ਵਿਸ਼ਵ ਕੱਪ: ਸ੍ਰੀਲੰਕਾ ਸਾਹਮਣੇ ਪਾਕਿਸਤਾਨ ਦੀ ਚੁਣੌਤੀ

World Cup, Pakistan, Challenge, Sri Lanka

ਜਿੱਤ ਦੀ ਲੈਅ ਕਾਇਮ ਰੱਖਣ ਉਤਰੇਗੀ ਸ੍ਰੀਲੰਕਾ

ਬ੍ਰਿਸਟਲ  |  ਆਈਸੀਸੀ ਵਿਸ਼ਵ ਕੱਪ ‘ਚ ਉਤਰਾਅ-ਚੜਾਅ ‘ਚੋਂ ਲੰਘ ਰਹੀ ਸ੍ਰੀਲੰਕਾਈ ਟੀਮ ਸ਼ੁੱਕਰਵਾਰ ਨੂੰ ਇੱਥੇ ਆਤਮਵਿਸ਼ਵਾਸ ਨਾਲ ਲਬਰੇਜ਼ ਪਾਕਿਸਤਾਨੀ ਕ੍ਰਿਕਟ ਟੀਮ ਖਿਲਾਫ ਆਪਣੇ ਜੇਤੂ ਅਭਿਆਨ ਨੂੰ ਵਧਾਉਦ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ ਪਾਕਿਸਤਾਨ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਖਿਲਾਫ ਦੂਜੇ ਮੁਕਾਬਲੇ ‘ਚ 14 ਦੌੜਾਂ  ਦੀ ਉਲਟਫੇਰ ਭਰੀ ਜਿੱਤ ਨਾਲ ਖੁਦ ਨੂੰ ਮਜ਼ਬੂਤ ਟੀਮ ਦੇ ਰੂਪ ‘ਚ ਦੌੜ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਸ੍ਰੀਲੰਕਾ ਖਿਲਾਫ ਜਿੱਤ ਦੇ ਦਾਅਵੇਦਾਰ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ, ਹਾਲਾਂਕਿ ਨਿਊਜ਼ੀਲੈਂਡ ਤੋਂ ਇਕਤਰਫਾ ਅੰਦਾਜ਼ ‘ਚ 10 ਵਿਕਟਾਂ ਨਾਲ ਹਾਰੀ ਸ੍ਰੀਲੰਕਾਈ ਟੀਮ ਨੇ ਵੀ ਪਿਛਲੇ ਮੈਚ ‘ਚ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਹੈ ਸ੍ਰੀਲੰਕਾ ਦੀ ਜਿੱਤ ਨੂੰ ਨਵੋਦਿਤ ਟੀਮ ਅਫਗਾਨਿਸਤਾਨ ਖਿਲਾਫ ਇਸ ਲਿਹਾਜ ਨਾਲ ਅਹਿਮ ਮੰਨਿਆ ਜਾ ਸਕਦਾ ਹੈ ਕਿ ਉਹ ਅਭਿਆਸ ਮੈਚਾਂ ‘ਚ ਪਾਕਿਸਤਾਨ ਨੂੰ ਹਰਾ ਚੁੱਕੀ ਹੈ ਅਜਿਹੇ ‘ਚ ਪਾਕਿਸਤਾਨ ਖਿਲਾਫ ਸ੍ਰੀਲੰਕਾ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ ਹੈ ਇੰਗਲੈਂਡ ਖਿਲਾਫ ਟ੍ਰੇਂਟ ਬ੍ਰਿਜ ‘ਚ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਲਗਾਤਾਰ 11 ਵਨਡੇ ਮੈਚ ਹਾਰੇ ਸਨ ਉਸ ਨੂੰ ਵਿੰਡੀਜ਼ ਖਿਲਾਫ਼ ਨਾਟਿੰਘਮ ‘ਚ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ‘ਚ ਸੱਤ ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ ਸੀ, ਪਰ ਹੁਣ ਪਟੜੀ ‘ਤੇ ਪਰਤਣ ਤੋਂ ਬਾਅਦ ਉਸ ਦੀ ਕੋਸ਼ਿਸ਼ ਹਰ ਹਾਲ ‘ਚ ਇਸ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ ਪਾਕਿਸਤਾਨ ਕੋਲ ਚੰਗਾ ਬੱਲੇਬਾਜ਼ੀ ਲਾਈਨਅਪ ਹੈ ਜਦੋਂਕਿ ਗੇਂਦਬਾਜ਼ੀ ‘ਚ ਉਸ ਨੂੰ ਲੈੱਗ ਸਪਿੱਨਰ ਸ਼ਾਦਾਬ ਖਾਨ, ਤੇਜ਼ ਗੇਂਦਬਾਜ਼ ਮੁਹੰਮਦ ਆਮਿਰ, ਤਜ਼ਰਬੇਕਾਰ ਗੇਂਦਬਾਜ਼ ਵਹਾਬ ਰਿਆਜ, ਹਫੀਜ ਅਤੇ ਸ਼ੋਇਬ ਮਲਿਕ ਤੋਂ ਇਕ ਵਾਰ ਫਿਰ ਬਿਹਤਰ ਪ੍ਰਦਰਸ਼ਨ ਦੀਆਂ ਉਮੀਦਾਂ ਹੋਣਗੀਆਂ ਪਾਕਿਸਤਾਨ ਦਾ ਵਿਸ਼ਵ ਕੱਪ ‘ਚ ਸ੍ਰੀਲੰਕਾ ਖਿਲਾਫ ਪਿਛਲਾ ਰਿਕਾਰਡ ਵੀ ਕਾਫੀ ਮਜ਼ਬੂਤ ਰਿਹਾ ਹੈ ਅਤੇ ਉਸ ਨੇ 1975 ‘ਚ ਆਪਣੇ ਪਹਿਲੇ ਟੂਰਨਾਮੈਂਟ ਤੋਂ ਬਾਅਦ ਸ੍ਰੀਲੰਕਾਈ ਟੀਮ ਖਿਲਾਫ ਆਪਣੇ ਸਾਰੇ ਸੱਤ ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ ਕਪਤਾਨ ਇਸ ਰਿਕਾਰਡ ਨੂੰ ਬਣਾਈ ਰੱਖਣ ਲਈ ਇਸ ਵਾਰ ਬਿਹਤਰ ਰਣਨੀਤੀ ਨਾਲ ਉਤਰ ਸਕਦੇ ਹਨ ਅੰਤਿਮ ਇਲੈਵਨ ‘ਚ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਦੂਜੇ ਪਾਸੇ ਸ੍ਰੀਲੰਕਾ ਨੂੰ ਅਫਗਾਨਿਸਤਾਨ ਖਿਲਾਫ਼ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਮਿਲੀ ਜਿੱਤ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਟੀਮ ਦੀ ਅਸਲ ਪ੍ਰੀਖਿਆ ਪਾਕਿਸਤਾਨੀ ਜਿਹੀ ਮਜ਼ਬੂਤ ਟੀਮ ਖਿਲਾਫ ਹੋਵੇਗੀ ਸਾਲ 1996 ਦੀ ਚੈਂਪੀਅਨ ਰਹਿ ਚੁੱਕੀ ਸ੍ਰੀਲੰਕਾ ਨੂੰ ਆਪਣੇ ਮੱਧਕ੍ਰਮ ‘ਚ ਸੁਧਾਰ ਦੀ ਜ਼ਰੂਰਤ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।