ਕਨੌਜ ਤੋਂ ਲੜਾਂਗਾ 2019 ਦੀਆਂ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਐਲਾਨ

Kannauj, Contest, 2019 Elections, Akhilesh Yadav, Biggest, Announcement

ਲਖਨਾਊ, (ਏਜੰਸੀ)। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 2019 ‘ਚ ਲੋਕਸਭਾ ਚੋਣਾਂ ਕਨੌਜ ਤੋਂ ਲੜਨਗੇ। ਉੱਥੇ, ਉਸਨ੍ਹਾਂ ਪਿਤਾ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਚੋਣਾਂ ਲੜਨਗੇ। ਵੀਰਵਾਰ ਨੂੰ ਲਖਨਾਊ ਸਥਿਤ ਸਪਾ ਦਫਤਰ ‘ਚ ਕਨੌਜ ਦੇ ਸੈਕੜੇ ਕਾਰਜਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਦੌਰਾਨ ਅਖਿਲੇਸ਼ ਯਾਦਵ ਨਾਲ ਉਸਦੀ ਪਤਨੀ ਤੇ ਕਨੌਜ ਦੀ ਸੰਸਦ ਡਿੰਪਲ ਯਾਦਵ ਵੀ ਮੌਜੂਦ ਰਹੀ।

ਅਖਿਲੇਸ਼ ਯਾਦਵ ਨੇ ਕਿਹਾ ਕਿ ਅੱਜ ਕਨੌਜ ਲੋਕਸਭਾ ਸੀਟ ਦੇ ਕਾਰਜਕਰਤਾ ਦੀ ਚੋਣਾਵੀ ਸਮੀਖਿਆ ਮੀਟਿੰਗ ਹੋ ਰਹੀ ਹੈ, ਇਸ ਤੋਂ ਬਾਅਦ ਸਾਰੇ ਲੋਕਸਭਾ ਸੀਟ ਦੀਆਂ ਤਿਆਰੀਆਂ ਦੀ ਸਮੀਖਿਆ ਮੈਂ ਖੁਦ ਕਰੂਗਾ ਅਤੇ ਗਠਬੰਧਨ ‘ਚ ਜਾਣ ਵਾਲੀਆਂ ਸੀਟਾਂ ‘ਤੇ ਸਮੇਂ ਰਹਿੰਦੇ ਇਹ ਨਿਸਚਿਤ ਕੀਤਾ ਜਾਏਗਾ ਕਿ ਸਪਾ ਕਾਰਜਕਰਤਾ ਗਠਬੰਧਨ ਉਮੀਦਵਾਰ ਨੂੰ ਜਿਤਾਉਣ ਦਾ ਕੰਮ ਕਰੇ।

ਪਰਿਵਾਰਵਾਦ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਬੀਜੇਪੀ ਆਪਣਾ ਪਰਿਵਾਰਵਾਦ ਖਤਮ ਨਹੀਂ ਕਰ ਰਹੀ ਹੈ ਤਾਂ ਮੈਂ ਵੀ ਤੈਅ ਕੀਤਾ ਹੈ ਕਿ ਇਸ ਵਾਰ ਮੈਂ ਖੁਦ ਕਨੌਜ ਤੋਂ ਲੋਕਸਭਾ ਚੋਣਾਂ ਲੜਾਂਗਾ ਅਤੇ ਨੇਤਾਜੀ (ਮੁਲਾਇਮ ਸਿੰਘ ਯਾਦਵ) ਨੂੰ ਮੈਨਪੁਰੀ ਲੋਕਸਭਾ ਸੀਟ ਤੋਂ ਜਿਤਾਉਣ ਦਾ ਕੰਮ ਪਾਰਟੀ ਕਾਰਜਕਰਤਾ ਕਰਨਗੇ। ਅਖਿਲੇਸ਼ ਯਾਦਵ ਨੇ ਚੋਣਾਂ ਦੀ ਰਣਨੀਤੀ ‘ਤੇ ਕਿਹਾ ਕਿ ਜਦੋਂ ਮੈਂ ਦੂਜੀ ਪਾਰਟੀ ਰਣਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਸਮਝ ਆਉਂਦਾ ਹੈ ਕਿ ਇਹ ਮਨੇਜਮੈਂਟ ਦੀਆਂ ਚੋਣਾ ਹਨ ਅਤੇ ਹੁਣ ਸਪਾ ਵੀ ਇਸ ਰਣਨੀਤੀ ‘ਚ ਬੀਜੇਪੀ ਨੂੰ ਹਰਾਉਣ ਦਾ ਕੰਮ ਕਰੇਗੀ। ਅਸੀਂ ਆਪਣੀ ਰਣਨੀਤੀ ਦਾ ਖੁਲਾਸਾ ਨਹੀਂ ਕਰਾਂਗੇ ਕਿਉਂਕਿ ਅਸੀਂ ਲਗਤਾਰ ਚਾਰ ਚੋਣਾਵਾਂ ‘ਚ ਬੀਜੇਪੀ ਨੂੰ ਹਰਾਇਆ ਹੈ ਅਤੇ ਇਹ ਲੋਕ ਹੁਣ ਬਹੁਤ ਗੁੱਸੇ ਵਿਚ ਬੈਠੇ।

ਉਨ੍ਹਾਂ ਕਿਹਾ ਕਿ ਬੀਜੇਪੀ ਦੇ ਲੋਕ ਪਹਿਲਾਂ ‘ਚਾਹ ਤੇ ਚਰਚਾ’ ਕਰਦੇ ਸਨ, ਹੁਣ ਉਨ੍ਹਾਂ ਨੂੰ ‘ਸਚਾਈ ਤੇ ਚਰਚਾ’ ਕਰਨੀ ਚਾਹੀਦੀ ਹੈ ਕਿਊਂਕਿ ‘ਸੰਪਰਕ ਨਾਲ ਸਮਰਥਨ’ ਨਹੀਂ ਮਿਲੇਗਾ ‘ਸਚਾਈ ਨਾਲ ਸਮਰਥਨ’ ਮਿਲੇਗਾ। ਅਖਿਲੇਸ਼ ਨੇ ਵਿਅੰਗ ਕਸਿਆ ਕਿ ਉਸ ਕੋਲ ਦੱਸਣ ਲਈ ਕੁਝ ਨਹੀਂ ਹੈ, ਹੁਣ ਵੀ ਸਮਾਜਵਾਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਕਾਰਜ ਦਾ ਫੀਤਾ ਵੀ ਕੱਟ ਰਹੇ ਹਨ। ਜਨਤਾ ਨੂੰ ਇਹ ਸਮਝਨਾ ਸਮਾਜਵਾਦੀਆਂ ਦਾ ਕੰਮ ਹੈ ਕਿਉਂਕਿ ਨਾ ਜਾਣੇ ਬੀਜੇਪੀ ਕਿਸ ਗੱਲ ‘ਤੇ ਜਨਤਾ ਨੂੰ ਗੁਮਰਾਹ ਕਰ ਦੇਣ।