ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ

Death, Young Man, Road, Accident

ਪਿੰਡ ਖੋਸਾ ਰਣਧੀਰ ਕੋਲ ਹੋਇਆ ਹਾਦਸਾ

ਮੋਗਾ (ਵਿੱਕੀ ਕੁਮਾਰ)। ਸਥਾਨਕ ਮੋਗਾ-ਜੀਰਾ ਰੋਡ ‘ਤੇ ਇੱਕ ਸੜਕ ਹਾਦਸੇ (Accident) ‘ਚ ਨੌਜਵਾਨ ਦੀ ਮੌਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਨੌਜਵਾਨ ਦੀ ਪਛਾਣ ਪਰਦੀਪ ਸਿੰਘ (30) ਪੁੱਤਰ ਜਗਰਾਜ ਸਿੰਘ ਜੱਗਾ ਭੰਗੀਦਾਸ, ਭਿੰਡਰ ਕਲਾਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਦੀਪ ਸਿੰਘ ਕਿਸੇ ਨਿੱਜੀ ਕੰਪਨੀ ਦੀ ਗੱਡੀ ਚਲਾਉਂਦਾ ਸੀ। ਅੱਜ ਸਵੇਰੇ ਜਦੋਂ ਉਹ ਮੋਗਾ ਤੋਂ ਜ਼ੀਰਾ ਰੋਡ ‘ਤੇ ਸਥਿੱਤ ਪਿੰਡ ਖੋਸਾ ਰਣਧੀਰ ਕੋਲ ਪਹੁੰਚਿਆ ਤਾਂ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜਦੋਂ ਨੇੜੇ-ਤੇੜੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਜ਼ਖ਼ਮੀ ਹੋਏ ਪਰਦੀਪ ਸਿੰਘ ਨੂੰ ਸਿਵਲ ਹਸਪਤਾਲ ਮੋਗਾ ‘ਚ ਭਰਤੀ ਕਰਵਾਇਆ ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ। ਇਸ ਮੰਦਭਾਗੀ ਘਟਨਾ ਕਰਕੇ ਸਾਰੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।