NEET Paper Leak Case: ਨੀਟ ਪੇਪਰ ਲੀਕ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਦੀ ਜਮਾਨਤ ਅਰਜ਼ੀ ਰੱਦ

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਨੀਟ-ਯੂਜੀ 2026 ਪੇਪਰ ਲੀਕ ਮਾਮਲੇ ’ਚ ਗ੍ਰਿਫ਼ਤਾਰ ਮਨੋਜ ਸ਼ਿਰੂਰੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।

Khushdeep Singh Picture
Published On

NEET Paper Leak Case: ਨਵੀਂ ਦਿੱਲੀ (ਏਜੰਸੀ)। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਨੀਟ-ਯੂਜੀ 2026 ਪੇਪਰ ਲੀਕ ਮਾਮਲੇ ’ਚ ਗ੍ਰਿਫ਼ਤਾਰ ਮਨੋਜ ਸ਼ਿਰੂਰੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਸੀਬੀਆਈ ਨੇ ਇਸ ਮਾਮਲੇ ’ਚ ਮਨੋਜ ਸ਼ਿਰੂਰੇ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਹੈ। ਵਿਸ਼ੇਸ਼ ਜੱਜ (ਸੀਬੀਆਈ) ਅਜੈ ਗੁਪਤਾ ਨੇ ਦੋਵਾਂ ਧਿਰਾਂ ਨੂੰ ਸੁਣਨ ਤੇ ਰਿਕਾਰਡ ’ਤੇ ਸਬੂਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਮਨੋਜ ਸ਼ਿਰੂਰੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਸੀਬੀਆਈ ਦਾ ਦੋਸ਼ ਹੈ ਕਿ ਮਨੋਜ ਸ਼ਿਰੂਰੇ ਨੇ ਤਿੰਨ ਵਿਦਿਆਰਥੀਆਂ ਲਈ ਕੈਮਿਸਟਰੀ ਦੇ ਪ੍ਰਸ਼ਨ ਪ੍ਰਾਪਤ ਕਰਨ ’ਚ ਮੁੱਖ ਭੂਮਿਕਾ ਨਿਭਾਈ ਸੀ। ਇਨ੍ਹਾਂ ਵਿਦਿਆਰਥੀਆਂ ’ਚੋਂ ਇੱਕ ਮੁਲਜ਼ਮ ਕੋਚਿੰਗ ਸੈਂਟਰ ਸੰਚਾਲਕ ਦਾ ਪੁੱਤਰ ਸੀ। ਜਾਂਚ ਏਜੰਸੀ ਅਨੁਸਾਰ, ਸ਼ਿਰੂਰੇ ਨੇ ਮੁਲਜ਼ਮ ਪੀਵੀ ਕੁਲਕਰਨੀ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਕੈਮਿਸਟਰੀ ਦੇ ਪ੍ਰਸ਼ਨ ਪ੍ਰਦਾਨ ਕਰਨ ’ਚ ਮਦਦ ਕੀਤੀ ਸੀ।

Read Also : Road Accident: ਦਰਦਨਾਕ ਸੜਕ ਹਾਦਸੇ ’ਚ ਦੋ ਮਹਿਲਾਵਾਂ ਦੀ ਮੌਤ

ਸੀਬੀਆਈ ਨੇ ਇਸ ਮਾਮਲੇ ’ਚ ਹੁਣ ਤੱਕ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਪ੍ਰੀਖਿਆ ਤੋਂ ਪਹਿਲਾਂ ਨੀਟ-ਯੂਜੀ ਪ੍ਰਸ਼ਨ ਪੱਤਰ ਹਾਸਲ ਕਰਨ ਤੇ ਪ੍ਰਸਾਰਿਤ ਕਰਨ ’ਚ ਸ਼ਾਮਲ ਇੱਕ ਕਥਿਤ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਕੇਂਦਰੀ ਸਿੱਖਿਆ ਮੰਤਰਾਲੇ ਅਧੀਨ ਉੱਚ ਸਿੱਖਿਆ ਵਿਭਾਗ ਤੋਂ ਪ੍ਰਾਪਤ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਸੀਬੀਆਈ ਨੇ 12 ਮਈ ਨੂੰ ਕੇਸ ਦਰਜ ਕੀਤਾ ਸੀ। ਜਾਂਚ ਏਜੰਸੀ ਅਨੁਸਾਰ, ਪੁਣੇ ਸਥਿਤ ਸਿੱਖਿਆ ਸਲਾਹਕਾਰ ਮਨੀਸ਼ਾ ਵਾਘਮਾਰੇ ਨੇ ਵਿਸ਼ੇਸ਼ ਕੋਚਿੰਗ ਸੈਸ਼ਨਾਂ ’ਚ ਸ਼ਾਮਲ ਹੋਣ ਲਈ ਲੱਖਾਂ ਰੁਪਏ ਅਦਾ ਕਰਨ ਵਾਲੇ ਵਿਦਿਆਰਥੀਆਂ ਨੂੰ ਇਕੱਠਾ ਕਰਨ ’ਚ ਵਿਚੋਲੇ ਵਜੋਂ ਕੰਮ ਕੀਤਾ। ਇਨ੍ਹਾਂ ਸੈਸ਼ਨਾਂ ’ਚ ਨੀਟ-ਯੂਜੀ 2026 ਪ੍ਰੀਖਿਆ ’ਚ ਆਉਣ ਵਾਲੇ ਪ੍ਰਸ਼ਨਾਂ ’ਤੇ ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ ਨਿਰਦੇਸ਼ਤ ਕੀਤਾ ਗਿਆ।

ਵਾਘਮਾਰੇ ਨੇ ਉਮੀਦਵਾਰਾਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਦਾ ਪ੍ਰਬੰਧ ਕੀਤਾ, ਜਿਨ੍ਹਾਂ ਨੂੰ ਐਨਟੀਏ ਵੱਲੋਂ ਨਿਯੁਕਤ ਇੱਕ ਸੀਨੀਅਰ ਬਨਸਪਤੀ ਵਿਗਿਆਨ ਅਧਿਆਪਕ ਮਨੀਸ਼ਾ ਮਾਂਡਰੇ ਵੱਲੋਂ ਪੜ੍ਹਾਇਆ ਗਿਆ ਸੀ। ਮਨੀਸ਼ਾ ’ਤੇ ਜੀਵ ਵਿਗਿਆਨ ਪੇਪਰ ਲੀਕ ਮਾਮਲੇ ’ਚ ਸਹਿ-ਮਾਸਟਰਮਾਈਂਡ ਹੋਣ ਦਾ ਸ਼ੱਕ ਹੈ, ਜਦੋਂ ਕਿ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਪੀਵੀ ਕੁਲਕਰਨੀ ਨੂੰ ਪੇਪਰ ਲੀਕ ਨੈੱਟਵਰਕ ਦਾ ਕਥਿਤ ਕਿੰਗਪਿਨ ਮੰਨਿਆ ਜਾਂਦਾ ਹੈ। ਤੇਜਸ ਹਰਸ਼ਦ ਸ਼ਾਹ, ਜੋ ਪੁਣੇ ਦੀ ਇੱਕ ਅਕੈਡਮੀ ’ਚ ਭੌਤਿਕ ਵਿਗਿਆਨ ਪੜ੍ਹਾਉਂਦਾ ਹੈ, ’ਤੇ ਸਹਿ-ਮੁਲਜ਼ਮ ਮਨੀਸ਼ਾ ਸੰਜੇ ਹਵਾਲਦਾਰ ਤੋਂ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਹਾਸਲ ਕਰਨ ਦਾ ਦੋਸ਼ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ, ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਤੇ ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਤਲਾਸ਼ੀ ਲਈ ਗਈ। ਇਸ ਦੌਰਾਨ, ਨੈਸ਼ਨਲ ਟੈਸਟਿੰਗ ਏਜੰਸੀ ਨੇ ਕਥਿਤ ਬੇਨਿਯਮੀਆਂ ਦੀਆਂ ਚਿੰਤਾਵਾਂ ਕਾਰਨ ਅਸਲ ਪ੍ਰੀਖਿਆ ਰੱਦ ਕਰਨ ਤੋਂ ਬਾਅਦ 21 ਜੂਨ ਨੂੰ ਨੀਟ-ਯੂਜੀ ਦੀ ਮੁੜ ਪ੍ਰੀਖਿਆ ਸਫਲਤਾਪੂਰਵਕ ਕਰਵਾਈ। NEET Paper Leak Case

About The Author

Related Posts