ਠੰਢ ਨਾਲ ਠਰਿਆ ਉੱਤਰੀ ਭਾਰਤ

North, India, Cold

ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨ ਸੰਘਣੀ ਧੁੰਦ, ਪ੍ਰਚੰਡ ਸੀਤ ਲਹਿਰ ਰਹਿਣ ਦੇ ਆਸਾਰ

ਸੰਘਣੀ ਧੁੰਦ ਨਾਲ ਹਵਾਈ, ਰੇਲ ਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਸਮੁੱਚੇ ਉੱਤਰ ਭਾਰਤ ‘ਚ ਪਿਛਲੇ ਇੱਕ ਅਰਸੇ ਤੋਂ ਜਾਰੀ ਭਿਆਨਕ ਠੰਢ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਪਿਛਲੇ ਦੋ ਦਿਨਾਂ ਤੋਂ ਸੰਘਣੀ ਧੁੰਦ ਨਾਲ ਹਵਾਈ, ਰੇਲ ਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਰਾਤ ਤੋਂ ਸਵੇਰ ਤੱਕ ਸੰਘਣੀ ਧੁੰਦ ਕਾਰਨ ਆਉਣ-ਜਾਣ ਵਾਲੀਆਂ ਫਲਾਈਆਂ ਜਾਂ ਤਾਂ ਰੱਦ ਕਰਨੀਆਂ ਪਈਆਂ ਜਾਂ ਦੇਰੀ ਨਾਲ ਪਹੁੰਚੀਆਂ ਧੁੰਦ ਨੇ ਟਰੇਨਾਂ ਦੇ ਪਹੀਆਂ ‘ਤੇ ਬ੍ਰੇਕ ਲਾ ਦਿੱਤੀ ਤੇ ਸੜਕਾਂ ‘ਤੇ ਵਾਹਨ ਰੇਂਗਦੇ ਨਜ਼ਰ ਆਏ।

North, India,

ਰਾਤ ਤੋਂ ਖੇਤਰ ਨੇ ਧੁੰਦ ਦੀ ਚਾਦਰ ਓੜ ਲਈ, ਜਿਸ ਨਾਲ ਵਾਹਨ ਚਲਾਉਣਾ ਮੁਸ਼ਕਲ ਹੋਇਆ ਦਰਜਨਾਂ ਟਰੇਨਾਂ ਦੇਰੀ ਨਾਲ ਆਪਣੀ ਮੰਜਿਲ ਤੱਕ ਪਹੁੰਚੀਆਂ ਤੇ ਕੁਝ ਘੰਟੇ ਲੇਟ ਤਾਂ ਕੁਝ ਨੂੰ ਰੱਦ ਕਰਨਾ ਪਿਆ ਇਨ੍ਹਾਂ ਦਿਨੀਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਮੌਸਮ ਕੇਂਦਰ ਅਨੁਸਾਰ ਅਗਲੇ ਦੋ ਦਿਨ ਸੰਘਣੀ ਧੁੰਦ, ਪ੍ਰਚੰਡ ਸੀਤ ਲਹਿਰ ਤੇ ਕੋਲਡ ਡੇ ਦਾ ਕਹਿਰ ਜਾਰੀ ਰਹਿਣ ਦੇ ਅਸਾਰ ਹਨ ਉਸ ਤੋਂ ਬਾਅਦ ਕਿਤੇ ਕਿਤੇ ਗਰਜ ਨਾਲ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ ਅਗਲੇ ਦੋ ਦਿਨ ਮੌਸਮ ਖੁਸ਼ਕ ਰਹਿਣ, ਧੁੰਦ ਭੈਣ ਦੇ ਅਸਾਰ ਹਨ ਇੱਕ ਜਨਵਰੀ ਤੋਂ ਮੌਸਮ ਕਰਵਟ ਲੈਣ ਦੀ ਸੰਭਾਵਨਾ ਹੈ। ਖੇਤਰ ‘ਚ ਪ੍ਰਚੰਡ ਸੀਤ ਲਹਿਰ, ਸੰਘਣੀ ਧੁੰਦ ਤੇ ਕੋਲਡ ਡੇ ਨੇ ਆਮ ਆਦਮੀ ‘ਤੇ ਬੁਰਾ ਅਸਰ ਪਾਇਆ ।

  • ਪਾਲੇ ਕਾਰਨ ਫਸਲਾਂ ਨੂੰ ਨੁਕਸਾਨ ਹੋਇਆ ਹੈ
  • ਕੱਲ੍ਹ ਚੰਡੀਗੜ੍ਹ ਇਸ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਕਾਰਡ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।