ਪੱਤਰਕਾਰ ਹੋਏ ਨਰਾਜ਼, ਨਵਜੋਤ ਸਿੱਧੂ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

Journalist, Condolences, Dharna, Residence, Navjot Sidhu

ਚੰਡੀਗੜ੍ਹ | ਮੀਡੀਆ ਵੀ ਹੋਇਆ ਸਿੱਧੂ ਤੋਂ ਖਫ਼ਾ, ਲਾਇਆ ਸਿੱਧੂ ਦੀ ਰਿਹਾਇਸ਼ ਬਾਹਰ ਧਰਨਾ ਨਵਜੋਤ ਸਿੱਧੂ ਦੇ ਵਤੀਰੇ ਤੋਂ ਚੰਡੀਗੜ੍ਹ ਦਾ ਮੀਡੀਆ ਵੀ ਖ਼ਾਸਾ ਨਰਾਜ਼ ਹੋ ਗਿਆ। ਇਸ ਕਾਰਨ ਜ਼ਿਆਦਾਤਰ ਮੀਡੀਆ ਕਰਮਚਾਰੀਆਂ ਨੇ ਸਿੱਧੂ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੰਦੇ ਹੋਏ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਤੱਕ ਕਰ ਦਿੱਤੀ ਗਈ। ਹੋਇਆ ਇੰਝ ਕਿ ਨਵਜੋਤ ਸਿੱਧੂ ਵਲੋਂ ਅਮਰਿੰਦਰ ਸਿੰਘ ‘ਤੇ ਹਮਲਾ ਬੋਲਣ ਲਈ ਪ੍ਰੈਸ ਕਾਨਫਰੰਸ ਸੱਦੀ ਹੋਈ ਸੀ। ਇਸ ਦੌਰਾਨ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਵਿੱਚ ਭਾਗ ਲੈਣ ਲਈ ਗਿਣਤੀ ਦੇ 6-7 ਹੀ ਪੱਤਰਕਾਰਾਂ ਨੂੰ ਅੰਦਰ ਆਉਣ ਦਿੱਤਾ, ਜਦੋਂ ਕਿ ਬਾਕੀਆਂ ਨੂੰ ਬਾਹਰ ਹੀ ਖੜ੍ਹਾ ਕਰ ਦਿੱਤਾ ਗਿਆ। ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਗਿਣਤੀ ਦੇ ਪੱਤਰਕਾਰ ਸੱਦੇ ਹਨ ਤੇ ਉਨ੍ਹਾਂ ਨੂੰ ਹੀ ਮਿਲਣਗੇ। ਜਿਸ ਤੋਂ ਬਾਅਦ ਨੈਸ਼ਨਲ ਤੇ ਸਥਾਨਕ ਇਲੈਕਟ੍ਰੋਨਿਕ ਮੀਡੀਆ ਕਰਮਚਾਰੀਆਂ ਵੱਲੋਂ ਮੌਕੇ ‘ਤੇ ਹੀ ਬੈਠਦੇ ਹੋਏ ਨਾ ਸਿਰਫ਼ ਕੁਝ ਮਿੰਟ ਲਈ ਧਰਨਾ ਦਿੱਤਾ, ਸਗੋਂ ਸਿੱਧੂ ਤੋਂ ਇਸ ਵਿਤਕਰੇ ਦਾ ਕਾਰਨ ਵੀ ਪੁੱਛਿਆ ਪਰ ਜਵਾਬ ਦੇਣ ਵਾਲਾ ਕੋਈ ਵੀ ਹਾਜ਼ਰ ਨਹੀਂ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।