ਜੀਪ-ਟਰੱਕ ਦੀ ਟੱਕਰ ‘ਚ ਚਾਰ ਦੀ ਮੌਤ, ਸੱਤ ਜਖਮੀ

Youths ,die, Road, Accident

ਛਿੰਦਵਾੜਾ, ਏਜੰਸੀ।

ਮੱਧ ਪ੍ਰਦੇਸ਼ ਦੇ ਛਿੰਦਵਾੜਾ ਜਿਲ੍ਹੇ ਦੇ ਸੌਸਰ ਤਹਿਸੀਲ ਦੇ ਮਹਾਰਾਸ਼ਟਰ ਦੀ ਸਰਹੱਦ ਦੇ ਨੇੜੇ ਸਾਤਨੂਰ ਪਿੰਡ ਦੇ ਸਮੀਪ ਜੀਪ ਅਤੇ ਟਰੱਕ ਦੀ ਭਿਆਨਕ ਟੱਕਰ ‘ਚ ਚਾਰ ਦੀ ਮੌਤ ਹੋ ਗਈ ਅਤੇ ਸੱਤ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਮਖੀਆਂ ਨੂੰ ਸੌਸਰ ਦੇ ਹਸਤਪਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਸੂਤਰਾਂ ਅਨੁਸਾਰ ਕੱਲ ਸ਼ਾਮ ਜੀਪ ਨਾਗਪੁਰ ਵੱਲੋਂ ਸਵਾਰੀਆਂ ਭਰ ਕੇ ਆ ਰਹੀ ਸੀ, ਤਾਂ ਮੱਧਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਸਰਹੱਦ ‘ਤੇ ਸਥਿਤ ਸਾਤਨੂਰ ਪਿੰਡ ਦੇ ਸਮੀਪ ਇੱਕ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ‘ਚ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਸੱਤ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀਆਂ ਨੂੰ ਸੌਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ‘ਚ ਲਸ਼ਮੀਬਾਈ (40) ਅਤੇ ਜੀਪ ਡਰਾਈਵਰ ਬਾਲਾ ਦੀ ਪਹਿਚਾਣ ਹੋ ਸਕੀ ਹੈ ਜਦੋਂ ਦੋ ਹੋਰ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।