ਹਰ ਸੁਆਲ ਦਾ ਜੁਆਬ ਦੇਣਾ ਪਏਗਾ ‘ਖੱਟੇ’ ਨੂੰ

High Court

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਵੀਕਾਰ ਕੀਤੀ ਪਟੀਸ਼ਨ | Chandigarh News

  • ਸੀਬੀਆਈ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲਾਂ ਦਾ ਕਰਨਾ ਪਏਗਾ ਸਾਹਮਣਾ, ਦੇਣਾ ਪਏਗਾ ਜੁਆਬ | Chandigarh News

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਵਾਰ ਵਾਰ ਆਪਣੇ ਬਿਆਨਾਂ ਤੋਂ ਪਲਟਣ ਵਾਲੇ ਖੱਟਾ ਸਿੰਘ ਨੂੰ ਹੁਣ ਉਨਾਂ ਹਰ ਸੁਆਲ ਦਾ ਜੁਆਬ ਦੇਣਾ ਪਏਗਾ, ਜਿਹੜੇ ਸੁਆਲਾਂ ਤੋਂ ਉਹ ਬਚਦਾ ਆ ਰਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਬਚਾਅ ਪੱਖ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਗਿਆ ਹੈ, ਜਿਸ ਦੇ ਤਹਿਤ ਖੱਟੇ ਤੋਂ ਕ੍ਰਾਸ ਐਗਜਾਮੀਨੇਸ਼ਨ ਦੌਰਾਨ ਹਰ ਉਸ ਸੁਆਲ ਨੂੰ ਪੁੱਛਣ ਦੀ ਮੰਗ ਕੀਤੀ ਗਈ ਸੀ, ਜਿਹਨੂੰ ਹੇਠਲੀ ਅਦਾਲਤ ਨੇ ਪੁੱਛਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਟੀਸ਼ਨ ਵਿੱਚ ਜਿਕਰ ਕੀਤੇ ਗਏ ਸੁਆਲਾਂ ਨੂੰ ਪੁੱਛਣ ਦੀ ਇਜਾਜ਼ਤ ਬਚਾਅ ਪੱਖ ਨੂੰ ਦਿੱਤੀ ਜਾ ਰਹੀਂ ਹੈ। ਬਚਾਅ ਪੱਖ ਵਲੋਂ ਖੱਟੇ ਤੋਂ ਸਾਲ 2015 ਵਿੱਚ ਦਿੱਤੇ ਗਏ ਇੱਕ ਬਿਆਨ ਸਬੰਧੀ ਸੁਆਲ ਪੁੱਛਣਾ ਹੈ। (Chandigarh News)

ਹਾਈ ਕੋਰਟ ਵਿੱਚ ਪੇਸ਼ ਹੋਏ ਡੇਰੇ ਦੇ ਵਕੀਲਾਂ ਨੇ ਦੱਸਿਆ ਕਿ ਖੱਟੇ ਵੱਲੋਂ ਸਾਲ 2015 ਵਿੱਚ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਉਹ ਹੇਠਲੀ ਅਦਾਲਤ ਵਿੱਚ ਕ੍ਰਾਸ ਐਗਜਾਮੀਨੇਸ਼ਨ ਦੌਰਾਨ ਸੁਆਲ ਪੁੱਛਣਾ ਚਾਹੁੰਦੇ ਸਨ ਪਰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਇਸ ਸਬੰਧੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜਿਸ ਕਾਰਨ ਹੀ ਉਨਾਂ ਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਸੀ। ਉਨਾਂ ਦੱਸਿਆ ਕਿ ਉਨਾਂ ਦੀ ਅਪੀਲ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਹੁਣ ਅਗਲੀ ਤਾਰੀਖ਼ ਦੌਰਾਨ ਖੱਟੇ ਨੂੰ ਇਨਾਂ ਸੁਆਲਾਂ ਦਾ ਵੀ ਜੁਆਬ ਦੇਣਾ ਪਏਗਾ।