ਪੰਜਾਬ ‘ਚ ਹੁਣ ਤੱਕ ਕਾਂਗਰਸ ਤੇ ਅਕਾਲੀ ਦਲ ਰਿਹੈ ਸੱਤਾ ‘ਤੇ ਕਾਬਜ਼
ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਕੁਰਸੀ ‘ਤੇ ਦਾਅਵਾ (Congress And Akali Dal )
1967 ਤੋਂ ਲੈ ਕੇ 2012 ਤੱਕ ਵਿਧਾਨ ਸਭਾ ਲਈ ਗਿਆਰਾਂ ਵਾਰ ਚੋਣਾਂ ਹੋ ਚੁੱਕੀਆਂ ਹਨ
ਉਦੋਂ ਤੱਕ ਪੰਜਾਬ ਵਿਧਾਨ ਸਭਾ ਦੀਆਂ ਕੁੱਲ 104 ਸੀਟਾਂ ਸਨ ਸਾਲ 1977 ਦੀਆਂ ਚੋਣਾਂ ਵੇਲੇ ਸੀਟਾਂ ਦੀ ਗਿਣਤੀ ਵਧ ਕੇ 117 ਹੋ ਗਈ ਸੀ ਪੰਜਾਬ ਦੀ ਰਾਜਸੱਤਾ ਤੇ ਕਾਂਗਰਸ ਅਤੇ ਅਕਾਲੀ ਦਲ ਦੇ ਸੱਤਾ ‘ਤੇ ਵਾਰੋ-ਵਾਰੀ ਕਾਬਜ਼ ਹੋਣ ਸਬੰਧੀ ਮਿਲੇ ਵੇਰਵਿਆਂ ਮੁਤਾਬਕ 1972 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ 66 ਸੀਟਾਂ ਮਿਲੀਆਂ ਸਨ ਜਦੋਂ ਕਿ ਅਕਾਲੀ ਦਲ ਕੇਵਲ 24 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਸਕਿਆ ਸੀ ਸਾਲ 1977 ਵਿੱਚ ਐਮਰਜੈਂਸੀ ਖਿਲਾਫ ਲੋਕ ਰੋਹ ਦੇ ਝੱਖੜ ਦੌਰਾਨ ਅਕਾਲੀ ਦਲ ਨੇ 58 ਸੀਟਾਂ ਜਿੱਤ ਲਈਆਂ , ਅਤੇ ਕਾਂਗਰਸ ਨੂੰ ਕੇਵਲ 17 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ ਸਾਲ 1980 ਦੀਆਂ ਚੋਣਾਂ ਮੌਕੇ ਕਾਂਗਰਸ 63 ਸੀਟਾਂ ਲੈਣ ਵਿੱਚ ਕਾਮਯਾਬ ਹੋ ਗਈ ਅਤੇ ਅਕਾਲੀ ਦਲ ਨੂੰ 37 ਸੀਟਾਂ ਮਿਲੀਆਂ ਸਨ।
1985 ਵਿੱਚ ਕਾਂਗਰਸ ਨੂੰ ਕੇਵਲ 32 ਸੀਟਾਂ ‘ਤੇ ਸੀਮਤ ਹੋਣਾ ਪਿਆ ਸੀ
ਅਕਾਲੀ ਸਰਕਾਰ ਖਿਲਾਫ ਬਣੇ ਲੋਕ ਰੋਹ ਕਾਰਨ ਸਾਲ 2002 ਦੀਆਂ ਚੋਣਾਂ ਵਿੱਚ ਕਾਂਗਰਸ 63 ਸੀਟਾਂ ‘ਤੇ ਜੇਤੂ ਰਹੀ, ਜਦੋਂ ਕਿ ਅਕਾਲੀ ਦਲ ਦੇ ਹਿੱਸੇ 41 ਅਤੇ ਭਾਜਪਾ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਸਨ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ 48 ਹਲਕਿਆਂ ਅਤੇ ਭਾਜਪਾ 19 ਸੀਟਾਂ ‘ਤੇ ਚੋਣ ਜਿੱਤੀ ਸੀ ਜਿਸ ਕਰਕੇ ਦੋਵੇਂ ਭਾਈਵਾਲ ਮਿਲ ਕੇ ਸਰਕਾਰ ਬਣਾਉਣ ‘ਚ ਸਫਲ ਹੋ ਗਏ ਸਨ ਏਦਾਂ ਹੀ ਸਾਲ 2012 ‘ਚ ਬੇਸ਼ੱਕ ਕਾਂਗਰਸ ਵੱਡੇ ਦਾਅਵੇਦਾਰ ਵਜੋਂ ਉੱਭਰੀ ਪਰ ਆਪਸੀ ਪਾਟੋਧਾੜ ਤੇ ਟਿਕਟਾਂ ਦੀ ਵੰਡ ‘ਚ ਹੋਈ ਦੇਰੀ ਕਾਰਨ ਕਾਂਗਰਸ ਨੂੰ 46 ਸੀਟਾਂ ਹੀ ਮਿਲੀਆਂ ਸਨ।
ਇਸ ਤਰ੍ਹਾਂ ਅਕਾਲੀ ਦਲ 56 ਤੇ ਭਾਜਪਾ 12 ਹਲਕਿਆਂ ‘ਚ ਜਿੱਤ ਕੇ ਸਰਕਾਰ ਬਣਾਉਣ ‘ਚ ਇੱਕ ਅੰਕ ਨਾਲ ਮੋਹਰੀ ਬਣ ਗਏ ਇਨ੍ਹਾਂ ਚੋਣਾਂ ‘ਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਦੀ ਅਗਵਾਈ ਵਾਲੇ ਤੀਸਰੇ ਮੋਰਚੇ ਨੇ ਕਾਫੀ ਜੋਰ ਸ਼ੋਰ ਨਾਲ ਐਂਟਰੀ ਮਾਰੀ ਪਰ ਇਹ ਮੋਰਚਾ ਵੀ ਕੋਈ ਕ੍ਰਿਸ਼ਮਾ ਦਿਖਾਉਣ ‘ਚ ਫੇਲ੍ਹ ਰਿਹਾ ਸੀ ਪੰਜਾਬ ਦੇ ਚੋਣ ਇਤਿਹਾਸ ਤੇ ਨਜ਼ਰ ਮਾਰੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਾਲ ਤੱਕ ਕੋਈ ਤੀਜੀ ਧਿਰ ਰਾਜ ਸੱਤਾ ਹਾਸਲ ਕਰਨ ਵਿੱਚ ਸਫਲ ਨਹੀਂ ਹੋ ਸਕੀ ਹੈ
ਭਾਜਪਾ ਵੀ ਆਪਣੇ ਬਲਬੂਤੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਆ ਸਕੀ
About The Author