ਸਤਿਸੰਗ ’ਚ ਬਣਦੇ ਹਨ ਇਨਸਾਨ ਦੇ ਕਰਮ : ਪੂਜਨੀਕ ਗੁਰੂ ਜੀ

saint DR. MSG anmol bachan

ਸਰਸਾ (ਸੱਚ ਕਹੂੰ ਨਿਊਜ਼)। ਸਾਡੇ ਵੇਦਾਂ-ਸ਼ਾਸਤਰਾਂ, ਰਾਮਾਇਣ, ਮਹਾਂਭਾਰਤ, ਕੁਰਾਨ ਸ਼ਰੀਫ਼, ਕੁਰਨ ਮਜੀਦ, ਸਿੱਖ ਧਰਮ ਦੀ ਪਵਿੱਤਰ ਗੁਰਬਾਣੀ, ਬਾਈਬਲ ਆਦਿ ਸਾਰੇ ਧਰਮਾਂ ’ਚ ਇਹ ਦੱਸਿਆ ਗਿਆ ਹੈ ਕਿ ਜਿੱਥੇ ਰਾਮ-ਨਾਮ ਦੀ ਚਰਚਾ ਹੋਵੇ, ਇਸ ਘੋਰ ਕਲਿਯੁਗ ’ਚ ਜੀਵਾਂ ਨੂੰ ਆ ਕੇ ਉਥੇ ਬੈਠਣਾ ਮੁਸ਼ਕਿਲ ਹੋਵੇਗਾ, ਪਰ ਜੋ ਆ ਕੇ ਬੈਠਣਗੇ, ਉਨ੍ਹਾਂ ਦੇ ਕਰਮ ਬਣਨਗੇ ਅਤੇ ਜੋ ਸੁਣ ਕੇ ਅਮਲ ਕਰਨਗੇ, ਉਹ ਆਪਣੇ ਭਾਗ ਬਣਾ ਸਕਣਗੇ ਜਦੋਂ ਤੋਂ ਇਹ ਦੁਨੀਆਂ ਸਜੀ ਹੈ, ਉਦੋਂ ਤੋਂ ਪਵਿੱਤਰ ਗ੍ਰੰਥ ਲਿਖੇ ਗਏ ਅਤੇ ਅੱਜ ਤੱਕ ਉਨ੍ਹਾਂ ਦਾ ਇੱਕ-ਇੱਕ ਸ਼ਬਦ ਸੱਚ ਹੋਇਆ ਹੈ, ਸੱਚ ਹੋ ਰਿਹਾ ਹੈ ਤੇ ਅੱਗੇ ਵੀ ਸੱਚ ਹੀ ਰਹੇਗਾ ਪਹਿਲਾਂ ਰਿਸ਼ੀ-ਮੁਨੀ ਜੰਗਲਾਂ ’ਚ ਰਹਿੰਦੇ, ਸਾਰੀ-ਸਾਰੀ ਉਮਰ ਲਗਾ ਦਿੰਦੇ ਉਨ੍ਹਾਂ ਦੇ ਸਰੀਰ ਨੂੰ ਸਿਉਂਕ ਲੱਗ ਜਾਂਦੀ ਸੀ ਪਰ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ ਸੀ ਉਹ ਸੁੰਨ ਸਮਾਧੀ ’ਚ ਲੱਗੇ ਰਹਿੰਦੇ ਕਿ ਪਰਮਾਤਮਾ ਨੂੰ ਪਾਉਣਾ ਹੈ ਫਿਰ ਕਿਤੇ ਜਾ ਕੇ ਆਖ਼ਰ ’ਚ ਪਰਮਾਤਮਾ ਦੀ ਝਲਕ ਮਿਲਦੀ। (Saint Dr. MSG)

ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਕਲਿਯੁਗ ਜੋਬਨ ’ਤੇ ਹੈ ਲੋਕਾਂ ਨੂੰ ਰਾਮ-ਨਾਮ ਦੀ ਗੱਲ ਤਾਂ ਚੰਗੀ ਲੱਗਦੀ ਹੀ ਨਹੀਂ ਲੋਕਾਂ ਨੂੰ ਕਹੋ ਕਿ ਫਲਾਂ ਜਗ੍ਹਾ ਨੋਟ ਦੁੱਗਣੇ ਹੁੰਦੇ ਹਨ, ਤਾਂ ਪਾਗਲ ਲੋਕ ਵੀ ਭੱਜਦੇ ਹੋਏ ਜਾਂਦੇ ਹਨ ਤੇ ਰਾਮ-ਨਾਮ ’ਚ ਹੁਸ਼ਿਆਰ ਤੋਂ ਹੁਸ਼ਿਆਰ ਆਦਮੀ ਵੀ ਆਉਂਦੇ ਹੋਏ ਕਤਰਾਉਂਦਾ ਹੈ ਕਹਿਣ ਦਾ ਮਤਲਬ ਹੈ ਕਿ ਇਸ ਕਲਿਯੁਗ ’ਚ ਰਾਮ-ਨਾਮ ’ਚ ਬੈਠਣਾ, ਸੁਣਨਾ, ਅਮਲ ਕਰਨਾ ਹੈ ਤਾਂ ਮੁਸ਼ਕਿਲ ਪਰ ਪਹਿਲੇ ਸਮੇਂ ’ਚ ਰਿਸ਼ੀਆਂ-ਮੁਨੀਆਂ ਨੂੰ ਜਿੰਨਾ ਸਮਾਂ ਲਗਾਉਣਾ ਪੈਂਦਾ ਸੀ, ਅੱਜ ਦੇ ਸਮੇਂ ’ਚ ਓਨੇ ਸਮੇਂ ਦੀ ਲੋੜ ਨਹੀਂ ਹੈ ਜੇਕਰ ਕੋਈ ਸੱਚੇ ਦਿਲੋਂ ਇੱਕ-ਇੱਕ ਘੰਟਾ ਸਵੇਰੇ-ਸ਼ਾਮ ਮਹੀਨਾ ਦੋ ਮਹੀਨੇ ਵੀ ਰਾਮ ਦੀ ਭਗਤੀ ਕਰ ਲਵੇ, ਤਾਂ ਮਾਲਕ ਦੇ ਨਜ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਹਨ। (Saint Dr. MSG)

ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰ ਰਹੇ ਹੋ ਨੌਕਰੀ ਦੀ ਭਾਲ? ਤਾਂ ਪੜ੍ਹੋ ਮਾਨ ਸਰਕਾਰ ਦਾ ਇਹ ਫ਼ੈਸਲਾ

ਆਪ ਜੀ ਨੇ ਫ਼ਰਮਾਇਆ ਕਿ ਵੇਦਾਂ ’ਚ ਬਹੁਤ ਪਹਿਲਾਂ ਤੋਂ ਇਹ ਲਿਖਿਆ ਹੋਇਆ ਹੈ ਕਿ ਅਜਿਹਾ ਸਮਾਂ ਆਵੇਗਾ, ਜਦੋਂ ਕੋਈ ਖਾਨਦਾਨੀ ਨਹੀਂ ਰਹੇਗੀ, ਕੋਈ ਵਿਸ਼ਵਾਸ ਨਹੀਂ ਰਹੇਗਾ, ਲੋਕ ਮਾਇਆ ਦੇ ਯਾਰ ਹੋ ਜਾਣਗੇ ਕਾਮ-ਵਾਸਨਾ ਦੇ ਕੀੜੇ ਬਣ ਜਾਣਗੇ, ਬੁਰੇ-ਬੁਰੇ ਕਰਮਾਂ ’ਚ ਸਮਾਂ ਲਗਾਉਣਾ ਚੰਗਾ ਸਮਝਣਗੇ ਤੇ ਰਾਮ-ਨਾਮ ਤੋਂ ਪੈਰ ਖਿਸਕਾਉਣਗੇ ਅਜਿਹਾ ਕਲਿਯੁਗ ਅੱਜ ਆ ਗਿਆ ਹੈ ਤੁਸੀਂ ਕਿਸੇ ’ਤੇ ਯਕੀਨ ਕਰਕੇ ਪੈਸੇ ਦੇ ਕੇ ਦੇਖੋ, ਅੱਜ ਇਹ ਤਾਂ ਦੁਸ਼ਮਣ ਬਣਾਉਣਾ ਹੈ।

ਆਦਮੀ ਪਹਿਲਾਂ ਤਾਂ ਕਿਸੇ ਨੂੰ ਪੈਸੇ ਦਿੰਦਾ ਹੈ, ਫਿਰ ਉਸ ਦੇ ਚੱਕਰ ਮਾਰਦਾ ਹੈ ਕਿ ਮੇਰੇ ਪੈਸੇ ਵਾਪਸ ਦੇ-ਦੇ ਤੇ ਅੱਗੋਂ ਉਹ ਕਹਿੰਦਾ ਹੈ ਕਿ ਰੋਜ਼ ਮੇਰੇ ਘਰ ਆਉਂਦਾ ਹੈਂ, ਮੈਨੂੰ ਚੰਗਾ ਨਹੀਂ ਲੱਗਦਾ ਇਸਦਾ ਨਾਂਅ ਕਲਿਯੁਗ ਹੈ ਪਰ ਜੋ ਮਾਲਕ ਦੇ ਪਿਆਰੇ ਹਨ, ਉਹ ਦੂਜਿਆਂ ਦਾ ਭਲਾ ਕਰਨ ਲਈ ਦਿੰਦੇ ਵੀ ਹਨ ਤੇ ਦੇਣ ਵਾਲੇ ਮੰਗਣ ਤੋਂ ਪਹਿਲਾਂ ਹੀ ਉਸ ਦੇ ਘਰ ਜਾ ਕੇ ਪੈਸੇ ਦੇ ਕੇ ਆਉਂਦੇ ਹਨ ਅਜਿਹੇ ਲੋਕ ਹੀ ਖਾਨਦਾਨੀ ਹਨ ਤੇ ਉਨ੍ਹਾਂ ’ਤੇ ਰਾਮ ਦੀ ਕ੍ਰਿਪਾ ਹੈ। (Saint Dr. MSG)