ਰਣਜੀ ਟਰਾਫੀ : ਯਸ਼ ਧੂਲ ਨੇ ਦੋਵੇਂ ਪਾਰੀਆਂ ਵਿੱਚ ਲਾਇਆ ਸੈਂਕੜਾ 

Yash Dhool

Ranji Trophy :  ਅਜਿਹਾ ਕਰਨ ਵਾਲੇ ਤੀਜੇ ਭਾਰਤੀ ਖਿਡਾਰੀ ਬਣੇ

ਮੁੰਬਈ। ਆਪਣੀ ਕਪਤਾਨੀ ‘ਚ ਪੰਜਵੀਂ ਵਾਰ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੇ ਯਸ਼ ਧੂਲ ਨੇ ਰਣਜੀ ਟਰਾਫੀ (Ranji Trophy) ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ। ਉਸ ਨੇ ਰਣਜੀਤ ਟਰਾਫੀ ’ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਤੇ ਸ਼ੁਰੂਆਤੀ ਮੈਚ ਹੀ ਦੋਵਾਂ ਪਾਰੀਆਂ ’ਚ ਸੈਂਕੜਾ ਲਗਾਇਆ। ਇਸ ਨਾਲ ਧੂਲ ਆਪਣੇ ਰਣਜੀ ਡੈਬਿਊ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ।

ਨੌਜਵਾਨ ਖਿਡਾਰੀ ਨੇ ਦਿੱਲੀ ਲਈ ਖੇਡਦੇ ਹੋਏ ਤਾਮਿਲਨਾਡੂ ਖਿਲਾਫ ਇਹ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਇਸ ਮੈਚ ਦੀ ਪਹਿਲੀ ਪਾਰੀ ਵਿੱਚ ਯਸ਼ ਧੂਲ ਨੇ 150 ਗੇਂਦਾਂ ਵਿੱਚ 113 ਦੌੜਾਂ ਬਣਾ ਕੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 133 ਗੇਂਦਾਂ ਵਿੱਚ ਆਪਣਾ ਪਹਿਲਾ ਰਣਜੀ ਸੈਂਕੜਾ ਪੂਰਾ ਕੀਤਾ। ਧੂਲ ਨੇ ਪਹਿਲੀ ਪਾਰੀ ‘ਚ 18 ਚੌਕੇ ਲਗਾਏ ਸਨ। ਦੂਜੀ ਪਾਰੀ ਵਿੱਚ ਵੀ ਉਸ ਨੇ 202 ਗੇਂਦਾਂ ਵਿੱਚ 14 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 113 ਦੌੜਾਂ ਬਣਾਈਆਂ।

ਨਾਰੀ ਕੰਟਰੈਕਟਰ ਅਤੇ ਵਿਰਾਗ ਆਵਟੇ ਲਾ ਕੇ ਚੁੱਕੇ ਹਨ ਦੋਵੇਂ ਪਾਰੀਆਂ ’ਚ ਸੈਂਕੜਾ

ਧੂਲ ਤੋਂ ਪਹਿਲਾਂ, ਭਾਰਤ ਦੇ ਸਾਬਕਾ ਕਪਤਾਨ ਨਾਰੀ ਕੰਟਰੈਕਟਰ ਅਤੇ ਵਿਰਾਗ ਆਵਟੇ ਨੇ ਰਣਜੀ ਟਰਾਫੀ ਦੀ ਆਪਣੀ ਸ਼ੁਰੂਆਤ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜੇ ਲਗਾਏ ਸਨ। ਕੰਟਰੈਕਟਰ ਨੇ 1952-53 ਦੇ ਰਣਜੀ ਸੀਜ਼ਨ ਵਿੱਚ ਗੁਜਰਾਤ ਲਈ ਆਪਣੀ ਸ਼ੁਰੂਆਤ ਕੀਤੀ, ਪਹਿਲੀ ਪਾਰੀ ਵਿੱਚ 152 ਅਤੇ ਦੂਜੀ ਪਾਰੀ ਵਿੱਚ 102 ਦੌੜਾਂ ਬਣਾਈਆਂ। ਉਸ ਤੋਂ ਬਾਅਦ, ਵਿਰਾਗ ਆਵਟੇ ਨੇ ਵੀ 2012-13 ਦੇ ਰਣਜੀ ਸੀਜ਼ਨ ਵਿੱਚ ਆਪਣੇ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਲਗਾਇਆ ਸੀ। ਮਹਾਰਾਸ਼ਟਰ ਲਈ ਖੇਡਦੇ ਹੋਏ ਉਸ ਨੇ ਪਹਿਲੀ ਪਾਰੀ ‘ਚ 126 ਦੌੜਾਂ ਅਤੇ ਦੂਜੀ ਪਾਰੀ ‘ਚ 112 ਦੌੜਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ