ਵਿੰਬਲਡਨ ‘ਚ ਇਤਿਹਾਸਕ ਮੈਚ : ਮੈਰਾਥਨ ਮੈਨ ਇਸਨਰ ਨੂੰ ਸਾਢੇ ਛੇ ਘੰਟੇ ‘ਚ ਹਰਾ ਐਂਡਰਸਨ ਫਾਈਨਲ ‘ਚ

ਵਿੰਬਲਡਨ ਦੇ ਇਤਿਹਾਸ ‘ਚ ਸਭ ਤੋਂ ਲੰਮਾ ਸੈਮੀਫਾਈਨਲ | Wimbledon Match

  • 97 ਸਾਲਾਂ ‘ਚ ਪਹਿਲੀ ਵਾਰ ਕੋਈ ਦੱਖਣੀ ਅਫ਼ਰੀਕੀ ਖਿਡਾਰੀ ਫਾਈਨਲ ਂਚ | Wimbledon Match

ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਵਿੰਬਲਡਨ ਇਤਿਹਾਸ ਦੇ ਸਭ ਤੋਂ ਲੰਮੇ ਸੈਮੀਫਾਈਨਲ ‘ਚ 7-6,6-7, 6-7, 6-4, 26-24 ਨਾਲ ਹਰਾ ਕੇ ਪਹਿਲੀ ਵਾਰ ਪੁਰਸ਼ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਐਂਡਰਸਨ ਨੇ ਛੇ ਘੰਟੇ 36 ਮਿੰਟ ਤੱਕ ਚੱਲਿਆ ਇਹ ਮੁਕਾਬਲਾ ਜਿੱਤਿਆ ਜੋ ਵਿੰਬਲਡਨ ਦੇ ਇਤਿਹਾਸ ‘ਚ ਸਭ ਤੋਂ ਲੰਮਾ ਸੈਮੀਫਾਈਨ ਬਣ ਗਿਆ ਦੋਵੇਂ ਖਿਡਾਰੀਆਂ ਨੇ ਯੋਧਿਆਂ ਦੀ ਤਰ੍ਹਾਂ ਇੱਕ ਦੂਸਰੇ ਨੂੰ ਹਰਾਉਣ ਲਈ ਜੂਝਦੇ ਰਹੇ ਅਤੇ ਆਖ਼ਰੀ ਸੈੱਟ ਤਾਂ ਦੋ ਘੰਟੇ 55 ਮਿੰਟ ਤੱਕ ਚੱਲਿਆ ਪਾਵਰ ਗੇਮ ਅਤੇ ਜ਼ਬਰਦਸਤ ਸਰਵਿਸ ਦੇ ਇਸ ਮੁਕਾਬਲੇ ‘ਚ ਐਂਡਰਸਨ ਨੇ 49ਵੇਂ ਗੇਮ ‘ਚ ਜਾ ਇਸਨਰ ਦੀ ਸਰਵਿਸ ਤੋੜੀ ਅਤੇ 50ਵੀਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖਦਿਆਂ ਇਤਿਹਾਸਕ ਮੁਕਾਬਲਾ ਜਿੱਤ ਲਿਆ ਐਂਡਰਸਨ ਇਸ ਦੇ ਨਾਲ ਹੀ 97 ਸਾਲਾਂ ‘ਚ ਵਿੰਬਲਡਨ ਦੇ ਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਦੱਖਣੀ ਅਫ਼ਰੀਕੀ ਖਿਡਾਰੀ ਬਣ ਗਏ।

ਇਸਨਰ ਨੇ 2010 ‘ਚ ਵਿੰਬਲਡਨ ਦੇ ਪਹਿਲੇ ਗੇੜ ‘ਚ 11 ਘੰਟੇ ਪੰਜ ਮਿੰਟ ਤੱਕ ਦਾ ਮੁਕਾਬਲਾ ਖੇਡਿਆ ਸੀ

ਇਸਨਰ ਨੇ 2010 ‘ਚ ਨਿਕੋਲਸ ਮਾਹੁਤ ਵਿਰੁੱਧ ਪਹਿਲੇ ਗੇੜ ‘ਚ 11 ਘੰਟੇ ਪੰਜ ਮਿੰਟ ਤੱਕ ਚੱਲਿਆ ਮੁਕਾਬਲਾ ਖੇਡਿਆ ਸੀ ਉਸ ਮੁਕਾਬਲੇ ਦੇ ਆਖ਼ਰੀ ਸੈੱਟ ਦਾ ਸਕੋਰ 70-68 ਸੀ ਜਿਸਨੂੰ ਇਸਨਰ ਨੇ ਜਿੱਤਿਆ ਸੀ ਐਂਡਰਸਨ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਪਿਛਲੇ ਚੈਂਪਿਅਨ ਰੋਜ਼ਰ ਫੈਡਰਰ ਨੂੰ ਚਾਰ ਘੰਟੇ 14 ਮਿੰਟ ‘ਚ ਹਰਾਇਆ ਸੀ ਇਸ ਤਰ੍ਹਾਂ ਐਂਡਰਸਨÂ ਦੋ ਦਿਨ ‘ਚ ਦੋ ਮੈਚਾਂ ‘ਚ 10 ਘੰਟੇ 50 ਮਿੰਟ ਕੋਰਟ ‘ਤੇ ਗੁਜਾਰ ਚੁੱਕੇ ਹਨ ਅਤੇ ਹੁਣ ਫਾਈਨਲ ਐਤਵਾਰ ਨੂੰ ਹੋਣ ਵਾਲੇ ਫ਼ਾਈਨਲ ਲਈ ਉਸਨੂੰ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਤਾਜ਼ਾ ਦਮ ਕਰਨਾ ਹੈ।

6 ਫੁੱਟ 8 ਇੰਚ ਲੰਮੇ ਐਂਡਰਸਨ ਤੇ 6 ਫੁੱਟ 10 ਇੰਚ ਲੰਮੇ ਇਸਨਰ ਦਰਮਿਆਨ ਮੁਕਾਬਲੇ ‘ਚ ਤਿੰਨ ਸੈੱਟ ਟਾਈਬ੍ਰੇਕ ਤੱਕ ਖਿਚੇ ਅਤੇ ਮੈਚ ‘ਚ ਕੁੱਲ 102 ਏਸ ਲੱਗੇ

ਮੈਰਾਥਨ ਸੈਮੀਫਾਈਨਲ ਦਾ ਪਹਿਲਾ ਸੈੱਟ 63 ਮਿੰਟ, ਦੂਸਰਾ ਸੈੱਟ 54 ਮਿੰਟ, ਤੀਸਰਾ ਸੈੱਟ 61 ਮਿੰਟ, ਚੌਥਾ ਸੈੱਟ 43 ਮਿੰਟ ਅਤੇ ਪੰਜਵਾਂ ਸੈੱਟ 175 ਮਿੰਟ ਤੱਕ ਚੱਲਿਆ 6 ਫੁੱਟ 8 ਇੰਚ ਲੰਮੇ ਐਂਡਰਸਨ ਅ ਤੇ 6 ਫੁੱਟ 10 ਇੰਚ ਲੰਮੇ ਇਸਨਰ ਦਰਮਿਆਨ ਮੁਕਾਬਲੇ ‘ਚ ਤਿੰਨ ਸੈੱਟ ਟਾਈਬ੍ਰੇਕ ਤੱਕ ਖਿਚੇ ਅਤੇ ਮੈਚ ‘ਚ ਕੁੱਲ 102 ਏਸ ਲੱਗੇ ਐਂਡਰਸਨ ਨੇ 49 ਅਤੇ ਇਸਨਰ ਨੇ 53 ਏਸ ਮਾਰੇ ਐਂਡਰਸਨ ਨੇ 50ਵੀਂ ਗੇਮ ‘ਚ ਆਪਣੀ ਸਰਵਿਸ ‘ਤੇ ਇਸਨਰ ਦੀ ਚੁਣੌਤੀ ਦਾ ਜਿਵੇਂ ਹੀ ਅੰਤ ਕੀਤਾ ਦਰਸ਼ਕਾਂ ਨੇ ਵੀ ਰਾਹਤ ਦੀ ਸਾਹ ਲਈ ਅਤੇ ਤਾੜੀਆਂ ਮਾਰ ਕੇ ਇਹਨਾਂ ਦੋ ਯੋਧਿਆਂ ਦਾ ਸਵਾਗਤ ਕੀਤਾ ਐਂਡਰਸਨ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਬ੍ਰਾਇਨ ਨਾਰਟਨ 1921 ‘ਚ ਵਿੰੰਬਲਡਨ ਫਾਈਨਲ ‘ਚ ਪਹੁੰਚੇ ਸਨ।