ਆਖ਼ਰ ਮਨਰੇਗਾ ਕਾਮਿਆਂ ਨੇ ਨਿਯੁਕਤੀ ਪੱਤਰ ਮਿਲਣ ’ਤੇ ਬੀਡੀਪੀਓ ਦਫ਼ਤਰ ਅੱਗੋਂ ਧਰਨਾ ਚੱਕਿਆ

MNREGA Workers Sachkahoon

ਆਖ਼ਰ ਮਨਰੇਗਾ ਕਾਮਿਆਂ ਨੇ ਨਿਯੁਕਤੀ ਪੱਤਰ ਮਿਲਣ ’ਤੇ ਬੀਡੀਪੀਓ ਦਫ਼ਤਰ ਅੱਗੋਂ ਧਰਨਾ ਚੱਕਿਆ

ਜੇਕਰ ਮਗਨਰੇਗਾ ਸਾਈਟ ’ਤੇ ਮਸਟਰ ਰੋਲ ’ਤੇ ਹਾਜ਼ਰੀ ਨਾ ਲੱਗੀ ਤਾਂ ਧਰਨਾ ਮੁੜ ਲਾਵਾਂਗੇ : ਆਗੂ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਮਨਰੇਗਾ ਕਾਨੂੰਨ ਅਨੁਸਾਰ ਨਿਯੁਕਤੀ ਪੱਤਰ ਮਿਲਣ ਪਿੱਛੋਂ ਸੁਨਾਮ ਬੀਡੀਪੀਓ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਧਰਨਾ ਅੱਜ ਮਗਰਨੇਗਾ ਵਰਕਰਾਂ ਵੱਲੋਂ ਸਮਾਪਤ ਕੀਤਾ ਗਿਆ। ਇਸ ਸਬੰਧੀ ਬਲਾਕ ਪ੍ਰਧਾਨ ਨਿਰਮਲਾ ਕੌਰ ਧਰਮਗੜ੍ਹ ’ਤੇ ਸੂਬਾ ਆਗੂ ਸੁਖਵਿੰਦਰ ਕੌਰ ਘਾਸੀਵਾਲਾ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਹੁਣ ਕਾਨੂੰਨ ਅਨੁਸਾਰ ਮਗਨਰੇਗਾ ਵਰਕਰ ਨੂੰ ਲਿਖਤੀ ਰੂਪ ’ਚ ਸੂਚਿਤ ਕੀਤਾ ਗਿਆ ਹੈ ਕਿ ਉਸ ਨੂੰ ਕਿੱਥੇ ਕੰਮ ਦਿੱਤਾ ਗਿਆ ਹੈ। ਪਹਿਲਾਂ ਇਹ ਕੰਮ ਜ਼ੁਬਾਨੀ ਹੋਣ ਨਾਲ ਮਗਨਰੇਗਾ ਮਜ਼ਦੂਰਾਂ ਦਾ ਸੋਸ਼ਣ ਹੁੰਦਾ ਸੀ ਕਿਉਂਕਿ ਉਸ ਨੂੰ ਰਸੂਖਦਾਰਾਂ ਦੇ ਉਹ ਨਿੱਜੀ ਕੰਮ ’ਚ ਵੀ ਲਗਾ ਲੈਂਦੇ ਸੀ ਜੋ ਮਗਨਰੇਗਾ ’ਚ ਕਰਵਾਏ ਨਹੀਂ ਜਾ ਸਕਦੇ।

ਇਸ ਪਿੱਛੋਂ ਮਜ਼ਦੂਰ ਦੀ ਹਾਜ਼ਰੀ ਮਸਟਰ ਰੋਲ ’ਤੇ ਲਾਉਣ ਦੀ ਥਾਂ ਕੱਚੇ ਕਾਗਜ਼ ’ਤੇ ਲਾਈ ਜਾਂਦੀ ਹੈ ਜੋ ਬਾਅਦ ਵਿੱਚ ਵਿਭਾਗ ਆਪਣੇ ਹਿਸਾਬ ਨਾਲ ਤੋੜ ਮਰੋੜ ਲੈਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ 30-30 ਦਿਨ ਕੰਮ ਕਰਵਾ ਕੇ ਪੈਸੇ 10 ਦਿਨ ਦੇ ਮਿਲਦੇ ਸਨ। ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਘਾਸੀਵਾਲਾ ਨੇ ਕਿਹਾ ਕਿ ਜੇਕਰ ਮਗਨਰੇਗਾ ਸਾਈਟ ’ਤੇ ਮਸਟਰ ਰੋਲ ਉੱਪਰ ਹਾਜ਼ਰੀ ਨਾ ਲੱਗੀ ਤਾਂ ਇਹ ਧਰਨਾ ਮੁੜ ਬਹਾਲ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੱਗੂ ਸਿੰਘ, ਰਾਮਧਨ ਸਿੰਘ ਕੋਟੜਾ ਗੁਰਧਿਆਨ ਕੌਰ ਨਮੋਲ, ਪਾਲ ਕੋਰ ਜਖੇਪਲ, ਆਈਡੀਪੀ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ ’ਤੇ ਤਰਲੋਚਨ ਸਿੰਘ ਸੂਲਰਘਰਾਟ ਨੇ ਵੀ ਸਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ