗੇ ਪਿੰਡੇ ਕੜਕਦੀ ਧੁੱਪ ’ਚ ਕੂੜਾ ਇਕੱਠਾ ਕਰਕੇ ਵੀ ਇੰਨੇ ਪੈਸੇ ਨਹੀਂ ਜੁਟਾ ਸਕਦੇੇ ਕਿ ਢਿੱਡ ਭਰ ਕੇ ਰੋਟੀ ਖਾ ਸਕਣ ਭੁੱਖ ਨਾਲ ਤੜਫਦੇ ਇਨ੍ਹਾਂ ਪਰਿਵਾਰਾਂ ’ਚ ਆਸ ਦੀ ਇੱਕ ਉਮੀਦ ਉਦੋਂ ਜਾਗੀ, ਜਦੋਂ ਇੱਕ ਮਾਸੂਮ ਬੱਚਾ ਭੱਜਦਾ ਹੋਇਆ ਆਪਣੀ ਮਾਂ ਕੋਲ ਪਹੁੰਚਿਆ ਅਤੇ ਕਿਹਾ, ‘‘ਮਾਂ ਅੱਜ ਅਸੀਂ ਭੁੱਖੇ ਪੇਟ ਨਹੀਂ ਸੌਂਵਾਂਗੇ, ਕੋਈ ਖਾਣਾ ਲੈ ਕੇ ਆਇਆ ਹੈ’’ ਖਾਣਾ ਲਿਆਉਣ ਵਾਲੇ ਦਰਅਸਲ ਇਹ ਉਹੀ ਫਰਿਸ਼ਤੇ ਹਨ ਜਿਨ੍ਹਾਂ ਨੂੰ ਪੂਰੀ ਦੁਨੀਆ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਨਾਂਅ ਨਾਲ ਜਾਣਦੀ ਹੈ ਅਤੇ ਇਨ੍ਹਾਂ ’ਚ ਸੇਵਾਭਾਵ ਭਰਿਆ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜ਼ਿਕਰਯੋਗ ਹੈ ਕਿ ਦੇਸ਼ ਭਰ ’ਚੋਂ ਭੁੱਖਮਰੀ ਅਤੇ ਕੁਪੋਸ਼ਣ ਨੂੰ ਜੜ੍ਹੋਂ ਮਿਟਾਉਣ ਲਈ ਹੀ ਪੂਜਨੀਕ ਗੁਰੂ ਜੀ ਨੇ ‘ਫੂਡ ਬੈਂਕ’ ਦੀ ਸ਼ੁਰੂਆਤ ਕੀਤੀ ਹੈ।

ਇਨ੍ਹਾਂ ਸੇਵਾਦਾਰਾਂ ਨੇ ਨਿਭਾਈ ਸੇਵਾ

ਇਸ ਸੇਵਾ ਕਾਰਜ ’ਚ ਕੋਟਾ ਬਲਾਕ ਦੇ 25 ਮੈਂਬਰ ਕ੍ਰਿਸ਼ਨ ਮੁਰਾਰੀ ਇੰਸਾਂ, 15 ਮੈਂਬਰ ਰਾਜਿੰਦਰ ਸਿੰਘ ਇੰਸਾਂ, ਅਸ਼ੋਕ ਇੰਸਾਂ, ਕਾਲੂਰਾਮ ਇੰਸਾਂ, ਕਮਲ ਇੰਸਾਂ, ਡਾ. ਵਿਸ਼ਵਾਸ ਇੰਸਾਂ, ਧੀਰਜ ਇੰਸਾਂ, ਅਨੂਪ ਇੰਸਾਂ, ਰਾਜੇਸ਼ ਇੰਸਾਂ, ਪ੍ਰਤਾਪ ਸਿੰਘ ਇੰਸਾਂ, ਭੈਣ ਕੁਸਮ ਇੰਸਾਂ ਸਮੇਤ ਹੋਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸ਼ਾਮਲ ਰਹੇ।

ਡੇਰਾ ਸੱਚਾ ਸੌਦਾ ਬਣਿਆ ਮੱਦਦਗਾਰ

ਕੋਟਾ ਬਲਾਕ ਦੇ 25 ਮੈਂਬਰ ਜੋਰਾਵਰ ਇੰਸਾਂ ਨੇ ਦੱਸਿਆ ਕਿ ਇਨ੍ਹਾਂ ਬੇਸਹਾਰਾ ਤੇ ਗਰੀਬ ਪਰਿਵਾਰਾਂ ਕੋਲ ਨਾ ਤਾਂ ਭਾਮਾਸ਼ਾਹ ਕਾਰਡ ਹਨ ਤੇ ਨਾ ਰਾਸ਼ਨ ਕਾਰਡ ਇਸ ਦੇ ਨਾਲ ਹੀ ਇਹ ਪਰਿਵਾਰ ਬੀਪੀਐਲ ਸ਼੍ਰੇਣੀ ’ਚ ਵੀ ਨਹੀਂ ਗਿਣੇ ਜਾ ਰਹੇ ਰਾਜਸਥਾਨ ਸਰਕਾਰ ਵੱਲੋਂ ਵੀ ਇਨ੍ਹਾਂ ਪਰਿਵਾਰਾਂ ਦੀ ਕੋਈ ਮੱਦਦ ਨਹੀਂ ਕੀਤੀ ਜਾ ਰਹੀ ਇਸ ਕਾਰਨ ਕੋਰੋਨਾ ਕਾਲ ’ਚ ਇਨ੍ਹਾਂ ਪਰਿਵਾਰਾਂ ਸਾਹਮਣੇ ਖਾਣ ਤੱਕ ਦੇ ਲਾਲੇ ਪੈ ਗਏ ਇਸ ਬਾਰੇ ਜਦੋਂ ਸਾਨੂੰ ਪਤਾ ਲੱਗਾ ਤਾਂ ਤੁਰੰਤ ਇਨ੍ਹਾਂ ਪਰਿਵਾਰਾਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਇਸ ਤੋਂ ਬਾਅਦ ਕੋਟਾ ਬਲਾਕ ਡੇਰਾ ਸ਼ਰਧਾਲੂਆਂ ਨੇ ਫੂਡ ਬੈਂਕ ਤੋਂ ਝੌਂਪੜੀਆਂ ’ਚ ਰਹਿਣ ਵਾਲੇ 105 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦੀ ਰਾਸ਼ਨ ਕਿੱਟ ਮੁਹੱਈਆ ਕਰਵਾਈ ਗਈ।

‘‘ਤੁਸੀਂ ਪਰਮਾਤਮਾ ਦੀ ਸੇਵਾ ਕਰਨੀ ਹੈ, ਉਸ ਦੀਆਂ ਖੁਸ਼ੀਆਂ ਨੂੰ ਹਾਸਲ ਕਰਨਾ ਹੈ ਤਾਂ ਗਰੀਬ, ਆਰਥਿਕ ਤੌਰ ’ਤੇ ਕਮਜ਼ੋਰ, ਲਾਚਾਰ, ਅਨਾਥ, ਜਿਨ੍ਹਾਂ ਦਾ ਕੋਈ ਨਹੀਂ ਉਨ੍ਹਾਂ ਦੀ ਨਿਹਸਵਾਰਥ ਸੇਵਾ ਕਰੋ ਜੋ ਲੋਕ ਮਾਲਕ ਦੀ ਸ੍ਰਿਸ਼ਟੀ ਦਾ ਭਲਾ ਕਰਦੇ ਹਨ, ਮਾਲਕ ਦੀ ਔਲਾਦ ਦਾ ਭਲਾ ਕਰਦੇ ਹਨ, ਮਾਲਕ ਉਨ੍ਹਾਂ ਨੂੰ ਅੰਦਰੋਂ-ਬਾਹਰ ਕੋਈ ਕਮੀ ਨਹੀਂ ਆਉਣ ਦਿੰਦਾ ਕਿਸੇ ਨੂੰ ਵੀ ਦੁੱਖ ਦਰਦ ਤਕਲੀਫ ’ਚ ਤੜਫਦਾ ਵੇਖ ਕੇ ਉਸ ’ਚ ਸ਼ਾਮਲ ਹੋਣ ਤੇ ਉਸ ਨੂੰ ਦੂਰਾ ਕਰਨਾ ਹੀ ਇਨਸਾਨੀਅਤ ਹੈ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।