ਲੋਕ ਸਭਾ ਚੋਣਾਂ ਸਿਰ ’ਤੇ, ਹੋ ਗਏ ਹੁਕਮ ਜਾਰੀ, ਕੀ ਤੁਹਾਡੇ ਕੋਲ ਵੀ ਹੈ ਅਸਲਾ? ਤਾਂ ਕਰੋ ਇਹ ਕੰਮ

Elections

ਚੰਡੀਗੜ੍ਹ। ਲੋਕ ਸਭਾ ਚੋਣਾਂ ਦਾ ਅੱਜ ਐਲਾਨ ਹੋਣ ਵਾਲਾ ਹੈ। ਚੋਣਾਂ ਸਿਰ ’ਤੇ ਹੋਣ ਕਾਰਨ ਕਈ ਸਾਰੇ ਨਵੇਂ ਹੁਕਮ ਜਾਰੀ ਹੋ ਰਹੇ ਹਨ। ਪ੍ਰਸ਼ਾਸਨ ਸੁਰੱਖਿਆ ਦੇ ਮਾਮਲੇ ’ਚ ਸਖ਼ਤ ਹੋ ਗਿਆ ਹੈ। ਹੁਣ ਕੋਈ ਅਸਲਾ ਧਾਰਕ ਆਪਣਾ ਲਾਇਸੰਸੀ ਹਥਿਆਰ ਲੈ ਕੇ ਜਨਤਕ ਨਹੀਂ ਘੁੰਮ ਸਕਦਾ। ਇਸ ਤੋਂ ਇਲਾਵਾ ਸਾਰਿਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਜ਼ਦੀਕੀ ਪੁਲਿਸ ਥਾਣੇ ਜਾਂ ਗੰਨ ਹਾਊਸ ’ਚ ਜਮ੍ਹਾ ਕਰਵਾਉਣਾ ਹੋਵੇਗਾ। (Lok Sabha)

ਬਠਿੰਡਾ ਜ਼ਿਲ੍ਹੇ ’ਚ 25 ਦੇ ਕਰੀਬ ਅਸਲਾ ਧਾਰਕ ਹਨ, ਇਹ ਅੰਕੜਾ ਐੱਸਪੀ ਨਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲਾ ਧਾਰਕਾਂ ਨੂੰ ਅੱਜ ਤੋਂ ਹੁਕਮ ਹਨ ਕਿ ਕੋਈ ਵੀ ਵਿਅਕਤੀ ਅਸਲਾ ਲੈ ਕੇ ਨਹੀਂ ਘੁੰਮ ਸਕਦਾ, ਹਰ ਕਿਸੇ ਨੂੰ 15 ਦਿਨਾ ਵਿੱਚ ਅਸਲਾ ਲਾਇੰਸੈਂਸ ਜਮ੍ਹਾ ਕਰਵਾਉਣਾ ਪਵੇਗਾ। (Lok Sabha)

Also Read : ਡੀ.ਆਈ.ਜੀ ਪਟਿਆਲਾ ਰੇਂਜ ਨੇ ਹਾਈ-ਟੈਕ ਨਿਗਰਾਨੀ ਪ੍ਰਣਾਲੀ ਅਤੇ ਜਿਮਨੇਜ਼ੀਅਮ ਕੀਤਾ ਉਦਘਾਟਨ

ਦੂਜੇ ਪਾਸੇ ਗੰਨ ਹਾਊਸ ਮਾਲਕ ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਹਥਿਆਰ ਇਕੱਠੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਥਾਨਕ ਪੁਲਿਸ ਦੁਆਰਾ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜੇਕਰ ਇਸ ਦੇ ਬਾਵਜ਼ੂਦ ਕੋਈ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਕੁਤਾਹੀ ਕਰਦਾ ਹੈ ਤਾਂ ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।