ਤਰਨਤਾਰਨ ਆਰਪੀਜੀ ਹਮਲੇ ਦੀ ਗੁੱਥੀ ਸੁਲਝੀ, ਪੰਜਾਬ ਡੀਜੀਪੀ ਨੇ ਕੀਤੇ ਕਈ ਖੁਲਾਸੇ

Amritpal

  ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ISI ਦੇ ਇਸ਼ਾਰੇ ‘ਤੇ ਕੀਤਾ ਹਮਲਾ (RPG Attack)

ਮਾਮਲੇ ‘ਚ 7 ਜਣਿਆਂ ਨੂੰ ਕੀਤਾ ਗ੍ਰਿਫਤਾਰ

(ਸੱਚ ਕਹੂੰ ਨਿਊਜ਼) ਤਰਨਤਾਰਨ। ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹੋਇਆ ਆਰਪੀਜੀ ਹਮਲੇ (RPG Attack) ਦੀ ਗੁੱਥੀ ਪੰਜਾਬ ਪੁਲਿਸ ਨੇ ਸੁਲਝਾ ਲਈ ਹੈ। ਇਸ ਮਾਮਲੇ ਦਾ ਮਾਸਟਰ ਮਾਈਂਡ ਕੈਨੇਡਾ ’ਚ ਬੈਠਾ ਗੈਂਗਸਟਰ ਲਖਬੀਰ ਲੰਡਾ ਨਿਕਲਿਆ।  ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਇਹ ਹਮਲਾ ਕਰਵਾਇਆ ਸੀ। ਇਸ ਮਾਮਲੇ ‘ਚ ਪੰਜਾਬ ਪੁਲਸ ਨੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਜਣੇ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ।

ਮੁਲਜ਼ਮਾਂ ਦੀ ਹੋਈ ਪਛਾਣ (RPG Attack)

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹਮਲੇ ਦੇ ਦੋਸ਼ ’ਚ ਫੜੇ ਗਏ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ ਵਾਸੀ ਪਿੰਡ ਨੌਸ਼ਹਿਰਾ, ਗੁਰਲਾਲ ਸਿੰਘ ਗਹਿਲਾ ਵਾਸੀ ਪਿੰਡ ਚੋਲਾ ਸਾਹਿਬ, ਗੁਰਲਾਲ ਸਿੰਘ ਲਾਲੀ ਵਾਸੀ ਪਿੰਡ ਠਟੀਆਂ ਮਹਿਣਾ ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਨੌਸ਼ਹਿਰਾ ਪੰਨਵਾਂ ਸ਼ਾਮਲ ਹਨ। ਦੋ ਨਾਬਾਲਗ ਇਨ੍ਹਾਂ ਤੋਂ ਇਲਾਵਾ ਮੁਲਜ਼ਮ ਅਜਮੀਤ ਸਿੰਘ ਵਾਸੀ ਨੌਸ਼ਹਿਰਾ ਪੰਨਵਾਂ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਅਹਿਮ ਖੁਲਾਸੇ

ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰੇ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਸਾਜ਼ਿਸ਼ ਦੇ ਮਾਸਟਰਮਾਈਂਡ ਲਖਬੀਰ ਸਿੰਘ ਲੰਡਾ ਨੇ ਵੀਡੀਓ ਕਾਲਾਂ ਰਾਹੀਂ ਸਾਰੇ ਮੁਲਜ਼ਮਾਂ ਨੂੰ ਵੱਖ-ਵੱਖ ਤਰੀਕੇ ਨਾਲ ਸੇਧ ਦਿੱਤੀ ਹੈ। ਉਸ ਨੂੰ ਹਮਲੇ ਲਈ ਕੋਈ ਸਿਖਲਾਈ ਨਹੀਂ ਦਿੱਤੀ ਗਈ ਸੀ। ਇੰਟਰਨੈੱਟ ਤੋਂ ਹਦਾਇਤਾਂ ਦੀਆਂ ਵੀਡੀਓਜ਼ ਦਿਖਾ ਕੇ ਹੀ ਸਾਰੀ ਜਾਣਕਾਰੀ ਦਿੱਤੀ ਗਈ।

ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਹੋਇਆ ਹਮਲਾ

ਡੀਜੀਪੀ ਪੰਜਾਬ ਨੇ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਯੂਰਪ ਤੋਂ ਆਏ ਆਪਣੇ ਸਾਥੀਆਂ ਮੁਲਜ਼ਮ ਸੱਤਾ ਅਤੇ ਗੁਰਦੇਵ ਜੱਸਲ ਰਾਹੀਂ ਦਹਿਸ਼ਤੀ ਮਾਡਿਊਲ ਤਿਆਰ ਕੀਤਾ ਸੀ। ਫਿਰ ਸਾਰਾ ਮਾਮਲਾ ਤਾਲਮੇਲ ਕਰਕੇ ਮੁਲਜ਼ਮ ਅਜਮੀਤ ਸਿੰਘ ਰਾਹੀਂ ਹਮਲਾ ਕੀਤਾ ਗਿਆ।  ਮੁਲਜ਼ਮਾਂ ਨੂੰ ਹਥਿਆਰ ਤੇ ਹੋਰ ਸਾਮਾਨ ਵੱਖ-ਵੱਖ ਥਾਵਾਂ ’ਤੇ ਲਿਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਤਾਂ ਜੋ ਕਿਸੇ ਦੀ ਗ੍ਰਿਫ਼ਤਾਰੀ ਹੋਣ ’ਤੇ ਪੁਲਿਸ ਜਾਂਚ ਅੱਗੇ ਨਾ ਵਧ ਸਕੇ। ਡੀਜੀਪੀ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਤਰਨਤਾਰਨ ਜ਼ਿਲ੍ਹਾ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਇਹ ਸਫ਼ਲਤਾ ਹਾਸਲ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ