ਪ੍ਰਿਅੰਕਾ ਗਾਂਧੀ ਨੂੰ ਤੇਜ਼ ਬੁਖਾਰ, ਮੁਰਾਦਾਬਾਦ ਰੈਲੀ ਦਾ ਪ੍ਰੋਗਰਾਮ ਰੱਦ

ਪ੍ਰਿਅੰਕਾ ਗਾਂਧੀ ਨੂੰ ਤੇਜ਼ ਬੁਖਾਰ, ਮੁਰਾਦਾਬਾਦ ਰੈਲੀ ਦਾ ਪ੍ਰੋਗਰਾਮ ਰੱਦ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੇਜ਼ ਬੁਖਾਰ ਤੋਂ ਪੀੜਤ ਹੋਣ ਕਾਰਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਹੋਣ ਵਾਲੀ ਜਨਤਕ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਕਾਂਗਰਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਸ੍ਰੀਮਤੀ ਵਾਡਰਾ ਪਿਛਲੇ ਦੋ ਦਿਨਾਂ ਤੋਂ ਬੁਖਾਰ ਤੋਂ ਪੀੜਤ ਹਨ ਤੇ ਇਸ ਦੇ ਬਾਵਜ਼ੂਦ ਉਨ੍ਹਾਂ ਐਤਵਾਰ ਨੂੰ ਉੱਤਰ ਪ੍ਰਦੇਸ਼ ’ਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਪਰ ਅੱਜ ਉਨ੍ਹਾਂ ਤੇਜ਼ ਬੁਖਾਰ ਹੈ ਜਿਸ ਕਾਰਨ ਉਨ੍ਹਾਂ ਰੈਲੀ ਨੂੰ ਸੰਬੋਧਨ ਕਰਨ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਤੇਜ਼ ਵਾਇਰਲ ਬੁਖਾਰ ਦੇ ਕਾਰਨ ਸ੍ਰੀਮਤੀ ਵਾਡਰਾ ਸੋਮਵਾਰ ਨੂੰ ਮੁਰਾਦਾਬਾਦ ਦੇ ਕਾਂਗਰਸ ਅਹੁਦੇਦਾਰ ਸੰਮੇਲਨ ’ਚ ਪਹੁੰਚਣ ’ਚ ਅਸਮਰੱਥ ਹਨ। ਕੱਲ੍ਹ ਹਲਕਾ ਬੁਖਾਰ ਹੋਣ ਦੇ ਬਾਵਜ਼ੂਦ ਉਹ ਬੁਲੰਦ ਸ਼ਹਿਰ ਸੰਮੇਲਨ ’ਚ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਮੁਰਾਦਾਬਾਦ ’ਚ ਕਾਂਗਰਸ ਦੇ ਪ੍ਰਦੇਸ਼ ਅਹੁਦੇਦਾਰਾਂ ਦਾ ਸੰਮੇਲਨ ਹੈ ਜਿਸ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਕੁਮਾਰ ਲੱਲੂ ਤੇ ਹੋਰ ਸੀਨੀਅਰ ਆਗੂ ਸੰਬੋਧਨ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ