ਘੋੜੀਆਂ ਦਾ ਸ਼ੌਕੀਨ- ਪ੍ਰਗਟ ਸਿੰਘ ਲੁਹਾਮ

Fans, Horses - Pargat. Singh, Loham

ਇਤਿਹਾਸ ਦੇ ਪੰਨ੍ਹਿਆਂ ‘ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਮੁੱਦਕੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ 18 ਦਸੰਬਰ 1845 ਈ. ਨੂੰ ਇੱਥੇ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਲੜੀ ਗਈ ਗੱਦਾਰ ਆਗੂਆਂ ਕਰਕੇ ਸਿੱਖ ਲੜਾਈ ਹਾਰ ਗਏ ਅਤੇ ਅੰਗਰੇਜ਼ ਜਿੱਤ ਗਏ 1870 ਵਿੱਚ ਅੰਗਰੇਜ਼ਾਂ ਨੇ ਮੁੱਦਕੀ ਦੇ ਮੈਦਾਨ ਵਿੱਚ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਚੌ-ਨੁੱਕਰੀ ਲਾਟ ਬਣਾਈ 1930 ਵਿੱਚ ਬਾਬਾ ਸ਼ਾਹਬੇਗ ਸਿੰਘ ਜੀ ਠੱਠੀਆਂ ਵਾਲਿਆਂ ਦੀ ਪ੍ਰੇਰਣਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਜਿਸ ਦੀ ਉੱਚਾਈ 51 ਫੁੱਟ ਸੀ ਤੇ ਹੁਣ 111 ਫੁੱਟ ਹੈ ਅੱਜ-ਕੱਲ੍ਹ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ ਜਿੱਥੇ ਹਰ ਸਾਲ 18 ਪੋਹ ਅਤੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਬੜੇ ਉਤਸ਼ਾਰ ਨਾਲ ਮਨਾਇਆ ਜਾਂਦਾ ਹੈ।

ਮੁੱਦਕੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਲੁਹਾਮ ਵੱਸਿਆ ਹੈ, ਜਿੱਥੇ ਪਿਤਾ ਸੁਖਦੇਵ ਸਿੰਘ ਤੇ ਮਾਤਾ ਜਸਵੀਰ ਕੌਰ ਦੇ ਘਰ ਜਨਮੇ ਜਸਪਾਲ ਸਿੰਘ ਬਰਾੜ ਨੇ 2001 ਵਿੱਚ ਘੋੜੀ ਰੱਖਣ ਦੀ ਸ਼ੁਰੂਆਤ ਕੀਤੀ ਸਮੇਂ ਦੇ ਨਾਲ-ਨਾਲ ਘੋੜੀਆਂ ਦੀ ਗਿਣਤੀ ਵਧਦੀ-ਘਟਦੀ ਰਹੀ ਅਤੇ ਉਹ ਘੋੜੀਆਂ ਨੂੰ ਖਰੀਦਦੇ-ਵੇਚਦੇ ਰਹੇ ਜਸਪਾਲ ਸਿੰਘ ਅਤੇ ਨਿਰਮਲ ਸਿੰਘ ਦੋਵੇਂ ਭਰਾਵਾਂ ਦਾ ਆਪਣਿਆਂ ਪਰਿਵਾਰਾਂ ਨਾਲ ਬਾਪੂ-ਬੇਬੇ ਨਾਲ ਇੱਕ ਛੱਤ ਹੇਠ ਰਹਿਣਾ ਅਮੀਰ ਪੰਜਾਬੀ ਵਿਰਸੇ ਦੀ ਤਰਜ਼ਮਾਨੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ

ਪਿਛਲੇ 17 ਵਰ੍ਹਿਆਂ ਤੋਂ ਘੋੜੀਆਂ ਨਾਲ ਜੁੜੇ ਪਰਿਵਾਰ ਵਿੱਚ ਹੁਣ ਘੋੜੀਆਂ ਦੇ ਸ਼ੌਂਕ ਨੂੰ  20 ਵਰ੍ਹਿਆਂ ਦਾ ਜਸਪਾਲ ਸਿੰਘ ਬਰਾੜ ਦਾ ਪੁੱਤਰ ਪ੍ਰਗਟ ਸਿੰਘ ਲੁਹਾਮ ਬਾਖੂਬੀ ਨਿਭਾ ਰਿਹਾ ਹੈ 25 ਨਵੰਬਰ 1998 ਨੂੰ ਮਾਤਾ ਕੁਲਜੀਤ ਕੌਰ ਦੀ ਕੁੱਖੋਂ ਪੈਦਾ ਹੋਏ ਪ੍ਰਗਟ ਸਿੰਘ ਲੁਹਾਮ ਨੂੰ ਘੋੜੀਆਂ ਦਾ ਸ਼ੌਂਕ ਆਪਣੇ ਪਿਤਾ ਜੀ ਨੂੰ ਵੇਖਦਿਆਂ ਪੈ ਗਿਆ ਘੋੜੇ-ਘੋੜੀਆਂ ਨਾਲ ਸਬੰਧਤ ਬਾਰੀਕੀਆਂ ਸਿੱਖਣ ਲਈ ਪ੍ਰਗਟ ਸਿੰਘ ਲੁਹਾਮ ਸ੍ਰ. ਅਮਰਜੀਤ ਸਿੰਘ (ਭੋਲਾ ਨੱਥੂਵਾਲਾ) ਨੂੰ ਆਪਣਾ ਗੁਰੂ ਮੰਨਦਾ ਹੈ ਡਾ. ਸੁਖਦੇਵ ਸਿੰਘ ਸੰਧੂ ਅਤੇ ਡਾ. ਬਲਕਰਨ ਸਿੰਘ ਦਾ ਵੀ ਪ੍ਰਗਟ ਸਿੰਘ ਲੁਹਾਮ ਨੂੰ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। (Prat Singh Luham)

2015 ਵਿੱਚ ਪ੍ਰਗਟ ਸਿੰਘ ਲੁਹਾਮ ਦੀ ਘੋੜੀ ਛੰਨੋ ਨੇ ਓਪਨ ਕੈਟਾਗਰੀ ਵਿੱਚ ਫਿਰੋਜ਼ਪੁਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਅੱਜ-ਕੱਲ੍ਹ ਪ੍ਰਗਟ ਸਿੰਘ ਲੁਹਾਮ ਮਾਰਵਾੜੀ ਘੋੜੀ ਛੰਨੋ ਉਮਰ 8 ਸਾਲ, ਕੱਦ 60 ਇੰਚ ਅਤੇ ਖੂਬਸੂਰਤ ਨੀਲੀ ਚੰਭੀ ਵਛੇਰੀ ਸਾਹਿਬਾ ਦੀ ਦੇਖ-ਰੇਖ ਕਰ ਰਿਹਾ ਹੈ ਇਸਦੇ ਨਾਲ ਹੀ ਪਰਿਵਾਰ ਵਿੱਚ ਕਬੂਤਰ, ਤੋਤੇ ਅਤੇ ਨਸਲੀ ਕੁੱਤੇ ਪਾਲਣ ਦਾ ਵੀ ਸ਼ੌਂਕ ਹੈ ਤਕਰੀਬਨ 50 ਕਬੂਤਰ ਰੱਖੇ ਹੋਏ ਹਨ, ਜਿਨ੍ਹਾਂ ਦੀ ਦੇਖ-ਰੇਖ ਨਿਰਮਲ ਸਿੰਘ ਦਾ ਪੁੱਤਰ ਚੰਨਦੀਪ ਸਿੰਘ ਬਰਾੜ ਕਰ ਰਿਹਾ ਹੈ। (Prat Singh Luham)