ਸਿੱਧੂ ਦੇ ਚੱਕਰ ‘ਚ ਵੱਡਾ ਫੇਰਬਦਲ, ਸਾਰੇ ਮੰਤਰੀਆਂ ਨੂੰ ਮਿਲੇ ਨਵੇਂ ਵਿਭਾਗ, ਕਈ ਲੱਗੇ ਖੁੱਡੇ ਲਾਈਨ

Revolutions, Sidhu, Departments, Ministers

ਪੰਜ ਮੰਤਰੀਆਂ ਦੇ ਪਹਿਲਾਂ ਵਾਲੇ ਮਹਿਕਮੇ ਰਹੇ ਬਰਕਰਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀਆਂ ਦੇ ਵਿਭਾਗਾ ਵਿੱਚ ਵੱਡੇ ਪੱੱਧਰ ‘ਤੇ ਫੇਰਬਦਲ ਕਰਦੇ ਹੋਏ ਨਵੇਂ ਵਿਭਾਗ ਅਲਾਟ ਕਰ ਦਿੱਤੇ ਹਨ। ਇਨ੍ਹਾਂ ਵਿਭਾਗਾ ਦੇ ਫੇਰਬਦਲ ਵਿੱਚ ਸਭ ਤੋਂ ਜਿਆਦਾ ਨੁਕਸਾਨ ਨਵਜੋਤ ਸਿੱਧੂ ਤੇ ਅਰੁਣਾ ਚੌਧਰੀ ਦਾ ਹੋਇਆ ਹੈ। ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹਦੇ ਹੋਏ ਬਿਜਲੀ ਤੇ ਨਵਿਆਉਣਯੋਗ ਵਿਭਾਗ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਰੁਣਾ ਚੌਧਰੀ ਤੋਂ ਟਰਾਂਸਪੋਰਟ ਵਿਭਾਗ ਵਾਪਸ ਲੈ ਲਿਆ ਗਿਆ ਹੈ। ਇਸ ਨਾਲ ਹੀ 5 ਇਹੋ ਜਿਹੇ ਮੰਤਰੀ ਹਨ, ਜਿਹੜੇ ਕਿ ਪਹਿਲਾਂ ਵਾਲੇ ਵਿਭਾਗ ਵਿੱਚ ਹੀ ਕੰਮ ਕਰਨਗੇ। ਜਿਸ ਵਿੱਚ ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਸੁੰਦਰ ਸ਼ਾਮ ਅਰੋੜਾ ਤੇ ਭਾਰਤ ਭੂਸ਼ਨ ਆਸੂ ਸ਼ਾਮਲ ਹਨ। ਮਨਪ੍ਰੀਤ ਬਾਦਲ ਤੋਂ ਪ੍ਰਬੰਧਕੀ ਸੁਧਾਰ ਵਿਭਾਗ ਖੋਹਿਆ ਗਿਆ ਹੈ, ਜਿਹੜਾ ਕਿ ਹੁਣ ਅਮਰਿੰਦਰ ਸਿੰਘ ਖ਼ੁਦ ਦੇਖਣਗੇ। ਇਨ੍ਹਾਂ ਵਿਭਾਗਾ ਤੋਂ ਇਲਾਵਾ ਬਾਕੀ ਰਹਿੰਦੇ ਸਾਰੇ ਵਿਭਾਗ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਹੀ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।