ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅਸਤੀਫ਼ਾ

Ranjit Singh Brahmpura, Resigns, Party Post

ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਅਕਾਲੀ ਦਲ ਨੂੰ ਦੂਜਾ ਝਟਕਾ

ਵੱਡੀ ਉਮਰ ਦਾ ਦਿੱਤਾ ਹਵਾਲਾ, ਪਰ ਨਾਰਾਜ਼ਗੀ ਦੇ ਕੀਤੇ ਇਸ਼ਾਰੇ

ਬਿਕਰਮਜੀਤ ਸਿੰਘ ਮਜੀਠੀਆ ਤੋਂ ਔਖੇ ਨਜ਼ਰ ਆਏ ਲੋਕ ਸਭਾ ਮੈਂਬਰ ਬ੍ਰਹਮਪੁਰਾ

ਰਾਜਨ ਮਾਨ, ਸੱਚ ਕਹੂੰ ਨਿਊਜ਼, ਅੰਮ੍ਰਿਤਸਰ

ਮਾਝੇ ਦੇ ਜਰਨੈਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਬਾਦਲਾਂ ਨੂੰ ਵੱਡਾ ਝਟਕਾ ਦਿੱਤਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਹਿਲਾਂ ਹੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ

ਅੱਜ  ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬ੍ਰਹਮਪੁਰਾ ਨੇ ਕਿਹਾ ਕਿ ਉਹ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹਨ ਉਹਨਾਂ ਕਿਹਾ ਕਿ ਉਹ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਰਹਿਣਗੇ ਉਹਨਾਂ ਇਹ  ਵੀ ਐਲਾਨ ਕੀਤਾ ਕਿ ਉਹ ਹਲਕਾ ਖਡੂਰ ਸਾਹਿਬ ਜਿਥੋਂ ਉਹ ਪਾਰਲੀਮੈਂਟ ਮੈਂਬਰ ਹਨ ਤੋਂ ਚੋਣ ਵੀ ਨਹੀਂ ਲੜਨਗੇ ਸ਼੍ਰੀ ਬ੍ਰਹਮਪੁਰਾ ਨੇ ਕਿਹਾ ਕਿ ਉਹ ਇੱਕ ਸੱਚੇ ਸਿਪਾਹੀ ਦੀ ਤਰ੍ਹਾਂ ਪਾਰਟੀ ਦਾ ਕੰਮ ਕਰਦੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਉਹਨਾਂ ਦੀ ਪਾਰਟੀ ਹੈ ਅਤੇ ਇਸ ਨੂੰ ਉਹ ਨਹੀਂ ਛੱਡਣਗੇ ਸਗੋਂ ਜਿਹੜੇ ਵਿਅਕਤੀਆਂ ਕਾਰਨ ਪਾਰਟੀ ਦਾ ਨੁਕਸਾਨ ਹੋਇਆ ਹੈ  ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਹੈ

ਸ਼੍ਰੀ ਬ੍ਰਹਮਪੁਰਾ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਵੀ ਸਨ  ਅਕਾਲੀ ਦਲ ਖਾਸ ਕਰਕੇ ਬਾਦਲਾਂ ਦੀਆਂ ਦਿਨੋ ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਕਾਲੀ ਦਲ ਅੰਦਰ ਬਾਦਲਾਂ ਤੇ ਮਜੀਠੀਆ ਵਿਰੁੱਧ ਬਾਗੀ ਸੁਰਾਂ ਵੱਧਦੀਆਂ ਜਾ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਸੀਨੀਅਰ ਅਕਾਲੀ ਆਗੂ ਵਲੋਂ ਪਾਰਟੀ ਤੋਂ ਕਿਨਾਰਾ ਕਰਨ ਤੋਂ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਪਾਰਟੀ ਅੰਦਰ ਸੀਨੀਅਰ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਮਨਜ਼ੂਰ ਨਹੀਂ ਹੈ ਭਾਂਵੇ ਬ੍ਰਹਮਪੁਰਾ ਨੇ ਕਿਸੇ ਦਾ ਸਿੱਧਾ ਨਾਮ ਨਹੀਂ ਲਿਆ ਪਰ ਇਸ਼ਾਰਾ ਬਾਦਲਾਂ ਤੇ ਮਜੀਠੀਆ ਵੱਲ ਹੀ ਕੀਤਾ ਹੈ

ਮਾਝੇ ਦੇ ਸੀਨੀਅਰ ਆਗੂ ਡਾ ਰਤਲ ਸਿੰਘ ਅਜਨਾਲਾ,ਸੇਖਾ ਸਿੰਘ ਸੇਖਵਾਂ ਵੱਲੋਂ ਵੀ ਬਾਗੀ ਰੁੱਖ ਪਹਿਲਾਂ ਹੀ ਅਖਤਿਆਰ ਕੀਤਾ ਗਿਆ ਹੈ  ਇਸ ਮੌਕੇ ਤੇ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਡਾ ਰਤਨ ਸਿੰਘ ਅਜਨਾਲਾ,ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ,ਰਵਿੰਦਰਪਾਲ ਸਿੰਘ ਬ੍ਰਹਮਪੁਰਾ ਆਦਿ ਹਾਜ਼ਰ ਸਨ ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਆਗੂਆਂ ਨੇ ਪਾਰਟੀ ਅੰਦਰ ਸਭ ਅੱਛਾ ਨਹੀਂ ਹੈ ਬਾਰੇ ਰਾਗ ਆਲਾਪਿਆ ਸੀ ਅਤੇ ਦੱਬੀ ਆਵਾਜ਼ ਵਿੱਚ ਸੁਖਬੀਰ ਬਾਦਲ ਦੀ ਕਮਾਂਡ ਨੂੰ ਮਨਜੂਰ ਨਾ ਕਰਨ ਦੀ ਗੱਲ ਕਹੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।