ਸਚਿਨ ਵੇਚਣਗੇ ਕੇਰਲ ਬਲਾਸਟਰਜ਼ ਫੁੱਟਬਾਲ ਟੀਮ ‘ਚ ਆਪਣੀ ਭਾਈਵਾਲੀ

ਸਚਿਨ ਨੇ ਕੇਰਲ ਬਲਾਸਟਰਜ਼ ਨੂੰ 2014 ‘ਚ 15 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਖ਼ਰਚ ਕਰਕੇ ਪ੍ਰਸਾਦ ਪੋਟਲੁਰੀ ਨਾਲ ਮਿਲ ਕੇ ਖ਼ਰੀਦਿਆ ਸੀ

ਮੁੰਬਈ, 17 ਸਤੰਬਰ
ਭਾਰਤੀ ਕ੍ਰਿਕਟ ਦੇ ਧੁਰੰਦਰ ਸਚਿਨ ਤੇਂਦੁਲਕਰ ਇੰਡੀਅਨ ਸੁਪਰ ਲੀਗ ਦੀ ਫੁੱਟਬਾਲ ਫਰੈਂਚਾਈਜ਼ੀ ਕੇਰਲ ਬਲਾਸਟਰਜ਼ ‘ਚ ਆਪਣੀ ਹਿੱਸੇਦਾਰੀ ਵੇਚ ਰਹੇ ਹਨ ਸੂਤਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਹਿੱਸੇਦਾਰੀ ਦੁਬਈ ਦੇ ਕਾਰੋਬਾਰੀ ਯੂਸਫ ਅਲੀ ਦਾ ਲੁਲੁ ਗਰੁੱਪ ਖ਼ਰੀਦੇਗਾ ਇਸ ਡੀਲ ‘ਚ ਫਰੈਂਚਾਈਜ਼ੀ ਦੀ ਵੈਲਿਊ ਲਗਭੱਗ 350 ਕਰੋੜ ਰੁਪਏ ਲਾਈ ਗਈ ਹੈ ਇਸ ਨਾਲ ਸਚਿਨ ਨੂੰ ਚਾਰ ਸਾਲ ਪਹਿਲਾਂ ਟੀਮ ਦੀ ਹਿੱਸੇਦਾਰੀ ‘ਚ ਲਾਈ ਗਈ ਰਾਸ਼ੀ ਦਾ ਲਗਭੱਗ ਪੰਜ ਗੁਣਾ ਵੱਧ ਵਸੂਲਣਗੇ

 

 

 

ਸੂਤਰਾਂ ਨੇ ਕਿਹਾ ਕਿ ਸਚਿਨ ਆਪਣੀ 20 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਆਂਧਰ ਪ੍ਰਦੇਸ਼ ਦੇ ਵਪਾਰੀ ਨਿਮਾਗਡਾ ਪ੍ਰਸਾਦ ਨੂੰ ਵੇਚ ਰਹੇ ਹਨ ਜੋ ਇਸਨੂੰ ਬਾਅਦ ‘ਚ ਲੁਲੁ ਗਰੁੱਪ ਨੂੰ ਵੇਚਣਗੇ ਇਸ ਲਈ ਸਚਿਨ ਨੇ ਆਪਣੇ ਸ਼ੇਅਰਜ਼ ਵੇਚਣ ਲਈ ਐਗਰੀਮੈਂਟ ਕਰ ਦਿੱਤਾ ਹੈ ਦੇਸ਼ ਦੇ ਵੱਡਾ ਵਪਾਰੀਆਂ ਅਤੇ ਖੇਡ ਜਗਤ ਦੀਆਂ ਹਸਤੀਆਂ ਦੇ ਨਾਲ ਮਿਲ ਕੇ ਇੰਡੀਅਨ ਸੁਪਰ ਲੀਗ ਦੀਆਂ ਅੱਠ ਫਰੈਂਚਾਈਜ਼ੀਆਂ ‘ਚ ਨਿਵੇਸ਼ ਕੀਤਾ ਹੈ ਸਚਿਨ ਨੇ ਕੇਰਲ ਬਲਾਸਟਰਜ਼ ਦੀ ਟੀਮ ਨੂੰ ਅਪਰੈਲ 2014 ‘ਚ 15 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਖ਼ਰਚ ਕਰਕੇ ਵਪਾਰੀ ਪ੍ਰਸਾਦ ਪੋਟਲੁਰੀ ਨਾਲ ਮਿਲ ਕੇ ਖ਼ਰੀਦਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।