ਰੋਹਿਤ ਨੇ ਦੀਵਾਲੀ ਮੌਕੇ ਕੀਤੇ ਵਿਸ਼ਵ ਰਿਕਾਰਡਾਂ ਦੇ ਧਮਾਕੇ

India's Rohit Sharma hits a six off Oshane Thomas during the second Twenty20 international cricket match between India and West Indies at Bharat Ratna Shri Atal Bihari Vajpayee Ekana Cricket Stadium in Lucknow, India, Tuesday, Nov. 6, 2018. (AP Photo/Altaf Qadri)

ਲਖਨਊ, 6 ਨਵੰਬਰ।
ਰੋਹਿਤ ਸ਼ਰਮਾ ਵੈਸਟਇੰਡੀਜ਼ ਵਿਰੁੱਧ ਦੂਜੇ ਟੀ20 ਮੈਚ ‘ਚ 111 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਹੁਣ ਦੁਨੀਆਂ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ ਜਿਸਨੇ ਟੀ20 ‘ਚ ਚਾਰ ਸੈਂਕੜੇ ਲਾਏ ਹਨ ਉਹਨਾਂ ਤਿੰਨ ਸੈਂਕੜੇ ਲਾਉਣ ਵਾਲੇ ਨਿਊਜ਼ੀਲਂੈਂਡ ਦੇ ਕਾਲਿਨ ਮੁਨਰੋ ਦੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ ਭਾਰਤ ਲਈ ਕੋਈ ਵੀ ਬੱਲੇਬਾਜ਼ ਇੱਕ ਤੋਂ ਜ਼ਿਆਦਾ ਟੀ20 ਸੈਂਕੜੇ ਨਹੀਂ ਲਾ ਸਕਿਆ ਹੈ ਇਹੀ ਨਹੀਂ ਰੋਹਿਤ ਸ਼ਰਮਾ ਦੁਨੀਆਂ ਦੇ ਪਹਿਲੇ ਕਪਤਾਨ ਹਨ ਜਿੰਨਾਂ ਟੀਂ20 ‘ਚ ਦੋ ਸੈਂਕੜੇ ਲਾਏ ਹਨ

 

ਧਵਨ ਨਾਲ ਭਾਈਵਾਲੀ ਦਾ ਵੀ ਤੋੜਿਆ ਵਿਸ਼ਵ ਰਿਕਾਰਡ

ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਜੋੜੀ ਨੇ ਇਸ ਮੈਚ ‘ਚ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਧਵਨ ਅਤੇ ਰੋਹਿਤ ਸ਼ਰਮਾ ਟੀ20 ‘ਚ ਬਤੌਰ ਭਾਈਵਾਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਜੋੜੀ ਨੇ 115 ਦੌੜਾਂ ਬਣਾਉਂਦੇ ਹੀ ਡੇਵਿਡ ਵਾਰਨਰ ਅਤੇ ਸ਼ੇਨ ਵਾਟਸਨ ਨੂੰ ਪਛਾੜ ਦਿੱਤਾ ਇਹਨਾਂ ਦੋਵਾਂ ਨੇ 1154 ਦੌੜਾਂ ਜੋੜੀਆਂ ਸਨ ਇਸ ਤੋਂ ਬਾਅਦ 1151 ਦੌੜਾਂ ਨਾਲ ਮਾਰਟਿਨ ਗੁਪਟਿਲ ਅਤੇ ਕੇਨ ਵਿਲਿਅਮਸਨ ਹਨ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਭਾਰਤ ਲਈ ਸੱਤ ਵਾਰ 50 ਤੋਂ ਜ਼ਿਆਦਾ ਦੌੜਾਂ ਦੀ ਭਾਈਵਾਲੀ ਕਰ ਚੁੱਕੇ ਹਨ ਲਖਨਊ ‘ਚ ਅਰਧ ਸੈਂਕੜੇ ਵਾਲੀ ਭਾਈਵਾਲੀ ਦੇ ਨਾਲ ਹੀ ਇਸ ਜੋੜੀ ਨੇ ਧੋਨੀ ਅਤੇ ਯੁਵਰਾਜ ਦੇ ਰਿਕਾਰਡ ਨੂੰ ਢੇਰ ਕਰ ਦਿੱਤਾ ਇਹਨਾਂ ਦੋਵਾਂ ਨੇ ਛੇ ਵਾਰ ਇਹ ਕਾਰਨਾਮਾ ਕੀਤਾ ਸੀ ਵੈਸੇ ਰੋਹਿਤ ਸ਼ਰਮਾ ਵਿਰਾਟ ਦੇ ਨਾਲ ਵੀ ਛੇ ਵਾਰ ਟੀ20 ‘ਚ 50 ਤੋਂ ਜਿਆਦਾ ਦੀ ਭਾਈਵਾਲੀ ਕਰ ਚੁੱਕੇ ਹਨ

ਰੋਹਿਤ ਨੇ ਤੋੜਿਆ ਕੋਹਲੀ ਦਾ ਰਿਕਾਰਡ

ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਦੂਸਰੇ ਟੀ20 ਕ੍ਰਿਕਟ ਮੈਚ ਦੌਰਾਨ ਆਪਣੀ 111 ਦੌੜਾਂ ਦੀ ਪਾਰੀ ਦੌਰਾਨ ਰੋਹਿਤ ਸ਼ਰਮਾ 11 ਦੌੜਾਂ ਬਣਾਉਂਦੇ ਹੀ ਭਾਰਤ ਵੱਲੋਂ ਟੀ20 ਅੰਤਰਰਾਸ਼ਟਰੀ ਮੈਚਾਂ ‘ਚ ਭਾਰਤ ਵੱਲੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਉਹਨਾਂ ਤੋਂ ਪਹਿਲਾਂ ਵਿਰਾਟ ਕੋਹਲੀ 62 ਟੀ20 ਮੈਚਾਂ ‘ਚ 2102 ਦੌੜਾਂ ਬਣਾ ਕੇ ਭਾਰਤ ਦੇ ਟੀ20 ਮੈਚਾਂ?’ਚ ਉੱਚ ਸਕੋਰਰ ਸਨ ਰੋਹਿਤ ਦੇ ਨਾਂਅ ਹੁਣ 86 ਟੀ20 ਮੈਚਾਂ ‘ਚ 2203 ਦੌੜਾਂ ਹੋ ਗਈਆਂ ਹਨ ਅਤੇ ਹੁਣ ਉਹ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (2271) ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਦੂਸਰੇ ਨੰਬਰ ਦੇ ਉੱਚ ਸਕੋਰਰ ਹਨ

 

ਟੀ20 ‘ਚ ਸਭ ਤੋਂ ਵੱਧ ਛੱਕਿਆਂ ਵਾਲੇ ਦੂਜੇ ਨੰਬਰ ਦੇ  ਬੱਲੇਬਾਜ਼ ਬਣੇ ਰੋਹਿਤ

 

ਰੋਹਿਤ ਨੇ ਇਸ ਮੈਚ ‘ਚ 7 ਛੱਕੇ ਲਾਏ ਅਤੇ ਟੀ20 ਅੰਤਰਰਾਸ਼ਟਰੀ ਮੈਚਾਂ ‘ਚ ਆਪਣੇ ਛੱਕਿਆਂ ਦੀ ਗਿਣਤੀ ਨੂੰ 96 ਤੱਕ ਪਹੁੰਚਾ ਦਿੱਤਾ ਅਤੇ ਇਸ ਦੇ ਨਾਲ ਹੀ ਉਹ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਦੁਨੀਆਂ ਦੇ ਦੂਸਰੇ ਬੱਲੇਬਾਜ਼ ਬਣ ਗਏ ਹਨ ਟੀ20 ਅੰਤਰਰਾਸ਼ਟਰੀ ‘ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਵਿਸ਼ਵ ਰਿਕਾਰਡ ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ(103) ਦੇ ਨਾਂਅ ਹੈ ਰੋਹਿਤ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ (91) ਨੂੰ ਪਿੱਛੇ ਛੱਡ ਕੇ ਦੂਸਰਾ ਸਥਾਨ ‘ਤੇ ਪਹੁੰਚੇ ਹਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।