ਜਵਾਹਰਪੁਰ ਬਣਿਆ ਕੋਰੋਨਾ ਹਾਟ-ਸਪਾਟ, ਪਿੰਡ ਵਿੱਚ 32 ਮਾਮਲੇ, ਪੰਜਾਬ ਇੱਕ ਹੋਰ ਮੌਤ

Fight with Corona

ਪੰਜਾਬ ‘ਚ ਕੋਰੋਨਾ ਦੀ ਗਿਣਤੀ ਪੁੱਜੀ 151, 48 ਮਾਮਲੇ ਸਿਰਫ਼ ਮੁਹਾਲੀ ਵਿੱਚ

ਤਾਜ਼ੇ ਮਾਮਲੇ ਮੁਹਾਲੀ ਵਿਖੇ 11, ਪਠਾਨਕੋਟ ‘ਚ 8, ਸੰਗਰੂਰ ਅਤੇ ਜਲੰਧਰ ‘ਚ 1-1

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਡੇਰਾਬੱਸੀ ਦਾ ਪਿੰਡ ਜਵਾਹਰਪੁਰ ਹੁਣ ਮੁਹਾਲੀ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਪਹਿਲਾਂ ਹਾਟ-ਸਪਾਟ ਪਿੰਡ ਬਣ ਗਿਆ ਹੈ, ਕਿਉਂਕਿ ਸਿਰਫ਼ ਇਸੇ ਪਿੰਡ ਵਿੱਚੋਂ ਹੀ 32 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਇਸ ਪਿੰਡ ਦੇ ਹਰ ਵਾਸੀ ਦਾ ਜੰਗੀ ਪੱਧਰ ‘ਤੇ ਟੈਸਟ ਕਰਵਾਉਣ ਵਿੱਚ ਜੁੱਟੀ ਹੋਈ ਹੈ, ਜਦੋਂ ਕਿ ਸ਼ੁੱਕਰਵਾਰ ਨੂੰ ਵੀ ਇਸੇ ਪਿੰਡ ਵਿੱਚੋਂ 10 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕਾਫ਼ੀ ਗਿਣਤੀ ਵਿੱਚ ਟੈਸਟ ਰਿਪੋਰਟ ਵੀ ਆਉਣੀ ਬਾਕੀ ਹੈ। ਜਿਸ ਕਾਰਨ ਸਰਕਾਰ ਦਾ ਸਾਰਾ ਧਿਆਨ ਇਸ ਪਿੰਡ ਵਲ ਹੀ ਲੱਗਿਆ ਹੋਇਆ ਹੈ।

ਇਨ੍ਹਾਂ ਮਰੀਜ਼ਾ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਇਲਾਜ ਅਧੀਨ ਰੱਖਿਆ ਜਾ ਰਿਹਾ ਹੈ, ਜਿਥੇ ਫਿਲਹਾਲ ਕਿਸੇ ਵੀ ਮੈਡੀਕਲ ਸਮਾਨ ਜਾਂ ਫਿਰ ਸਟਾਫ਼ ਦੀ ਘਾਟ ਮਹਿਸੂਸ ਜਿਲ੍ਹਾ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਜਾ ਰਹੀ ਹੈ ਪਰ ਜੇਕਰ ਇਸੇ ਪਿੰਡ ਵਿੱਚੋਂ ਹੋਰ ਮਾਮਲੇ ਸਾਹਮਣੇ ਆਏ ਤਾਂ ਨੇੜਲੇ ਜ਼ਿਲ੍ਹੇ ਦੀ ਮਦਦ ਜਿਲ੍ਹਾ ਪ੍ਰਸ਼ਾਸਨ ਵਲੋਂ ਲਈ ਜਾ ਸਕਦੀ ਹੈ।

ਇਥੇ ਹੀ ਪੰਜਾਬ ਭਰ ਵਿੱਚੋਂ ਸ਼ੁੱਕਰਵਾਰ ਨੂੰ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੰਜਾਬ ਵਿੱਚ ਕੋਰੋਲਾ ਨੇ 151 ਦਾ ਅੰਕੜਾ ਛੂਹ ਲਿਆ ਹੈ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੀ ਰਫ਼ਤਾਰ ਜ਼ਿਆਦਾ ਤੇਜੀ ਨਾਲ ਵਧ ਰਹੀਂ ਹੈ, ਜਿਹੜੀ ਕਿ ਆਮ ਲੋਕਾਂ ਲਈ ਵੀ ਫਿਕਰ ਵਾਲੀ ਗਲ ਹੈ।

ਸ਼ੁੱਕਰਵਾਰ ਨੂੰ ਨਵੇਂ ਮਾਮਲੇ ਵਿੱਚ ਵੀ ਮੁਹਾਲੀ ਵਿਖੇ 11, ਪਠਾਨਕੋਟ ਤੋਂ 8, ਜਲੰਧਰ ਤੋਂ 1 ਅਤੇ ਸੰਗਰੂਰ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 3461 ਸ਼ੱਕੀ ਮਾਮਲੇ ਦੀ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ ਵਿੱਚੋਂ 2972 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 338 ਸਕੀ ਮਰੀਜ਼ਾ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

  • ਜਿਲ੍ਹਾ     ਕੋਰੋਨਾ ਪੀੜਤ
  • ਮੁਹਾਲੀ     48
  • ਐਸ.ਬੀ.ਐਸ. ਨਗਰ   19
  • ਪਠਾਨਕੋਟ   15
  • ਜਲੰਧਰ             12
  • ਅੰਮ੍ਰਿਤਸਰ   11
  • ਮਾਨਸਾ    11
  • ਲੁਧਿਆਣਾ   10
  • ਹੁਸ਼ਿਆਰਪੁਰ    7
  • ਮੋਗਾ     4
  • ਰੋਪੜ     3
  • ਫਤਿਹਗੜ੍ਹ ਸਾਹਿਬ    2
  • ਫਰੀਦਕੋਟ    2
  • ਬਰਨਾਲਾ     2
  • ਪਟਿਆਲਾ    1
  • ਕਪੂਰਥਲਾ    1
  • ਮੁਕਤਸਰ     1
  • ਸੰਗਰੂਰ     1
  • ਕੁਲ       130

ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕਲ ਅਤੇ ਅੱਜ ਤੱਕ ਦੀ ਸਥਿਤੀ ?

  • ਪੰਜਾਬ ‘ਚ ਕੁਲ ਸਕੀ ਮਰੀਜ਼  (ਹੁਣ ਤੱਕ)  3461
  • ਜਿਨ੍ਹਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ   3461
  • ਸਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ  2972
  • ਸਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ    338
  • ਹੁਣ ਤੱਕ ਕੋਰੋਨਾ ਪੀੜਤ ਪਾਏ ਗਏ     151
  • ਗੰਭੀਰ ਸਥਿਤੀ ਵਿੱਚ ਮਰੀਜ਼      02
  • ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ     11
  • ਹੁਣ ਤੱਕ ਠੀਕ ਹੋਏ ਮਰੀਜ਼      20

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।