ਗਾਜੀਪੁਰ ਗਊਸ਼ਾਲਾ ‘ਚ ਭੁੱਖ ਕਾਰਨ 23 ਗਊਆਂ ਦੀ ਮੌਤ

ghazipur-cow-slaughter-kills-23-cows

ਐਸਡੀਐਮ ਨੇ ਪ੍ਰਬੰਧਾਂ ਦੀ ਘਾਟ ਨੂੰ ਸਿਰੇ ਤੋਂ ਨਕਾਰਿਆ, ਗਊਆਂ ਦੀ ਮੌਤ ਨੂੰ ਦੱਸਿਆ ਨੈਚੁਰਲ

ਸੁਨੀਲ ਚਾਵਲਾ/ਸਮਾਣਾ। ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਚੱਲ ਰਹੀ ਗਾਜੀਪੁਰ ਦੀ ਸਰਕਾਰੀ ਗਊਸ਼ਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਚਾਰੇ, ਦੇਖਰੇਖ ਤੇ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਵੱਡੀ ਗਿਣਤੀ ਗਊਆਂ ਦੀ ਮੌਤ ਹੋ ਚੁੱਕੀ ਹੈ ਹਿੰਦੂ ਸੰਗਠਨਾ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਹਾਲਾਤਾਂ ਤੋਂ ਜਾਣੂੰ ਕਰਵਾਉਣ ਦੇ ਬਾਵਜ਼ੂਦ ਪ੍ਰਸ਼ਾਸਨ ਗੱਲਾਂ-ਬਾਤਾਂ ਵਿਚ ਹੀ ਸਮਾਂ ਪੂਰਾ ਕਰ ਰਿਹਾ ਹੈ ਹੁਣ ਤੱਕ ਗਊਸ਼ਾਲਾ ‘ਚ 23 ਗਊਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਗਊਆਂ ਹੋਰ ਭੁੱਖ ਤੇ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮੌਤ ਦੇ ਮੂੰਹ ‘ਚ ਜਾਣ ਲਈ ਤੜਫ਼ ਰਹੀਆਂ ਹਨ ਸ਼ਿਵ ਸੈਨਾ ਹਿੰਦੂਸਤਾਨ ਨੇ ਪ੍ਰਸ਼ਾਸਨ ਦੀ ਇਸ ਬੇਰੁਖੀ ਤੋਂ ਤੰਗ ਆ ਕੇ ਸੋਮਵਾਰ ਨੂੰ ਸਵੇਰੇ 10 ਵਜੇ ਸਮਾਣਾ ਪਟਿਆਲਾ ਰੋਡ ‘ਤੇ ਭਾਖੜਾ ਦੇ ਪੁਲ ‘ਤੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਹੇਠ ਚੱਲ ਰਹੀ ਗਾਜੀਪੁਰ ਗਊਸ਼ਾਲਾ ਵਿਖੇ ਇਸ ਸਮੇਂ 850 ਦੇ ਕਰੀਬ ਗਊਆਂ ਹਨ, ਜਿਨ੍ਹਾਂ ਦੀ ਦੇਖ-ਰੇਖ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਪੱਕੇ ਤੌਰ ‘ਤੇ ਡਾਕਟਰ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਗਊਆਂ ਦੀ ਦੇਖਭਾਲ ਲਈ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ ਚਾਰੇ ਦੀ ਕਮੀ ਵੀ ਗਊਸ਼ਾਲਾ ਵਿਚ ਆਮ ਦੇਖੀ ਜਾ ਸਕਦੀ ਹੈ, ਜਿਸ ਕਾਰਨ ਗਊਸ਼ਾਲਾ ਵਿਚ ਪਿਛਲੇ ਕੁਝ ਦਿਨਾਂ ਤੋਂ ਗਊਆਂ ਦੀ ਲਗਾਤਾਰ ਮੌਤ ਹੋ ਰਹੀ ਹੈ ਪਿਛਲੇ ਕਰੀਬ ਚਾਰ ਪੰਜ ਦਿਨਾਂ ਵਿਚ ਹੀ 23 ਦੇ ਕਰੀਬ ਗਊਆਂ ਦੀ ਮੌਤ ਹੋ ਚੁੱਕੀ ਹੈ।

ਸ਼ਿਵ ਸੈਨਾ ਹਿੰਦੂਸਤਾਨ ਦੇ ਜਨਰਲ ਸਕੱਤਰ ਵਿਸ਼ਾਲ ਜਿੰਦਲ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੀ ਗਊਆਂ ਦੀ ਲਗਾਤਾਰ ਮੌਤ ਹੋ ਰਹੀ ਹੈ ਤੇ ਹੁਣ ਤੱਕ 23 ਤੋਂ ਵੱਧ ਗਊਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਕਈ ਗਊਆਂ ਮਰਨ ਕਿਨਾਰੇ ਹਨ ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿਚ ਚਾਰੇ ਦਾ ਕੋਈ ਪ੍ਰਬੰਧ ਨਹੀਂ, ਗਊਆਂ ਦੀ ਦੇਖਭਾਲ ਕਰਨ ਵਾਲਾ ਗਊਸ਼ਾਲਾ ਵਿਚ ਕੋਈ ਮੁਲਾਜ਼ਮ ਨਹੀਂ ਤੇ ਨਾ ਹੀ ਉੱਥੇ ਕੋਈ ਡਾਕਟਰ ਦੀ ਤੈਨਾਤੀ ਕੀਤੀ ਗਈ ਹੈ ਜਿਸ ਸਬੰਧੀ ਉਨ੍ਹਾਂ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਸੁਚੇਤ ਕਰ ਚੁੱਕੇ ਹਨ ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ ਨੂੰ ਸਵੇਰੇ 10 ਵਜੇ ਸ਼ਿਵ ਸੈਨਾ ਹਿੰਦੂਸਤਾਨ ਸਮਾਣਾ ਪਟਿਆਲਾ ਰੋਡ ‘ਤੇ ਭਾਖੜਾ ਪੁਲ ‘ਤੇ ਧਰਨਾ ਪ੍ਰਦਰਸ਼ਨ ਕਰੇਗਾ, ਜਿਸ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।

ਇਸ ਬਾਰੇ ਜਦੋਂ ਡੀਸੀ ਪਟਿਆਲਾ ਕੁਮਾਰ ਅਮਿਤ ਨਾਲ ਉਨ੍ਹਾਂ ਦੇ ਮੋਬਾਇਲ ‘ਤੇ ਗੱਲ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ ਐਸਡੀਐਮ ਸਮਾਣਾ ਨਮਨ ਮੜਕਨ ਨੇ ਇਸ ਬਾਰੇ ਦੱਸਿਆ ਕਿ ਗਊਸ਼ਾਲਾ ਵਿਚ ਜਿਹੜੀਆਂ ਵੀ ਗਊਆਂ ਆਉਂਦੀਆਂ ਹਨ ਉਹ ਬਿਮਾਰੀ ਕਾਰਨ, ਕਮਜ਼ੋਰ ਹੋਣ ਕਾਰਨ ਮਾਲਕਾਂ ਵੱਲੋਂ ਛੱਡੇ ਜਾਣ ਕਾਰਨ ਆਉਂਦੀਆਂ ਹਨ ਉਨ੍ਹਾਂ ਚਾਰੇ ਦੀ ਕਮੀ, ਦੇਖਭਾਲ ਦੀ ਕਮੀ ਜਾਂ ਫ਼ਿਰ ਡਾਕਟਰੀ ਘਾਟ ਨੂੰ ਸਿਰੇ ਤੋਂ ਇਨਕਾਰ ਕੀਤਾ ਉਨ੍ਹਾਂ ਕਿਹਾ ਕਿ ਬਿਮਾਰੀ,ਕਮਜ਼ੋਰੀ ਕਾਰਨ ਗਊਆਂ ਦੀ ਮੌਤ ਹੋ ਰਹੀ ਹੈ ਉਨ੍ਹਾਂ ਅੱਜ 8 ਗਊਆਂ ਦੇ ਮਰਨ ਦੀ ਗੱਲ ਨੂੰ ਵੀ ਝੂਠਾ ਦੱਸਦਿਆਂ ਕਿਹਾ ਕਿ ਅੱਜ 2 ਗਊਆਂ ਦੀ ਮੌਤ ਹੋਈ ਹੈ, ਜੋ ਕਿ ਸੁਭਾਵਿਕ ਹੈ ਤੇ ਇਹ ਇਸ ਗਊਸ਼ਾਲਾ ਵਿਚ ਹੀ ਨਹੀਂ ਸਗੋਂ ਸਾਰੀਆਂ ਗਊਸ਼ਾਲਾ ਵਿਚ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਡਾਕਟਰ ਗਊਸ਼ਾਲਾ ਦਾ ਅਕਸਰ ਰਾਊਂਡ ਲਾਉਂਦਾ ਹੈ ਤੇ ਚਾਰੇ ਦੀ ਕੋਈ ਕਮੀ ਨਹੀਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।