Climate Crisis : ਜਲਵਾਯੂ ਸੰਕਟ ਅਤੇ ‘ਲੱਕੜਾਂ ਦੇ ਸ਼ਹਿਰ’ ਦੀ ਕਲਪਨਾ

Climate Crisis

ਬੀਤੇ ਦਿਨੀਂ ਸਵੀਡਨ ਨੇ ਦੁਨੀਆ ਦਾ ਸਭ ਤੋਂ ਵੱਡਾ ‘ਲੱਕੜ ਦਾ ਸ਼ਹਿਰ’ (ਵੂਡਨ ਸੀਟੀ) ਰਾਜਧਾਨੀ ਸਟਾਕਹੋਮ ਦੇ ਸਿਕਲਾ ’ਚ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਕਾਠ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਜਿਵੇਂ ਘਰ, ਰੇਸਤਰਾਂ, ਦਫ਼ਤਰ, ਹਸਪਤਾਲ, ਸਕੂਲ ਅਤੇ ਦੁਕਾਨਾਂ ਕੰਕਰੀਟ ਦੀ ਥਾਂ ਲੱਕੜ ਦੀਆਂ ਬਣਨਗੀਆਂ। ਲੱਕੜ ਦਾ ਇਹ ਸ਼ਹਿਰ ਢਾਈ ਲੱਖ ਵਰਗਮੀਟਰ ਖੇਤਰਫ਼ਲ ’ਚ ਫੈਲਿਆ ਹੋਇਆ ਹੈ, ਜਿਸ ’ਚ ਦੋ ਹਜ਼ਾਰ ਘਰਾਂ ਅਤੇ ਲਗਭਗ ਸੱਤ ਹਜ਼ਾਰ ਦਫ਼ਤਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦਾ ਮਕਸਦ ਸਿਕਲਾ ਨੂੰ ਅਜਿਹਾ ਸ਼ਹਿਰ ਬਣਾਉਣਾ ਹੈ, ਜਿਸ ਦੀ ਹਿੱਸੇਦਾਰੀ ਜਲਵਾਯੂ ਪਰਿਵਰਤਨ ’ਚ ਮਾਮੂਲੀ ਹੋਵੇ। ਇਸ ਸ਼ਹਿਰ ਨੂੰ ਵਸਾਉਣ ’ਚ ਕੁਦਰਤੀ ਤੱਤਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਕਿ ਇਸ ਸ਼ਹਿਰ ’ਚ ਪ੍ਰਵੇਸ਼ ਕਰਨ ਵਾਲੇ ਲੋਕਾਂ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਜੰਗਲ ਦਾ ਮਾਹੌਲ ਮਹਿਸੂਸ਼ ਹੋਵੇ। (Climate Crisis)

ਇਸ ਯੋਜਨਾ ਦੀ ਸ਼ੁਰੂਆਤ 2025 ’ਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਆਵਾਜਾਈ ’ਤੇ ਨਿਰਭਰਤਾ ਘੱਟ ਕਰਨ ਲਈ ਇਸ ਸ਼ਹਿਰ ਨੂੰ ਅਜਿਹਾ ਡਿਜਾਇਨ ਕੀਤਾ ਜਾਵੇਗਾ ਕਿ ਜ਼ਰੂਰਤ ਦੀਆਂ ਸਾਰੀਆਂ ਚੀਜਾਂ ਪੰਜ ਮਿੰਟ ਦੀ ਪੈਦਲ ਦੂਰੀ ’ਤੇ ਮਿਲ ਜਾਣਗੀਆਂ। ਆਧੁਨਿਕ ਨਿਰਮਾਣ ਸਮੱਗਰੀ ਦੀ ਥਾਂ ਕੇਵਲ ਲੱਕੜ ਦੀ ਵਰਤੋਂ ਨਾਲ ਇੱਕ ਪੂਰਾ ਸ਼ਹਿਰ ਵਸਾਉਣ ਦੇ ਸਵੀਡਨ ਦੇ ਇਸ ਫੈਸਲੇ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਪ੍ਰਸ਼ਤਾਵਿਤ ਕਾਠ ਸ਼ਹਿਰ ਨੂੰ ਟਿਕਾਊ ਵਾਸਤਕਲਾ ਅਤੇ ਸ਼ਹਿਰੀ ਵਿਕਾਸ ਦੇ ਇੱਕ ਨਵੇਂ ਯੁੱਗ ਦੇ ਪ੍ਰਤੀਕ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। (Climate Crisis)

Climate Crisis

ਹਲਾਂਕਿ, ਘਰ ਨਿਰਮਾਣ ’ਚ ਲੱਕੜ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ। ਵਿਸੇਸ਼ ਕਰਕੇ ਉਦਯੋਗਿਕ ਕ੍ਰਾਂਤੀ ਨਾਲ ਪਹਿਲਾਂ ਲੱਕੜ ਇੱਕ ਮਹੱਤਵਪੂਰਨ ਭਵਨ ਨਿਰਮਾਣ ਸਮੱਗਰੀ ਹੁੰਦੀ ਸੀ, ਪਰ ਵਧਦੇ ਆਧੁਨਿਕੀਕਰਨ ਅਤੇ ਆਰਥਿਕ ਸਪੰਨਤਾ ਕਾਰਨ ਨਿਰਮਾਣ ਸਮੱਗਰੀ ’ਚ ਲੱਕੜ ਦੀ ਥਾਂ ਸੀਮਿੰਟ, ਰੇਤ, ਇੱਟਾਂ ਅਤੇ ਲੋਹੇ ਦੀ ਵਰਤੋਂ ਹੋਣ ਲੱਗੀ। ਇਸ ਦਾ ਮਾੜਾ ਨਤੀਜਾ ਇਹ ਹੋਇਆ ਕਿ ਸ਼ਹਿਰਾਂ ਅਤੇ ਕੁਝ ਹੱਦ ਤੱਕ ਪਿੰਡਾਂ ’ਚ ਕੰਕਰੀਟ ਦੇ ਜੰਗਲ ਵਸਾਏ ਜਾਣ ਲੱਗੇ, ਜਿਸ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਆਉਂਦੀ ਗਈ । ਹਲਾਂਕਿ ਆਧੁਨਿਕ ਨਿਰਮਾਣ ਸਮੱਗਰੀ ਦੇ ਵਾਤਾਵਰਨੀ ਮਾੜੇ ਨਤੀਜੇ ਨੂੰ ਦੇਖਦਿਆਂ ਇੱਕ ਵਾਰ ਮੁੜ ਦੁਨੀਆ ਲੱਕੜ ਦੇ ਘਰ ਵਸਾਉਣ ’ਤੇ ਜ਼ੋਰ ਦਿੰਦੀ ਦਿਖ ਰਹੀ ਹੈ। ਲੱਕੜ ਨਾਲ ਬਣੇ ਘਰਾਂ ਦੇ ਕਈ ਫਾਇਦੇ ਵੀ ਹਨ।

ਨਿਰਮਾਣ ਕਾਰਜ | Climate Crisis

ਕੰਕਰੀਟ ਦੀ ਤੁਲਨਾ ’ਚ ਲੱਕੜ ਨਾਲ ਬਣੇ ਘਰ ਘੱਟ ਕਾਰਬਨ ਨਿਕਾਸੀ ਕਰਦੇ ਹਨ। ਗਰਮੀ ਦੀ ਘੱਟ ਸਮਾਈ ਰਹਿਦ-ਖੂੰਹਦ ਕਾਰਨ ਅਜਿਹੇ ਘਰ ਮੁਕਾਬਲੇਤਨ ਠੰਡੇ ਵੀ ਰਹਿੰਦੇ ਹਨ। ਇਹ ਨਿਰਮਾਣ ਲਈ ਕੰਕਰੀਟ ’ਤੇ ਸਾਡੀ ਨਿਰਭਰਤਾ ਨੂੰ ਘੱਟ ਕਰਦੇ ਹਨ। ਜਿਕਰਯੋਗ ਹੈ ਕਿ ਦੁਨੀਆਭਰ ’ਚ ਰੇਤ ਦੀ ਕਮੀ ਦਾ ਸੰਕਟ ਪੈਦਾ ਹੋ ਰਿਹਾ ਹੈ, ਜਿਸ ਨਾਲ ਨਿਰਮਾਣ ਕਾਰਜ ਰੁਕ ਰਹੇ ਹਨ। ਰੇਤ ਦੀ ਬੇਲਗਾਮ ਖੁਦਾਈ ਕਾਰਨ ਜਲਸਰੋਤ ਦੇ ਆਧਾਰ ਵੀ ਖਤਮ ਹੁੰਦੇ ਜਾ ਰਹੇ ਹਨ। ਦੂਜੇ ਪਾਸੇ, ਸੀਮਿੰਟ ਦੀ ਪੈਦਾਵਰ ਅਤੇ ਨਿਰਮਾਣ ਕਾਰਜਾਂ ’ਚ ਉਸ ਦੀ ਵਰਤੋਂ ਅਤੇ ਉਸ ਨਾਲ ਬਣੀਆਂ ਇਮਾਰਤਾਂ ਵੱਡੇ ਪੈਮਾਨੇ ’ਤੇ ਕਾਰਬਨ ਡਾਇ-ਅਕਸਾਇਡ ਦੀ ਨਿਕਾਸੀ ਲਈ ਜਿੰਮੇਵਾਰ ਹਨ। (Climate Crisis)

ਇਸ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਪਾਊਂਡ ਸੀਮਿੰਟ ਦੇ ਨਿਰਮਾਣ ਨਾਲ ਲਗਭਗ 0. 9 ਪਾਊਂਡ ਕਾਰਬਨ ਡਾਇਅਕਸਾਇਡ ਦੀ ਨਿਕਾਸੀ ਹੁੰਦੀ ਹੈ। ਕਿਉਂਕਿ ਸੀਮਿੰਟ ਇੱਕ ਮਹੱਤਵਪੂਰਨ ਆਧੁਨਿਕ ਨਿਰਮਾਣ ਸਮੱਗਰੀ ਹੈ, ਇਸ ਲਈ ਇਸ ਦੇ ਬਿਨਾਂ ਆਧੁਨਿਕ ਨਿਰਮਾਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰ ਇਸ ਦੇ ‘ਕਾਰਬਨ ਫੂਟਪ੍ਰਿੰਟ ’ ਨੂੰ ਦੇਖਦਿਆਂ ਨਿਰਮਾਣ ਕਾਰਜਾਂ ’ਚ ਇਸ ਦੀ ਘੱਟ ਵਰਤੋਂ ਕਰਨ ਅਤੇ ਇਸ ਦਾ ਬਦਲ ਲੱਕੜ ਦੇ ਰੂਪ ’ਚ ਦੇਖਣਾ ਚੰਗਾ ਹੱਲ ਹੋ ਸਕਦਾ ਹੈ। ਲੱਕੜ ਨਾਲ ਬਣੇ ਘਰ ਇਸ ਦ੍ਰਿਸ਼ਟੀਕੋਣ ਨਾਲ ਵੀ ਫਾਇਦੇਮੰਦ ਹਨ ਕਿ ਇਨ੍ਹਾਂ ਘਰਾਂ ਦਾ ਮੁੜ ਨਿਰਮਾਣ ਬਹੁਤ ਆਸਾਨ ਹੈ, ਜਦੋਂ ਕਿ ਇਸ ਦੇ ਉਲਟ ਕੰਕਰੀਟ ਦੇ ਘਰਾਂ ਨੂੰ ਤੋੜਨ ਨਾਲ ਉਸ ’ਚ ਵਰਤੇ ਤੱਤ ਬਰਬਾਦ ਹੋ ਜਾਂਦੇ ਹਨ।

ਜਲ ਅਤੇ ਵਾਯੂ ਪ੍ਰਦੂਸ਼ਣ

ਲੱਕੜ ਦੇ ਘਰ ਵਾਤਾਵਰਨ ਲਈ ਕੋਈ ਨੁਕਸਾਨਦਾਇਕ ਨਹੀਂ ਹੁੰਦੇ ਕਿਉਂਕਿ ਰਹਿੰਦ ਖੂੰਹਦ ਮਿੱਟੀ ’ਚ ਮਿਲ ਜਾਂਦੀ ਹੈ, ਦੂਜੇ ਪਾਸੇ ਕੰਕਰੀਟ ਦੇ ਘਰਾਂ ਦੀ ਰਹਿਦ-ਖੂੰਹਦ ਜ਼ਮੀਨ, ਜਲ ਅਤੇ ਵਾਯੂ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਮਾਹਿਰਾਂ ਮੁਤਾਬਿਕ ਲੱਕੜ ਦੇ ਘਰ ਜਿਆਦਾਤਰ ਭੂਚਾਲ ਰੋਕੂ ਹੁੰਦੇ ਹਨ ਅਤੇ ਇਸ ’ਚ ਜਿਨ੍ਹਾਂ ਲੱਕੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਵੀ ਖਤਮ ਹੁੰਦੀਆਂ ਹਨ। ਉਥੇ ਆਪਣੇ ਭੌਤਿਕ ਗੁਣ ਕਾਰਨ ਲੱਕੜ ਤਾਪਮਾਨ ਨੂੰ ਕੰਟਰੋਲ ਕਰਨ ’ਚ ਸਹਾਇਕ ਹੈ, ਜਿਸ ਨਾਲ ਲੱਕੜ ਦੇ ਘਰ ’ਚ ਠੰਡਕ ਲਈ ਬਨਾਉਟੀ ਸਾਧਨਾਂ ਦੀ ਜ਼ਰੂਰਤ ਘੱਟ ਪੈਂਦੀ ਹੈ।

ਇੱਕ ਸ਼ੋਧ ਅਨੁਸਾਰ, ਕੰਕਰੀਟ ਦੀ ਤੁਲਨਾ ’ਚ ਲੱਕੜ ਦੀਆਂ ਇਮਾਰਤਾਂ ਨਾਲ ਗਰੀਨ ਹਾਊਸ ਗੈਸਾਂ ਦੀ ਨਿਕਾਸੀ 20-30 ਫੀਸਦੀ ਘੱਟ ਹੁੰਦੀ ਹੈ। ਸਿਕਲਾ ’ਚ ਪ੍ਰਸਤਾਵਿਤ ਲੱਕੜ ਦੇ ਸ਼ਹਿਰ ਬਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਵਾਯੂ ਗੁਣਵੱਤਾ ’ਚ ਸੁਧਾਰ, ਲੋਕਾਂ ਦੇ ਤਣਾਅ ’ਚ ਕਮੀ ਲਿਆਉਣ, ਉਤਪਾਦਕਤਾ ’ਚ ਵਾਧਾ ਅਤੇ ਕੁਦਰਤੀ ਅਹਿਸਾਸ ਦਿਵਾਉਣ ’ਚ ਵੀ ਮੱਦਦਗਾਰ ਸਾਬਤ ਹੋ ਸਕਦਾ ਹੈ। ਹਲਾਂਕਿ ਅਜਿਹੇ ਦੌਰ ’ਚ ਜਦੋਂ ਦੁਨੀਆਭਰ ’ਚ ਵਾਤਾਵਰਨ ਸਿਕੁੜਦੇ ਜਾ ਰਹੇ ਹਨ, ਇਸ ਦੇ ਨਾਲ ਜੰਗਲਾਤ ਨੂੰ ਵਧਾਉਣ ਲਈ ਠੋਸ ਉਪਰਾਲੇ ਕੀਤੇ ਬਿਨਾਂ ਲੱਕੜ ਦੇ ਘਰਾਂ ਦੇ ਵੱਡੇ ਪੈਮਾਨੇ ’ਤੇ ਨਿਰਮਾਣ ਵਾਤਾਵਰਨ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ। ਆਖਰ ਇਸ ਬਾਰੇ ’ਚ ਵੀ ਸੋਚਣ ਦੀ ਜ਼ਰੂਰਤ ਹੈ।

ਮਿੱਟੀ ਨਾਲ ਨਿਰਮਾਣ

ਫ਼ਿਲਹਾਲ, ਭਾਰਤ ’ਚ ਅੱਜ ਵੀ ਉੋੱਤਰ-ਪੂਰਬ ਦੇ ਰਾਜਾਂ ’ਚ ਜਨਜਾਤੀ ਖੇਤਰਾਂ ’ਚ ਜਿਆਦਾਤਰ ਘਰ ਲੱਕੜ ਅਤੇ ਬਾਂਸ ਦੀ ਸਹਾਇਤਾ ਨਾਲ ਹੀ ਬਣਾਏ ਜਾਂਦੇ ਹਨ। ਝਾਂਰਖੰਡ, ਓਡੀਸ਼ਾ, ਛੱਤੀਸਗੜ੍ਹ ਦੇ ਆਦਿਵਾਸੀ ਇਲਾਕਿਆਂ ’ਚ ਅੱਜ ਵੀ ਲੋਕ ਮਿੱਟੀ ਨਾਲ ਨਿਰਮਾਣ ਕੀਤੇ ਘਰਾਂ ’ਚ ਰਹਿ ਰਹੇ ਹਨ। ਅਸਮ ਦੇ ਮਾਜੂਲੀ ਦੀਪ ’ਚ ਲੱਕੜ ਦੇ ਘਰਾਂ ’ਚ ਰਹਿਣ ਵਾਲੇ ਮੇਰੇ ਮਿੱਤਰ ਦੇਵਰਤ ਡੋਲੇ ਨੇ ਦੱਸਿਆ ਕਿ ਅਜਿਹੇ ਘਰ ਕੰਕਰੀਟ ਦੇ ਘਰ ਦੀ ਤੁਲਨਾ ’ਚ ਜ਼ਿਆਦਾ ਠੰਡੇ, ਸਸਤੇ ਅਤੇ ਸਕੂਨ ਵਾਲੇ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਘੱਟ ਸਮੇਂ ’ਚ ਹੀ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਬਦਲਣਾ ਵੀ ਆਸਾਨ ਹੈ।

Also Read : ਡੀ.ਆਈ.ਜੀ ਪਟਿਆਲਾ ਰੇਂਜ ਨੇ ਹਾਈ-ਟੈਕ ਨਿਗਰਾਨੀ ਪ੍ਰਣਾਲੀ ਅਤੇ ਜਿਮਨੇਜ਼ੀਅਮ ਕੀਤਾ ਉਦਘਾਟਨ

ਫਿਲਹਾਲ, ਜਲਵਾਯੂ ਪਰਿਵਰਤਨ ਸਾਨੂੰ ਪਰੰਪਰਾ ਵੱਲ ਪਰਤਨ ਦਾ ਮੌਕਾ ਦੇ ਰਿਹਾ ਹੈ। ਕਥਿਤ ਆਧੁਨਿਕਤਾ ਦੀ ਸਭ ਤੋਂ ਵੱਡੀ ਕੀਮਤ ਵਾਤਾਵਰਨ ਨੂੰ ਭੁਗਤਣੀ ਪਈ ਹੈ। ਵਧਦੇ ਵਾਤਾਵਰਨ ਸ਼ਰਨ ਅਤੇ ਕੁਦਰਤ ਨਾਲ ਮਨੁੱਖ ਦੇ ਟੁੱਟਦੇ ਸਬੰਧਾਂ ਕਾਰਨ ਧਰਤੀ ’ਤੇ ਜੀਵਨ ਦੀ ਦਸ਼ਾਵਾਂ ਮੁਸ਼ਕਿਲ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ’ਚ, ਕੁਦਰਤੀ ਨਾਲ ਤਾਲਮੇਲ ਸਥਾਪਿਤ ਕਰਕੇ ਜੀਵਨ ਨੂੰ ਸੁਖਾਲਾ ਬਣਾਉਣ ਵੱਲ ਕਦਮ ਵਧਾਉਣਾ ਹੀ ਮਾਨਵਤਾ ਦੇ ਹਿੱਤ ’ਚ ਹੈ।

ਸੁਧੀਰ ਕੁਮਾਰ
ਇਹ ਲੇਖਕ ਦੇ ਆਪਣੇ ਵਿਚਾਰ ਹਨ।