20 ਵਰ੍ਹਿਆਂ ਦੇ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਦਾ ਭਾਰਤ ਨਾਲ ਖ਼ਾਸ ਰਿਸ਼ਤਾ

90 ਦੇ ਦਹਾਕੇ ਚ ਭਾਰਤ ਤੋਂ ਹਾਂਗਕਾਗ ਗਏ ਸਨ ਅੰਸ਼ੁਮਨ ਦਾ ਮਾਪੇ | Hong Kong

ਦੁਬਈ, (ਏਜੰਸੀ)। ਏਸ਼ੀਆ ਕੱਪ ‘ਚ ਕੁਆਲੀਫਾਈਂਗ ਮੁਕਾਬਲਿਆਂ ਦਾ ਅੜਿੱਕਾ ਪਾਰ ਕਰਕੇ ਹਾਂਗਕਾਂਗ ਦੀ ਟੀਮ ਨੇ ਸ਼ਾਨਦਾਰ ਐਂਟਰੀ ਕੀਤੀ ਹੈ ਇਹ ਟੀਮ ਆਪਣੇ 20 ਸਾਲਾ ਕਪਤਾਨ ਅੰਸ਼ੁਮਨ ਰਥ ਦੀ ਕਪਤਾਨੀ ‘ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ‘ਚ ਪ੍ਰਵੇਸ਼ ਕਰਨ ਵਾਲੀ ਛੇਵੀਂ ਟੀਮ ਬਣੀ ਹਾਂਗਕਾਂਗ ਨੇ ਆਖ਼ਰੀ ਵਾਰ ਏਸ਼ੀਆ ਕੱਪ ‘ਚ 2008 ‘ਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਇਸ ਵਾਰ ਇਸ ਟੀਮ ਨੂੰ ਇਸ ਟੂਰਨਾਮੈਂਟ ‘ਚ ਖੇਡਣ ਦਾ ਮੌਕਾ ਮਿਲਿਆ ਹੈ ਜਿਸ ਦਾ ਸਿਹਰਾ ਪੂਰੀ ਟੀਮ ਦੇ ਨਾਲ ਕਪਤਾਨ ਅੰਸ਼ੁਮਨ ਨੂੰ ਵੀ ਜਾਂਦਾ ਹੈ। (Hong Kong)

ਅੰਸ਼ੁਮਨ ਵੈਸੇ ਤਾਂ ਹਾਂਗਕਾਂਗ ਤੋਂ ਕ੍ਰਿਕਟ ਖੇਡਦੇ ਹਨ ਪਰ ਉਹਨਾਂ ਦਾ ਭਾਰਤ ਨਾਲ ਖ਼ਾਸ ਨਾਤਾ ਹੈ ਉਹਨਾਂ ਦਾ ਜਨਮ ਵੀ ਹਾਂਗਕਾਂਗ ‘ਚ ਹੋਇਆ ਪਰ ਉਹਨਾਂ ਦੇ ਮਾਤਾ ਪਿਤਾ ਮੂਲ ਰੂਪ ਨਾਲ ਓੜੀਸਾ ਤੋਂ ਹਨ ਅੰਸ਼ੁਮਨ ਦੇ ਮਾਤਾ ਪਿਤਾ 90 ਦੇ ਦਹਾਕੇ ‘ਚ ਹੀ ਹਾਂਗਕਾਂਗ ਚਲੇ ਗਏ ਸਨ ਅਤੇ ਉੱਥੇ ਵੱਸ ਗਏ ਹਾਲਾਂਕਿ ਹਾਂਗਕਾਂਗ ‘ਚ ਪਲੇ ਅੰਸ਼ੁਮਨ ਦਾ ਭਾਰਤ ਨਾਲ ਕਾਫ਼ੀ ਲਗਾਅ ਹੈ ਅਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆਉਂਦੇ ਰਹਿੰਦੇ ਹਨ।

2003 ਦੇ ਵਿਸ਼ਵ ਕੱਪ ਚ ਸਚਿਨ ਨੂੰ ਦੇਖ ਕੇ ਮਿਲੀ ਸੀ ਕ੍ਰਿਕਟ ਲਈ ਪ੍ਰੇਰਨਾ

ਅੰਸ਼ੁਮਨ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦੇਖ ਕੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਸਿਰਫ਼ ਛੇ ਸਾਲ ਦੀ ਉਮਰ ‘ਚ 2003 ਦੇ ਵਿਸ਼ਵ ਕੱਪ ‘ਚ ਉਹ ਸਚਿਨ ਤੋਂ ਐਨੇ ਪ੍ਰਭਵਿਤ ਹੋਏ ਕਿ ਉਹਨਾਂ ਧਾਰ ਲਈ ਕਿ ਉਹਨਾਂ ਕ੍ਰਿਕਟ ਹੀ ਖੇਡਣੀ ਹੈ ਉਸ ਵਿਸ਼ਵ ਕੱਪ ‘ਚ ਮੈਨ ਆਫ ਦਾ ਸੀਰੀਜ਼ ਰਹੇ ਸਚਿਨ ਨੇ 11 ਮੈਚਾਂ ‘ਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਈਆਂ ਸਨ ਭਾਰਤ ਇਸ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਿਆ ਸੀ ਹਾਂਗਕਾਂਗ ‘ਚ ਅੰਸ਼ੁਮਨ ਦੀ ਤੁਲਨਾ ਧੋਨੀ ਨਾਲ ਕੀਤੀ ਜਾਂਦੀ ਹੈ ਅਸਲ ‘ਚ ਮਾਹੀ ਦੀ ਤਰ੍ਹਾਂ ਉਹ ਵੀ ਵਿਕਟਕੀਪਰ ਬੱਲੇਬਾਜ਼ ਹਨ ਅੰਸ਼ੁਮਨ ਨੇ ਹੁਣ ਤੱਕ ਆਪਣੀ ਟੀਮ ਲਈ ਕੁੱਲ 16 ਇੱਕ ਰੋਜ਼ਾ ਮੈਚ ਖੇਡੇ ਹਨ ਇਸ ਵਿੱਚ ਉਹਨਾਂ 52.57 ਦੀ ਔਸਤ ਨਾਲ 736 ਦੌੜਾਂ ਬਣਾਈਆਂ ਹਨ ਉਹਨਾਂ ਦੇ ਨਾਂਅ ਇੱਕ ਸੈਂਕੜਾ ਵੀ ਹੈ ਅਤੇ ਇੱਕ ਰੋਜ਼ਾ ‘ਚ ਉਹਨਾਂ ਦਾ ਵੱਧ ਸਕੋਰ 143 ਦੌੜਾਂ ਨਾਬਾਦ ਦਾ ਹੈ।