ਕਬੱਡੀ ਕੁਮੈਂਟਰੀ ਕਰਕੇ ਸਫ਼ਲਤਾ ਦੀਆਂ ਲੀਹਾਂ ‘ਤੇ ਗੁਰਵਿੰਦਰ ਘਨੌਰ

Gurvinder, Ghanour. On, Success. Stories. Kabaddi. Commentary

ਸ਼ਾਹੀ ਸ਼ਹਿਰ ਪਟਿਆਲਾ ਬਹੁਤ ਸਾਰੇ ਸੁਪਰ ਸਟਾਰਾਂ ਦੀ ਧਰਤੀ ਹੈ ਇਹਨਾਂ ਚਮਕਦੇ ਸਿਤਾਰਿਆਂ ਦੀ ਗਿਣਤੀ ਵਿੱਚੋਂ ਇੱਕ ਨਾਂਅ ਗੁਰਵਿੰਦਰ ਘਨੌਰ ਦਾ ਵੀ ਆਉਂਦਾ ਹੈ ਵਰਤਮਾਨ ਸਮੇਂ ਖੇਡ ਕਬੱਡੀ ਦਾ ਖੁਮਾਰ ਦਰਸ਼ਕਾਂ, ਪ੍ਰਮੋਟਰਾਂ ਤੇ ਖੇਡ ਕਲੱਬਾਂ ਦੀ ਬਦੌਲਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਵਿੱਚ ਚੰਗੇ ਬੋਲ ਬੋਲਣ ਵਾਲੇ ਕੁਮੈਂਟਰੀ ਵਾਲੇ ਵੀਰਾਂ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ, ਕਿਉਂਕਿ ਉਹਨਾਂ ਦੀ ਪ੍ਰਭਾਵਸ਼ਾਲੀ ਕੁਮੈਂਟਰੀ ਦੇ ਨਾਲ ਜਿੱਥੇ ਖਿਡਾਰੀਆਂ ਦਾ ਜੋਸ਼ ਦੁੱਗਣਾ ਹੁੰਦਾ ਹੈ, ਉੱਥੇ ਹੀ ਦਰਸ਼ਕ ਵੀ ਮੈਚਾਂ ਦਾ ਭਰਪੂਰ ਅਨੰਦ ਲੈਂਦੇ ਹਨ ਕਬੱਡੀ ਕੁਮੈਂਟਰੀ ਵਿੱਚ ਗੁਰਵਿੰਦਰ ਘਨੌਰ ਨੇ ਵੀ ਕਾਫੀ ਨਾਮਣਾ ਖੱਟਿਆ ਹੈ ਕਬੱਡੀ ਜਗਤ ਦੀ ਇਸ ਸ਼ਖਸੀਅਤ ਦਾ ਜਨਮ ਘਨੌਰ ਦੇ ਨੇੜਲੇ ਪਿੰਡ ਅਜਰਾਵਰ ਵਿਖੇ ਪਿਤਾ ਰਣਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ।

ਗੁਰਵਿੰਦਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ ਤੇ ਸਕੂਲ ਵਿੱਚ ਆਪਣੇ ਬੋਲਾਂ ਨਾਲ ਅਧਿਆਪਕਾਂ ਤੇ ਆਪਣੇ ਸਾਥੀ ਵਿਦਿਆਰਥੀਆਂ ਵਿੱਚ ਗੁਰਵਿੰਦਰ ਬਹੁਤ ਹਰਮਨਪਿਆਰਾ ਰਿਹੈ ਉਹ ਸਕੂਲ, ਕਾਲਜ ਤੇ ਯੂਨੀਵਰਸਿਟੀ ਤੱਕ ਆਪਣੀ ਗਾਇਕੀ ਨਾਲ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਰਿਹਾ, ਉੱਥੇ ਚੰਗੇ ਸਮਾਜਿਕ ਤੇ ਸੱਭਿਆਚਾਰਕ ਵਿਸ਼ਿਆਂ ਨਾਲ ਜੁੜੇ ਗੀਤਾਂ ਦੇ ਨਾਲ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਲੇ ਸੰਦੇਸ਼ ਵੀ ਦਿੰਦਾ ਰਿਹਾ ਜਿੱਥੇ ਗੁਰਵਿੰਦਰ ਆਪਣੀ ਮਿੱਠੀ ਅਵਾਜ਼ ਦੇ ਨਾਲ ਸਭ ਦਾ ਚਹੇਤਾ ਬਣ ਗਿਆ ਸੀ, ਉੱਥੇ ਹੀ ਉਹ ਪੜ੍ਹਾਈ ਵਿੱਚ ਵੀ ਹਮੇਸ਼ਾ ਅੱਵਲ ਆਉਂਦਾ ਰਿਹੈ ਆਪਣੀ ਪੜ੍ਹਾਈ ਦੇ ਦਿਨਾਂ ਵਿੱਚ ਸ਼ਾਇਦ ਗੁਰਵਿੰਦਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਕਬੱਡੀ ਜਗਤ ਦਾ ਅਣਮੁੱਲਾ ਬੁਲਾਰਾ ਬਣ ਜਾਵੇਗਾ।

ਇਸ ਨੂੰ ਵੀ ਅਸੀਂ ਸੰਯੋਗ ਹੀ ਕਹਿ ਸਕਦੇ ਹਾਂ ਕਿ ਜਦੋਂ ਕਬੱਡੀ ਖੇਡਣ ਦੇ ਸ਼ੌਕੀਨ ਗੁਰਵਿੰਦਰ ਨੇ ਮੈਦਾਨਾਂ ਵਿੱਚ ਖੇਡ ਦੌਰਾਨ ਮਾਇਕ ਫੜ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਮੈਚ ਦਾ ਅਨੰਦ ਲੈ ਰਹੇ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾ ਹੁੰਗਾਰਾ ਮਿਲਿਆ ਮੈਚਾਂ ਦੌਰਾਨ ਹੀ ਗੁਰਵਿੰਦਰ ਦੀ ਮੁਲਾਕਾਤ ਕੁਲਵੀਰ ਥੂਹੀ ਜੀ ਨਾਲ ਹੋਈ, ਜਿਸ ਤੋਂ ਬਾਅਦ ਉਸਨੇ ਕੁਮੈਂਟਰੀ ਦੇ ਗੁਣ ਸਿੱਖੇ ਕਬੱਡੀ ਜਗਤ ਦੇ ਸਟਾਰ ਖਿਡਾਰੀ ਗੁਰਲਾਲ ਘਨੌਰ ਤੇ ਵਿੱਕੀ ਘਨੌਰ ਨੇ ਆਪਣੇ ਇਲਾਕੇ ਦੇ ਇਸ ਉੱਭਰਦੇ ਨੌਜਵਾਨ ਕੁਮੈਂਟੇਟਰ ਨੂੰ ਭਰਪੂਰ ਸਾਥ ਦਿੱਤਾ ਤੇ ਅਜਿਹੇ ਸਹਿਯੋਗੀ ਦੋਸਤਾਂ-ਮਿੱਤਰਾਂ ਦੇ ਪਿਆਰ ਸਦਕਾ ਤੇ ਆਪਣੀ ਮਿਹਨਤ ਦੇ ਬਲਬੂਤੇ ਗੁਰਵਿੰਦਰ ਅੱਜ ਕਬੱਡੀ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਗੁਰਵਿੰਦਰ ਦੀ ਚੰਗੀ ਪ੍ਰਤਿਭਾ ਲਈ ਹੁਣ ਤੱਕ ਉਸ ਦੇ ਅਨੇਕਾਂ ਸਨਮਾਨ ਹੋ ਚੁੱਕੇ ਹਨ।

ਜਿਸ ਵਿੱਚ ਮੋਟਰਸਾਈਕਲ, ਐੱਲ.ਸੀਡੀਜ ਤੋਂ ਇਲਾਵਾ ਸੋਨੇ ਦੀਆਂ ਮੁੰਦੀਆਂ ਸ਼ਾਮਲ ਹਨ ਕਬੱਡੀ ਜਗਤ ਵਿੱਚ ਇਸ ਮੁਕਾਮ ਲਈ ਗੁਰਵਿੰਦਰ ਖੁਦ ਨੂੰ ਕਬੱਡੀ ਦੇ ਪ੍ਰਮੋਟਰ ਕੇਵਲ ਸਿੰਘ ਘੋਲੂਮਾਜਰਾ ਤੇ ਰਣਜੀਤ ਸਿੰਘ, ਅੰਗਰੇਜ ਸਿੰਘ, ਕਰਨੈਲ ਸਿੰਘ ਸਰਪੰਚ, ਚੇਅਰਮੈਨ ਗੁਰਬਚਨ ਸਿੰਘ ਜਿਹੀਆਂ ਹਸਤੀਆਂ ਦਾ ਰਿਣੀ ਮੰਨਦਾ ਹੈ, ਜਿਨ੍ਹਾਂ ਨੇ ਇਸ ਖੇਤਰ ਵਿੱਚ ਸਫਲ ਬਣਨ ਲਈ ਗੁਰਵਿੰਦਰ ਦਾ ਸਾਥ ਦਿੱਤਾ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਗੁਰਵਿੰਦਰ ਇਸੇ ਤਰ੍ਹਾਂ ਮਾਂ ਖੇਡ ਕਬੱਡੀ ਦੀ ਸੇਵਾ ਕਰਦਾ ਰਹੇ ਤੇ ਹੋਰ ਤਰੱਕੀਆਂ ਕਰੇ।