ਫਰਜ਼ ਦੀ ਪਾਲਣਾ

ਫਰਜ਼ ਦੀ ਪਾਲਣਾ

ਇੱਕ ਸਮੇਂ ਦੀ ਗੱਲ ਹੈ ਇੱਕ ਨਦੀ ਵਿਚ ਇੱਕ ਮਹਾਤਮਾ ਨਹਾ ਰਹੇ ਸਨ ਉਦੋਂ ਉਨ੍ਹਾਂ ਦੇਖਿਆ ਕਿ ਇੱਕ ਬਿੱਛੂ ਪਾਣੀ ਵਿਚ ਡੁੱਬ ਰਿਹਾ ਹੈ ਮਹਾਤਮਾ ਦੇ ਦਿਲ ਵਿਚ ਦਇਆ ਆ ਗਈ ਅਤੇ ਉਹ ਉਸ ਨੂੰ ਬਚਾਉਣ ਲੱਗੇ ਬਚਾਉਂਦੇ ਹੋਏ ਬਿੱਛੂ ਨੇ ਮਹਾਤਮਾ ਨੂੰ ਡੰਗ ਮਾਰ ਦਿੱਤਾ
ਮਹਾਤਮਾ ਨੇ ਉਸ ਨੂੰ ਕਈ ਵਾਰ ਬਚਾਉਣ ਦੀ ਕੋਸ਼ਿਸ਼ ਕੀਤੀ ਜਿੰਨੀ ਵਾਰ ਮਹਾਤਮਾ ਨੇ ਬਿੱਛੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬਿੱਛੂ ਨੇ ਉਨ੍ਹਾਂ ਨੂੰ ਓਨੀ ਵਾਰ ਹੀ ਡੰਗ ਮਾਰਿਆ ਆਖ਼ਰ ਮਹਾਤਮਾ ਨੇ ਉਸ ਨੂੰ ਬਚਾ ਕੇ ਨਦੀ ਦੇ ਕਿਨਾਰੇ ਰੱਖ ਦਿੱਤਾ ਥੋੜ੍ਹੀ ਦੂਰ ਖੜ੍ਹੇ ਮਹਾਤਮਾ ਦੇ ਸ਼ਿਸ਼ ਇਹ ਸਭ ਦੇਖ ਰਹੇ ਸਨ

ਜਿਵੇਂ ਹੀ ਮਹਾਤਮਾ ਨਦੀ ’ਚੋਂ ਬਾਹਰ ਆਏ ਤਾਂ ਸ਼ਿਸ਼ਾਂ ਨੇ ਪੁੱਛਿਆ ਕਿ ਜਦੋਂ ਉਹ ਬਿੱਛੂ ਤੁਹਾਨੂੰ ਵਾਰ-ਵਾਰ ਡੰਗ ਮਾਰ ਰਿਹਾ ਸੀ ਤਾਂ ਤੁਹਾਨੂੰ ਉਸ ਨੂੰ ਬਚਾਉਣ ਦੀ ਕੀ ਲੋੜ ਸੀ ਉਦੋਂ ਮਹਾਤਮਾ ਨੇ ਕਿਹਾ, ‘‘ਬਿੱਛੂ ਇੱਕ ਛੋਟਾ ਜਿਹਾ ਜੀਵ ਹੈ, ਉਸ ਦਾ ਕਰਮ ਡੰਗ ਮਾਰਨ ਹੈ, ਜਦੋਂ ਉਹ ਆਪਣਾ ਫਰਜ਼ ਨਹੀਂ ਭੁੱਲਿਆ, ਤਾਂ ਮੈਂ ਮਨੁੱਖ ਹਾਂ ਮੇਰਾ ਫਰਜ਼ ਦਇਆ ਕਰਨਾ ਹੈ ਤਾਂ ਮੈਂ ਆਪਣਾ ਫਰਜ਼ ਕਿਵੇਂ ਭੁੱਲ ਸਕਦਾ ਹਾਂ?’’ ਹੁਣ ਸ਼ਿਸ਼ਾਂ?ਕੋਲ ਮਹਾਤਮਾ ਦੀ ਗੱਲ ਕੋਈ ਜਵਾਬ ਨਹੀਂ?ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।