ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਸੁਨਹਿਰੀ ਇਤਿਹਾਸ ਬਣਾਉਣੋਂ ਖੁੰਝੇ ਬਜ਼ਰੰਗ 

ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ

 

65 ਕਿਗ੍ਰਾ ਭਾਰ ਵਰਗ ‘ਚ ਜਾਪਾਨ ਦੇ ਪਹਿਲਵਾਨ ਤੋਂ ਹਾਰੇ ਫਾਈਨਲ ਮੁਕਾਬਲਾ

ਹਾਰ ਦੇ ਬਾਵਜ਼ੂਦ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਦੋ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਬਜ਼ਰੰਗ

ਬਜ਼ਰੰਗ ਨੇ ਇੱਕ ਹੀ ਸਾਲ ਂਚ ਰਾਸ਼ਟਰਮੰਡਲ, ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸਿ਼ਪ ਂਚ ਤਮਗੇ ਜਿੰਤਣ ਦਾ ਇਤਿਹਾਸ ਰਚ ਦਿੱਤਾ

ਬੁਡਾਪੇਸਟ, 22 ਅਕਤੂਬਰ

ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਭਾਰਤ ਦੇ ਬਜਰੰਗ ਪੁਨਿਆ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿਗ੍ਰਾ ਫ੍ਰੀ ਸਟਾਈਲ ਵਰਗ ਦੇ ਫਾਈਨਲ ‘ਚ ਸੁਨਹਿਰੀ ਇਤਿਹਾਸ ਬਣਾਉਣ ਤੋਂ ਖੁੰਝ ਗਏ
ਬਜ਼ਰੰਗ ਨੂੰ ਫਾਈਨਲ ‘ਚ ਜਾਪਾਨ ਦੇ ਤਾਕੁਤੋ ਓਤੋਗੁਰੋ ਨੇ 16-9 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ ਅਤੇ ਬਜ਼ਰੰਗ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ

 

 
ਬਜ਼ਰੰਗ ਤੋਂ ਆਸ ਸੀ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਭਾਰਤ ਨੂੰ ਦੂਸਰਾ ਸੋਨ ਤਮਗਾ ਦਿਵਾਉਣਗੇ ਪਰ ਮੁਕਾਬਲੇ ‘ਚ ਜ਼ਬਰਦਸਤ ਸੰਘਰਸ਼ ਦੇ ਬਾਵਜ਼ੂਦ ਉਹ ਸੋਨ ਤਮਗੇ ਤੋਂ ਦੂਰ ਰਹਿ ਗਏ ਬਜ਼ਰੰਗ ਨੇ ਪਰ ਚਾਂਦੀ ਤਮਗਾ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣਾ ਦੂਸਰਾ ਤਮਗਾ ਹਾਸਲ ਕੀਤਾ ਉਹਨਾਂ 2013 ‘ਚ ਕਾਂਸੀ ਤਮਗਾ ਜਿੱਤਿਆ ਸੀ ਭਾਰਤ ਲਈ ਵਿਸ਼ਵ ਚੈਂਪੀਅਨਸ਼ਿਪ ‘ਚ ਇੱਕੋ ਇੱਕ ਸੋਨ ਤਮਗਾ ਸੁਸ਼ੀਲ ਕੁਮਾਰ ਨੇ 2010 ‘ਚ ਮਾਸਕੋ ‘ਚ ਜਿੱਤਿਆ ਸੀ ਫ੍ਰੀ ਸਟਾਈਲ ਵਰਗ ‘ਚ ਬਜਰੰਗ ਅਤੇ ਸੁਮਿਤ ਨੂੰ ਛੱਡ ਕੇ ਹੋਰ ਅੱਠ ਪਹਿਲਵਾਨਾਂ ਚੋਂ ਕੋਈ ਵੀ ਤਮਗਾ ਗੇੜ ‘ਚ ਨਹੀਂ ਪਹੁੰਚ ਸਕਿਆ ਇੱਕ ਦਿਨ ਪਹਿਲਾਂ ਸੁਮਿਤ ਨੂੰ ਕਾਂਸੀ ਤਮਗੇ ਦੇ ਮੁਕਾਬਲੇ ‘ਚ ਅਮਰੀਕਦਾ ਦੇ ਨਿਕੋਲਸ ਐਡਵਰਡ ਤੋਂ 2-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ

 

 

ਕਾਂਸੀ ਨੂੰ ਚਾਂਦੀ ‘ਚ ਬਦਲਣ ਦੀ ਖੁਸ਼ੀ: ਬਜ਼ਰੰਗ

ਬਜ਼ਰੰਗ ਨੇ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੇ ਪਿਛਲੇ ਕਾਂਸੀ ਤਮਗੇ ਦਾ ਰੰਗ ਇਸ ਵਾਰ ਚਾਂਦੀ ‘ਚ ਬਦਲਣ ‘ਚ ਕਾਮਯਾਬ ਰਹੇ 24 ਸਾਲਾ ਬਜ਼ਰੰਗ ਨੇ ਕਿਹਾ ਕਿ ਫਾਈਨਲ ‘ਚ ਪਹੁੰਚਣ ਤੋਂ ਬਾਅਦ ਮੈਨੂੰ ਸੋਨ ਤਮਗੇ ਦੀ ਆਸ ਸੀ ਮੈਂ ਸੋਨੇ ਦੇ ਕਰੀਬ ਪਹੁੰਚ ਕੇ ਵੀ ਖੁੰਝ ਗਿਆ ਹਾਲਾਂਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪੰਜ ਸਾਲ ਪਹਿਲਾਂ ਇੱਥੇ ਜਿੱਤੇ ਕਾਂਸੀ ਤਮਗੇ ਨੂੰ ਇਸ ਵਾਰ ਚਾਂਦੀ ਤਮਗੇ ‘ਚ ਬਦਲ ਦਿੱਤਾ

ਹਰ ਪਹਿਲਵਾਨ ਦਾ ਸੁਫਨਾ ਹੁੰਦਾ ਹੈ ਅਜਿਹਾ ਪ੍ਰਦਰਸ਼ਨ: ਕੋਚ

ਭਾਰਤੀ ਕੋਚ ਜਗਮਿੰਦਰ ਸਿੰਘ ਵੀ ਥੋੜ੍ਹੇ ਨਿਰਾਸ਼ ਨਜ਼ਰ ਆਏ ਪਰ ਉਹਨਾਂ ਬਜਰੰਗ ਦੇ ਓਵਰਆਲ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਪੂਰੀ ਆਸ ਸੀ ਕਿ ਬਜ਼ਰੰਗ ਸੋਨਾ ਜਿੱਤੇਗਾ ਪਰ ਸ਼ਾਇਦ ਭਾਰਤ ਦਾ ਦਿਨ ਨਹੀਂ ਸੀ ਇਸ ਦੇ ਬਾਵਜ਼ੂਦ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਇੱਕ ਵੱਡੀ ਪ੍ਰਾਪਤੀ ਹੈ ਬਜ਼ਰੰਗ ਨੇ ਪੂਰੇ ਸੈਸ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੋ ਵੱਡੇ ਸੋਨ ਤਮਗਿਆਂ ਨਾਲ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਵੀ ਜਿੱਤੀ ਅਜਿਹਾ ਹੀ ਪ੍ਰਦਰਸ਼ਨ ਹਰ ਪਹਿਲਵਾਨ ਦਾ ਸੁਪਨਾ ਹੁੰਦਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।