Punjab
Arunachal Pradesh Dam Projects: ਅਰੁਣਾਚਲ ਪ੍ਰਦੇਸ਼ ’ਚ ਬੰਨ੍ਹ ਪ੍ਰਾਜੈਕਟ ਦਾ ਵਿਰੋਧ
ਅਰੁਣਾਚਲ ਪ੍ਰਦੇਸ਼ ’ਚ ਬੰਨ੍ਹ ਪ੍ਰਾਜੈਕਟ ਦਾ ਵਿਰੋਧ
ਅਰੁਣਾਚਲ ਪ੍ਰਦੇਸ਼ ’ਚ ਇਸ ਸਮੇਂ ਦੋ ਵੱਡੇ ਬੰਨ੍ਹ (ਡੈਮ) ਪ੍ਰਾਜੈਕਟ ਸਿਆਂਗ ਅਤੇ ਸੁਬਨਸਿਰੀ ਨੂੰ ਆਕਾਰ ਦੇਣ ਦੀ ਤਿਆਰੀ ਸ਼ੁਰੂਆਤੀ ਦੌਰ ’ਚ ਹੈ ਬਾਵਜੂਦ ਇਨ੍ਹਾਂ ਦੇ ਵਿਰੁੱਧ ਸਥਾਨਕ ਜਨਜਾਤੀਆਂ ਅਤੇ ਕਥਿਤ ਜੈੱਨ ਜੀ ਦੇ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਪਣਬਿਜਲੀ ਪ੍ਰਾਜੈਕਟਾਂ ਵਿਰੁੱਧ ਦੌਰਾਨ ਭੀੜ ਨੇ ਐੱਨਐੱਚਪੀਸੀ ਦੇ ਦਫ਼ਤਰ ਅਤੇ ਇੱਕ ਥਾਣੇ ਨੂੰ ਅੱਗ ਲਾ ਦਿੱਤੀ 7-8 ਪੁਲਿਸ ਦੇ ਵਾਹਨ ਸਾੜ ਦਿੱਤੇ।
ਇਹ ਸਭ ਹਿੰਸਕ ਵਾਰਦਾਤਾਂ ਸਿਆਂਗ ਅਤੇ ਪਾਸੀਘਾਟ ’ਚ 12 ਘੰਟੇ ਬੰਦ ਦੇ ਐਲਾਨ ਦੇ ਚੱਲਦੇ ਵਾਪਰੀਆਂ ਅਜਿਹੇ ’ਚ ਸੁਆਲ ਖੜ੍ਹਾ ਹੁੰਦਾ ਹੈ ਕਿ ਜਦੋਂ ਅਜੇ ਜ਼ਮੀਨ ’ਤੇ ਖਰੜਾ ਵਾਹੁਣ ਦੀ ਤਿਆਰੀ ਹੀ ਨਹੀਂ ਹੋਈ ਉਦੋਂ ਇਸ ਵੱਡੇ ਹਿੰਸਕ ਅੰਦੋਲਨ ਨੂੰ ਹਵਾ ਕੌਣ ਦੇ ਰਿਹਾ ਹੈ? ਭਾਰਤ ਸਰਕਾਰ ਨੇ ਅਰੁਣਾਚਲ ਦੇ ਅਪਰ ਸਿਆਂਗ ਜ਼ਿਲ੍ਹੇ ’ਚ ਵਗਣ ਵਾਲੀ ਸਿਯਾਂਗ ਨਦੀ ’ਤੇ 11,200 ਮੈਗਾਵਾਟ ਸਮਰੱਥਾ ਦਾ ਬਹੁਮੰਤਵੀ ਡੈਮ ਪ੍ਰਾਜੈਕਟ ਪਾਸ ਕੀਤਾ ਹੈ।
ਇਸ ’ਤੇ ਅਜੇ ਕੋਈ ਬੁਨਿਆਦੀ ਨਿਰਮਾਣ ਸ਼ੁਰੂ ਨਹੀਂ ਹੋਇਆ ਹੈ ਡੈਮ ਨਿਰਮਾਣ ਦਾ ਮਕਸਦ ਚੀਨ ਤੋਂ ਆਉਣ ਵਾਲੇ ਪਾਣੀ ਨੂੰ ਰੋਕਣਾ ਅਤੇ ਹੜ੍ਹਾਂ ਦੇ ਸੰਭਾਵਿਤ ਖ਼ਤਰਿਆਂ ਨੂੰ ਘੱਟ ਕਰਨਾ ਹੈ ਸਿਯਾਂਗ ਨਦੀ ਤਿੱਬਤ ਤੋਂ ਉੱਤਰਦੀ ਹੋਈ ਅਰੁਣਾਚਲ ’ਚ ਆ ਕੇ ਵੜਦੀ ਹੈ ਚੀਨ ਤਿੱਬਤ ਦੇ ਖੇਤਰ ’ਚ ਇਸ ਨਦੀ ’ਤੇ 60,000 ਮੈਗਾਵਾਟ ਸਮਰੱਥਾ ਦਾ ਵੱਡਾ ਬੰਨ੍ਹ ਬਣਾ ਰਿਹਾ ਹੈ ਇਸ ਦਾ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ ਇਸ ਬੰਨ੍ਹ ਨੂੰ ਭਾਰਤ ਲਈ ‘ਪਾਣੀ ਬੰਬ’ ਦਾ ਦਰਜ਼ਾ ਜੰਗੀ ਮਾਹਿਰ ਦੇ ਰਹੇ ਹਨ ਇਸ ਲਈ ਭਾਰਤ ਸੁਰੱਖਿਆ ਕਵਚ ਦੇ ਰੂਪ ’ਚ ਅਰੁਣਾਚਲ ’ਚ ਬੰਨ੍ਹ ਨਿਰਮਾਣ ਦੀ ਕਲਪਨਾ ਕਰ ਰਿਹਾ ਹੈ।
ਚੀਨ ਨੇ ਭਾਰਤੀ ਸਰਹੱਦ ਨੇੜੇ ਤਿੱਬਤ ’ਚ ਬ੍ਰਹਮਪੁੱਤਰ ਨਦੀ ’ਤੇ ਦੁਨੀਆਂ ਦੇ ਸਭ ਤੋਂ ਵੱਡੇ ਬੰਨ੍ਹ ਨੂੰ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਪ੍ਰਾਜੈਕਟ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਡੈਮ ਢਾਂਚਾ ਦੱਸਿਆ ਜਾ ਰਿਹਾ ਹੈ ਇਸ ਦੀ ਲਾਗਤ ਦਾ ਅਨੁਮਾਨ 137 ਅਰਬ ਅਮਰੀਕੀ ਡਾਲਰ ਹੈ ਇਹ ਜਾਣਾਕਰੀ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਦਿੰਦੇ ਹੋਏ ਕਿਹਾ ਕਿ ਚੀਨੀ ਸਰਕਾਰ ਨੇ ਯਾਰਲੰਗ ਜਾਂਗਬੋ ਨਦੀ (ਬ੍ਰਹਮਪੁੱਤਰ ਨਦੀ ਦਾ ਤਿੱਬਤੀ ਨਾਂਅ) ਦੇ ਹੇਠਲੇ ਖੇਤਰਾਂ ’ਚ ਇੱਕ ਪਣਬਿਜਲੀ ਪ੍ਰਾਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਬੰਨ੍ਹ ਹਿਮਾਲਿਆ ਦੀ ਇੱਕ ਵਿਸ਼ਾਲ ਘਾਟੀ ’ਚ ਬਣਾਇਆ ਜਾਵੇਗਾ।
ਇੱਥੇ ਬ੍ਰਹਮਪੁੱਤਰ ਨਦੀ ਇੱਕ ਵੱਡਾ ਮੋੜ ਲੈਂਦੀ ਹੋਈ ਅਰੁਣਾਚਲ ਪ੍ਰਦੇਸ਼ ਅਤੇ ਫਿਰ ਬੰਗਲਾਦੇਸ਼ ’ਚ ਜਾ ਵੜਦੀ ਹੈ ਇਹ ਖ਼ਬਰ ਹਾਂਗਕਾਂਗ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਾਊਥ ਚਾਈਨਾ ਮਾਰਨਿੰਗ ਪੋਸਟ ’ਚ ਛਪੀ ਸੀ ਅਪਰੈਲ 2022 ’ਚ ਜਲ-ਸ਼ਕਤੀ ਮੰਤਰਾਲੇ ਨੇ ਐੱਨਐੱਚਪੀਸੀ ਨੂੰ ਸ਼ੁਰੂਆਤੀ ਵਿਹਾਰਕ ਰਿਪੋਰਟ ਬਣਾਉਣ ਨੂੰ ਕਿਹਾ ਸੀ 2025 ’ਚ ਜਦੋਂ ਧਰਾਤਲ ’ਤੇ ਤਕਨੀਕੀ ਜਾਂਚ ਕੀਤੀ ਗਈ, ਉਦੋਂ ਵੀ ਇਸ ਕੋਸ਼ਿਸ਼ ਦਾ ਵਿਰੋਧ ਹੋਇਆ ਸੀ ਦਰਅਸਲ ਇਸ ਬੰਨ੍ਹ ਦੇ ਨਿਰਮਾਣ ’ਚ 27 ਪੇਂਡੂ ਪਾਣੀ ਗ੍ਰਹਿਣ ਖੇਤਰ ’ਚ ਆ ਰਹੇ ਹਨ।
ਇਨ੍ਹਾਂ ਪਿੰਡਾਂ ਦੀ ਕਰੀਬ ਡੇਢ ਲੱਖ ਦੀ ਅਬਾਦੀ ’ਚ ਮੁੱਖ ਤੌਰ ਨਾਲ ਜੇਕਰ ਹੋਰ ਗਾਲੋ ਜਨਜਾਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਇਹ ਲੋਕ ਸਿਯਾਂਗ ਨਦੀ ਨੂੰ ਗੰਗਾ ਦੀ ਤਰ੍ਹਾਂ ਮਾਂ ਮੰਨਦੇ ਹਨ ਇਸ ਕਾਰਨ ਸਿਯਾਂਗ ਇੰਡੀਜਿਨਸ ਫਾਰਮਰਸ ਫੋਰਮ ਸੰਸਥਾ ਇਸ ਪ੍ਰਾਜੈਕਟ ਦੇ ਵਿਰੋਧ ’ਚ ਆ ਕੇ ਖੜ੍ਹੀ ਹੋਈ ਹੈ ਇਸ ਸੰਗਠਨ ਦੀ ਮੰਗ ਹੈ ਕਿ ਸਥਾਨਕ ਲੋਕਾਂ ਦੀ ਸਹਿਮਤੀ ਤੋਂ ਬਿਨਾ ਸਰਵੇਖਣ ਦੀ ਪ੍ਰਕਿਰਿਆ ਨੂੰ ਅੱਗੇ ਨਾ ਵਧਾਇਆ ਜਾਵੇ ਕੇਂਦਰੀ ਸੁਰੱਖਿਆ ਬਲ ਨੂੰ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਦੋਂਕਿ ਭਾਰਤ ਦਾ ਟੀਚਾ ਇਨ੍ਹਾਂ ਡੈਮਾਂ ਜਰੀਏ ਹੜ੍ਹਾਂ ਤੋਂ ਬਚਾਅ ਅਤੇ ਸਿੰਚਾਈ ਲਈ ਪਾਣੀ ਤੇ ਬਿਜਲੀ ਉਤਪਾਦਨ ਹੈ।
ਜਿਸ ਨਾਲ ਅਰੁਣਾਚਲ ਹੀ ਨਹੀਂ ਪੂਰਵ ਉੱਤਰ ਦੇ ਸਾਰੇ ਸੂਬਿਆਂਨੂੰ ਇਹ ਸਹੂਲਤ ਹਾਸਲ ਹੋ ਸਕੇਗੀਬਹੁਮਪੁੱਤਰ ਨਦੀ ਦੇ ਪਾਣੀ ਬਾਰੇ ਚੀਨ ਦਾ ਭਾਰਤ ਨਾ ਹੀ ਨਹੀਂ ਬੰਗਲਾਦੇਸ਼ ਨਾਲ ਵੀ ਵਿਵਾਦ ਹੈ ਇਸ ਨਦੀ ’ਤੇ ਕਈ ਬੰਨ੍ਹ ਬਣਾ ਕੇ ਚੀਨ ਨੇ ਅਜਿਹੇ ਪਾਣੀ ਪ੍ਰਬੰਧ ਕਰ ਲਏ ਹਨ ਕਿ ਜਦੋਂ ਚਾਹੇ ਭਾਰਤ ਅਤੇ ਬੰਗਲਾਦੇਸ਼ ’ਚ ਪਾਣੀ ਦੇ ਵਹਾਅ ਨੂੰ ਰੋਕ ਦੇਵੇ ਅਤੇ ਜਦੋਂ ਚਾਹੇ ਜ਼ਿਆਦਾ ਪਾਣੀ ਛੱਡ ਕੇ ਬਹਮਪੁੱਤਰ ਨਦੀ ਕੰਢੇ ਵੱਸੇ ਇਲਾਕਿਆਂ ’ਚ ਹੜ੍ਹ ਦੇ ਹਾਲਾਤ ਪੈਦਾ ਕਰ ਦੇਵੇ।
ਚੀਨ ਆਪਣੀਆਂ ਨਦੀਆਂ ਦੇ ਪਾਣੀ ਨੂੰ ਅਰਥਵਿਵਸਥਾ ਦੀ ਰੀੜ੍ਹ ਮੰਨ ਕੇ ਚੱਲਦਾ ਹੈ ਪਾਣੀ ਨੂੰ ਇੱਕ ਉਪਭੋਗਤਾ ਵਸਤੂ ਮੰਨ ਕੇ ਉਹ ਉਸ ਦਾ ਆਪਣੇ ਹਿੱਤਾਂ ਲਈ ਜ਼ਿਆਦਾ ਦੋਹਨ ’ਚ ਲੱਗਾ ਹੈ ਬੌਧ ਧਰਮ ਨੂੰ?ਮੰਨਣ ਵਾਲਾ ਚੀਨ ਪਰੰਪਰਾ ਅਤੇ ਆਧੁਨਿਕਤਾ ਵਿਚਕਾਰ ਮੱਧਮਾਰਗੀ ਤਾਲਮੇਲ ਬਣਾ ਕੇ ਚੱਲ ਰਿਹਾ ਹੈ ਭਾਰਤ ਅੰਦਰ ਅਰੁਣਾਚਲ ਬੰਨ੍ਹ ਬਾਰੇ ਹੋ ਰਹੇ ਅੰਦੋਲਨ ’ਚ ਪ੍ਰਮੁੱਖ ਭਾਗੀਦਾਰੀ ਐੱਸਆਈਐੱਫ਼ਐੱਫ਼ ਦੀ ਹੈ।
ਪਰ ਕਰੀਬ 30 ਸੰਗਠਨ ਇਨ੍ਹਾਂ ਅੰਦੋਲਨਾਂ ’ਚ ਸ਼ਾਮਲ ਹਨ ਇਨ੍ਹਾਂ ’ਚ ਵਿਦਿਆਰਥੀ ਸੰਗਠਨਾਂ ਦੀ ਭੂਮਿਕਾ ਦੇਖਣ ’ਚ ਆ ਰਹੀ ਹੈ ਰਾਸ਼ਟਰੀ ਅਤੇ ਖੇਤਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਬਹਾਨੇ ਨਾਗਰਿਕ ਅਧਿਕਾਰਾਂ ਦੀ ਵਕਾਲਤ ਅਤੇ ਵਾਤਾਵਰਨ ਨਾਲ ਜੁੜੇ ਐੱਨਜੀਓ ਵੀ ਅੰਦੋਲਨਕਾਰੀਆਂ ਨੂੰ ਕਾਨੂੰਨੀ ਅਤੇ ਨੈਤਿਕ ਸਮੱਰਥਨ ਦੇ ਰਹੇ ਹਨ ਕੇਂਦਰੀ ਜਾਂਚ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਤੋਂ?ਬਾਅਦ ਕਈ ਖੁਲਾਸੇ ਕੀਤੇ ਹਨ, ਜਿਨ੍ਹਾਂ ਦੀ ਪੂਰੀ ਜਾਣਕਾਰੀ ਆਉਣੀ ਅਜੇ ਬਾਕੀ ਹੈ ਬਾਕੀ ਇਨ੍ਹਾਂ?ਅੰਦੋਲਨਾਂ ਦਾ ਮਕਸਦ ਜੋ ਵੀ ਹੋਵੇ ਸਰਕਾਰ ਨੂੰ ਫੈਸਲਾ ਮਨੁੱਖੀ ਅਤੇ ਸੁਰੱਖਿਆ ਨੀਤੀ ਨੂੰ ਧਿਆਨ ’ਚ ਰੱਖ ਕੇ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : Patiala News: ਮਾਜਰਿਆਂ ਨੇ ਕਮਲ ਦਾ ਫੁੱਲ ਫੜਿਆ, ਦੋਵਾਂ ਹਲਕਿਆਂ ’ਚ ਭਾਜਪਾ ਨੇ ਗੱਡੀ ਮੋੜ੍ਹੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
Comments