ਆਮ ਆਦਮੀ ਪਾਰਟੀ ਦੇ ਪੰਜੇ ਮੈਂਬਰ ਬਿਨਾ ਵੋਟਿੰਗ ਤੋਂ ਰਾਜ ਸਭਾ ਮੈਂਬਰ ਦੀ ਚੋਣ ਜਿੱਤੇ  

raj-sabha-mamber

ਇਨਾਂ ਪੰਜਾਂ ਦੇ ਵਿਰੋਧ ’ਚ ਨਹੀਂ ਹੋਇਆ ਕੋਈ ਖੜਾ, ਹੁਣ ਨਹੀਂ ਹੋਵੇਗੀ ਵੋਟਿੰਗ

  • ਰਾਘਵ ਚੱਢਾ ਬਣੇ ਸਭ ਤੋਂ ਨੌਜਵਾਨ ਸੰਸਦ ਮੈਂਬਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿੱਚੋਂ ਰਾਜ ਸਭਾ (Rajya Sabha Members) ਲਈ ਆਮ ਆਦਮੀ ਪਾਰਟੀ ਦੇ ਪੰਜੇ ਮੈਂਬਰ ਬਿਨਾ ਕਿਸੇ ਵਿਰੋਧ ਜਿੱਤ ਗਏ ਹਨ। ਆਮ ਆਦਮੀ ਪਾਰਟੀ ਦੇ ਪੰਜਾਂ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ। ਇਸ ਲਈ ਬਿਨਾ ਕਿਸੇ ਵੋਟਿੰਗ ਦੇ ਹੀ ਆਮ ਆਦਮੀ ਪਾਰਟੀ ਦੇ ਪੰਜ ਰਾਜ ਸਭਾ ਮੈਂਬਰ ਚੁਣੇ ਗਏ ਹਨ। ਜਿਸ ਤੋਂ ਬਾਅਦ ਅੱਜ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ। ਜੇਕਰ ਉਨਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਹੁੰਦਾ ਤਾਂ ਚੋਣ 31 ਮਾਰਚ ਨੂੰ ਹੋਣੀ ਸੀ।

ਰਾਘਵ ਚੱਢਾ ਤੋਂ ਇਲਾਵਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਫਗਵਾੜਾ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਅਤੇ ਲੁਧਿਆਣਾ ਦੇ ਕਾਰੋਬਾਰੀ ਸੰਜੀਵ ਅਰੋੜਾ ਵੀ ਸੰਸਦ ਮੈਂਬਰ ਬਣ ਗਏ ਹਨ।

ਆਓ ਜਾਣਦੇ ਹਾਂ ਨਵੇਂ ਪੰਜ ਰਾਜ ਸਭਾ ਉਮੀਦਵਾਰਾਂ (Rajya Sabha Candidates) ਬਾਰੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਪਾਰਟੀ ਦੇ ਸੀਨੀਆਰ ਆਗੂ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਨੂੰ ਉਮੀਦਵਾਰ (Rajya Sabha Candidates) ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸੋਮਵਾਰ ਨੂੰ ਚੋਣ ਅਧਿਕਾਰੀ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ 117 ਸੀਟਾਂ ’ਚੋਂ 92 ਸੀਟਾਂ ਹਾਸਲ ਕੀਤੀਆਂ ਸਨ। ਇਸ ਵੱਡੀ ਬਹੁਮਤ ਸਦਕਾ ਪਾਰਟੀ ਦੇ ਇਨਾਂ ਉਮੀਦਵਾਰਾਂ ਨੂੰ ਸੰਸਦ ਦੇ ਉਪਰਲੇ ਸਦਨ ਲਈ ਚੁਣਿਆ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਪੰਜ ਉਮੀਦਵਾਰਾਂ ਬਾਰੇ।

ਨਵੇਂ ਪੰਜ ਰਾਜ ਸਭਾ ਉਮੀਦਵਾਰ

ਹਰਭਜਨ ਸਿੰਘ-

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਨਾਂਅ ਤਾਂ ਚਰਚਾ ਸੀ ਪਰ ਬਾਕੀ ਦੋ ਹੋਰ ਨਾਵਾਂ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਸੋਮਵਾਰ ਨੂੰ ਪਾਰਟੀ ਵੱਲੋਂ ਇਨਾਂ ਦੋ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਹਰਭਜਨ ਸਿੰਘ ਨੂੰ ਰਾਜਸਭਾ ’ਚ ਭੇਜਣ ਦੇ ਨਾਲ-ਨਾਲ ਸੂਬੇ ਦੇ ਸਪੋਰਟਸ ਯੂਨੀਵਰਸਿਟੀ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਰਭਜਨ ਸਿੰਘ ਨੇ ਭਾਰਤ ਲਈ ਕ੍ਰਿਕਟ ਖੇਡਦਿਆਂ ਕਈ ਰਿਕਾਰਡ ਬਣਾਏ ਹਨ ਤੇ ਉਹਨਾਂ ਨੇ ਇਸੇ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ।

ਰਾਘਵ ਚੱਢਾ-

ਦੇਸ਼ ’ਚ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਸਾਂਸਦ ਹੋਣਗੇ। ਇਸ ਤੋਂ ਪਹਿਲਾਂ 35 ਸਾਲ ਦੀ ਮੈਰੀਕਾਮ ਸਭ ਤੋਂ ਘੱਟ ਉਮਰ ਦੀ ਸਾਂਸਦ ਬਣੀ ਸੀ। ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਰਾਘਵ ਚੱਢਾ ਨੇ ਕਿਹਾ ਕਿ ਇੰਨੀ ਘੱਟ ਉਮਰ ’ਚ ਮੈਨੂੰ ਨਾਮਜ਼ਦ ਕਰਨ ਲਈ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ। ਮੈਂ ਪੰਜਬਾ ਦੇ ਲੋਕਾਂ ਦਾ ਮੁੱਦਾ ਚੁੱਕਾਂਗਾ ਤੇ ਸੰਸਦ ’ਚ ਉਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗਾ।

ਅਸ਼ੋਕ ਮਿੱਤਲ ਲਵਲੀ –

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਨੀਆ ਦੇ ਸਬ ਤੋਂ ਵੱਡੇ ਨਿੱਜੀ ਯੂਨੀਵਰਸਿਟੀਆਂ ’ਚੋਂ ਇੱਕ ਹੈ। ਉਹ ਪੰਜਾਬ ਦੇ ਸਿੱਖਿਆ ਖੇਤਰ ’ਚ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ।
ਸੰਜੀਵ ਅਰੋੜਾ- ਪੰਜਾਬ ਦੇ ਪ੍ਰਸਿੱਧ ਬਿਜਨਸਮੈਨ ਹਨ ਤੇ ਲੁਧਿਆਣਾ ਜ਼ਿਲ੍ਹੇ ਤੋਂ ਆਉਂਦੇ ਹਨ। 58 ਸਾਲ ਦੇ ਸੰਜੀਵ ਐਕਸਪੋਰਟ ਹਾਊਸ ਰਿਤੇਸ਼ ਇੰਡਸਟ੍ਰੀਜ਼ ਦੇ ਸੰਚਾਲਕ ਹਨ। ਉਨਾਂ ਦੇ ਪਿਤਾ ਵੀ ਲੁਧਿਆਣਾ ਦੇ ਅਮੀਰ ਲੋਕਾਂ ’ਚ ਸ਼ਾਮਲ ਹਨ।

ਪ੍ਰੋ. ਸੰਦੀਪ ਸਿੰਘ-

ਮੂਲ ਤੌਰ ’ਤੇ ਛੱਤੀਸਗੜ੍ਹ ਦੇ ਮੂੰਗੇਲੀ ਜ਼ਿਲ੍ਹੇ ਦੇ ਲੋਰਮੀ ਦੇ ਰਹਿਣ ਵਾਲੇ ਹਨ। ਇੱਥੇ ਹੀ ਚਾਰ ਅਕਤੂਬਰ 1979 ਨੂੰ ਉਨਾਂ ਦ ਜਨਮ ਹੋਇਆ ਸੀ। ਸੰਦੀਪ ਤਿੰਨ ਭਰਾ-ਭੈਣ ਹਨ। ਭੈਣ ਦਾ ਨਾਂਅ ਪ੍ਰਤਿਭਾ ਪਾਠਕ ਹੈ, ਜਦੋਂਕਿ ਛੋਟੇ ਭਰਾ ਦਾ ਨਾਂਅ ਪ੍ਰਦੀਪ ਪਾਠਕ ਹੈ, ਸੰਦੀਪ ਨੇ ਆਪਣੀ ਮੁੱਢਲੀ ਸਿੱਖਿਆ ਬਿਲਾਸਪੁਰ ’ਚ ਕੀਤੀ। ਇੱਥੋਂ ਐਮਐਸਸੀ ਕਰਨ ਤੋਂ ਬਾਅਦ ਉਹ ਬ੍ਰਿਟਨ ਦੀ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ। ਇੱਥੇ ਉਨਾਂ ਨੇ ਪੀਐਚਡੀ ਕੀਤੀ। ਇਸ ਤੋਂ ਬਾਅਦ ਉਹ ਵੱਖ-ਵੱਖ ਰਿਸਰਚ ਪ੍ਰੋਜੈਕਟਸ ਦੇ ਨਾਲ ਜੁੜੇ ਰਹੇ। 2016 ’ਚ ਆਈਆਈਟੀ ਦਿੱਲੀ ’ਚ ਉਨਾਂ ਦੀ ਐਸੀਸਟੈਂਟ ਪ੍ਰੋਫੈਸਰ ਅਹੁਦੇ ’ਤੇ ਨਿਯੁਕਤੀ ਹੋਈ ਹੈ।

ਸੰਜੀਵ ਅਰੋੜਾ-

ਪੰਜਾਬ ਦਾ ਇੱਕ ਮਸ਼ਹੂਰ ਕਾਰੋਬਾਰੀ ਅਤੇ ਲੁਧਿਆਣਾ ਤੋਂ ਆਉਂਦਾ ਹੈ। 58 ਸਾਲਾ ਸੰਜੀਵ ਐਕਸਪੋਰਟ ਹਾਊਸ ਰਿਤੇਸ਼ ਇੰਡਸਟਰੀਜ਼ ਦਾ ਸੰਚਾਲਕ ਹੈ। ਉਸ ਦੇ ਪਿਤਾ ਵੀ ਲੁਧਿਆਣਾ ਦੇ ਅਮੀਰ ਲੋਕਾਂ ਵਿੱਚੋਂ ਇੱਕ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ