ਹੁਣ ਵੱਡੇ ਘਰਾਂ ‘ਤੇ ਵੀ ਮਿਲੇਗੀ ਵਿਆਜ਼ ਸਬਸਿਡੀ

Interest, Subsidy, Available, Big, Houses, Now

ਕੇਂਦਰ ਸਰਕਾਰ ਦੀ ਕੈਬਨਿਟ ਦਾ ਫੈਸਲਾ : ਪੱਛੜਾ ਵਰਗ (ਓਬੀਸੀ) ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਕਮਿਸ਼ਨ ਗਠਿਤ

  • ਪ੍ਰਗਤੀ ਮੈਦਾਨ ‘ਤੇ 5 ਸਟਾਰ ਹੋਟਲ ਮਨਜ਼ੂਰ

ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਪੂਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਟਿੰਗ ‘ਚ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੇਂਦਰੀ ਕੈਬਨਿਟ ਨੇ ਹੋਰ ਪੱਛੜਾ ਵਰਗ (ਓਬੀਸੀ) ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਤੇ ਜਾਤੀਆਂ ਦੀ ਸ਼੍ਰੇਣੀ ਬਣਾਉਣ ਲਈ ਗਠਿਤ ਕਮਿਸ਼ਨ ਦੇ ਕਾਰਜਕਾਲ ਨੂੰ 31 ਜੁਲਾਈ 2018 ਲਈ ਵਧਾਉਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕੈਬਨਿਟ ਦੀ ਮੀਟਿੰਗ ‘ਚ ਪ੍ਰਗਤੀ ਮੈਦਾਨ ਦੀ 3.7 ਏਕੜ ਜ਼ਮੀਨ ‘ਤੇ ਫਾਈਵ ਸਟਾਰ ਹੋਟਲ ਬਣਾਉਣ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਬਨਿਟ ਨੇ ਨਾਲੰਦਾ ਯੂਨੀਵਰਸਿਟੀ (ਸੋਧ) ਬਿੱਲ 2013 ਨੂੰ ਵਾਪਸ ਲੈਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਰਾਜ ਸਭਾ ‘ਚ ਪੈਂਡਿੰਗ ਪਿਆ ਸੀ ਜ਼ਿਕਰਯੋਗ ਹੈ ਕਿ ਮੰਤਰੀ ਪਰਿਸ਼ਦ ਦੇ ਨਾਲ ਪੀਐੱਮ ਮੋਦੀ ਦੀ ਮੀਟਿੰਗ ਕਰੀਬ 7 ਮਹੀਨੇ ਬਾਅਦ ਹੋ ਰਹੀ ਹੈ। ਮੀਟਿੰਗ ਹਾਲ ਹੀ ‘ਚ ਹੋਈਆਂ ਉਪ ਚੋਣਾਂ ‘ਚ ਹਾਰ ਤੋਂ ਬਾਅਦ ਹੋ ਰਹੀ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਪਣੀ ਸਰਕਾਰ ਦੇ ਮੁੱਖ ਕਾਰਜਕ੍ਰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਮੰਤਰੀ ਪਰਿਸ਼ਦ ਦੇ ਨਾਲ ਮੀਟਿੰਗ ਕਰਨਗੇ।

ਐੱਚਡੀਐੱਫਸੀ ਬੈਂਕ ‘ਚ 24,000 ਕਰੋੜ ਰੁਪਏ ਮਨਜ਼ੂਰ

ਪੀਯੂਸ਼ ਗੋਇਲ ਨੇ ਦੱਸਿਆ ਕਿ ਕੈਬਨਿਟ ਦੀ ਮੀਟਿੰਗ ‘ਚ ਐੱਚਡੀਐੱਫਸੀ ਬੈਂਕ ‘ਚ 24,000 ਕਰੋੜ ਰੁਪਏ ਦੇ ਵਾਧੂ ਐੱਫਡੀਆਈ ਨੂੰ ਮਨਜ਼ੂਰ ਕੀਤਾ। ਫਿਲਹਾਲ 72.62 ਫੀਸਦੀ ਐੱਫਡੀਆਈ ਹੈ, ਜੋ ਹੁਣ 74 ਫੀਸਦੀ ਹੋ ਜਾਵੇਗਾ। ਇਸ ਨਾਲ 3.50 ਅਰਬ ਡਾਲਰ ਐੱਫਡੀਆਈ ਭਾਰਤ ‘ਚ ਆਵੇਗੀ। ਕੈਬਨਿਟ ਦੇ ਇੱਕ ਫੈਸਲੇ ਨਾਲ ਹੁਣ ਵੱਡੇ ਸਾਈਜ਼ ਦੇ ਘਰਾਂ ‘ਤੇ ਵੀ ਵਿਆਜ਼ ਸਬਸਿਡੀ ਦਾ ਫਾਇਦਾ ਮਿਲੇਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ‘ਚ ਐੱਮਆਈਜੀ ਸ਼੍ਰੇਣੀ ਤਹਿਤ ਘਰ ਖਰੀਦਣ ਵਾਲਿਆਂ ਨੂੰ ਫਾਇਦਾ ਮਿਲੇਗਾ।

ਬੰਨ੍ਹ ਸੁਰੱਖਿਆ ਬਿੱਲ ਨੂੰ ਵੀ ਮਨਜ਼ੂਰੀ

ਕੈਬਨਿਟ ਦੀ ਮੀਟਿੰਗ ‘ਚ ਬੰਨ੍ਹ ਸੁਰੱਖਿਆ ਬਿੱਲ ਨੂੰ ਵੀ ਮਨਜ਼ੂਰੀ ਦਿੱਤੀ ਗਈ। ਬੰਨ੍ਹ ਟੁੱਟਣ ਨਾਲ ਹੋਣ ਵਾਲੇ ਜਾਨ-ਮਾਲ ਦੇ ਖਤਰੇ ਨੂੰ ਦੂਰ ਕਰਨ ਦੇ ਮਕਸਦ ਨਾਲ ਸੰਸਦ ‘ਚ ਬੰਨ੍ਹ ਸੁਰੱਖਿਆ ਬਿੱਲ ਪਹਿਲਾਂ ਹੀ ਪੇਸ਼ ਕੀਤਾ ਗਿਆ ਸੀ। ਕੈਬਨਿਟ ਨੇ ਐਗਰੀਕਲਚਰਲ ਐਜੂਕੇਸ਼ਨ ਡਿਵੀਜ਼ਨ ਤੇ ਆਈਸੀਏਆਰ ਦੇ ਤਿੰਨ ਸਾਲ ਦੇ ਐਕਸ਼ਨ ਪਲਾਟ (2017-20) ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ। ਕੈਬਨਿਟ ਦੀ ਮੀਟਿੰਗ ‘ਚ ਭਾਰਤ ਤੇ ਵੀਅਤਨਾਮ ਦਰਮਿਆਨ ਡਾਕ ਟਿਕਟ ਜਾਰੀ ਕਰਨ ਲਈ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਗਈ।