ਜੈਪੁਰ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ | Bribe in Rajasthan
ਜੈਪੁਰ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ ਭਾਵ ਈਡੀ ਲਈ ਸੁਰਖੀਆਂ ਵਿੱਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਕਾਰੋਬਾਰੀਆਂ, ਵਿਰੋਧੀ ਪਾਰਟੀ ਦੇ ਆਗੂਆਂ ਅਤੇ ਮੰਤਰੀਆਂ ਖਿਲਾਫ ਛਾਪੇਮਾਰੀ ਨਾਲ ਜੁੜੀਆਂ ਖਬਰਾਂ ਸਬੰਧੀ ਈਡੀ ਦੇ ਅਧਿਕਾਰੀ ਲਗਾਤਾਰ ਸੁਰਖੀਆਂ ’ਚ ਬਣੇ ਰਹਿੰਦੇ ਹਨ। ਪਰ ਈਡੀ ਨਾਲ ਜੁੜੀ ਇਹ ਖ਼ਬਰ ਹੈਰਾਨ ਕਰਨ ਵਾਲੀ ਹੈ, ਕਿਉਂਕਿ ਜੈਪੁਰ, ਰਾਜਸਥਾਨ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ। (Bribe in Rajasthan)
ਏਸੀਬੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਹੇਮੰਤ ਪਿ੍ਰਆਦਰਸ਼ੀ ਅਨੁਸਾਰ ਇਸ ਈਡੀ ਅਧਿਕਾਰੀ ਨੂੰ ਰਾਜਸਥਾਨ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਈਡੀ ਅਧਿਕਾਰੀ ਦੇ ਨਾਲ ਉਸ ਦੇ ਇੱਕ ਸਾਥੀ ਨੂੰ ਵੀ ਏਸੀਬੀ ਨੇ ਗਿ੍ਰਫ਼ਤਾਰ ਕੀਤਾ ਹੈ। ਏਡੀਜੀ ਪਿ੍ਰਆਦਰਸ਼ੀ ਨੇ ਕਿਹਾ ਹੈ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
ਪਿ੍ਰਆਦਰਸ਼ੀ ਅਨੁਸਾਰ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐਂਟੀ ਕੁਰੱਪਸ਼ਨ ਬਿਊਰੋ, ਜੈਪੁਰ ਦੇ ਡੀਆਈਜੀ ਡਾ. ਰਵੀ ਦੀ ਅਗਵਾਈ ਵਿੱਚ ਏਸੀਬੀ ਦੀ ਟੀਮ ਨੇ ਨਵਲ ਕਿਸ਼ੋਰ ਅਤੇ ਉਸ ਦੇ ਸਥਾਨਕ ਸਾਥੀ ਬਾਬੂਲਾਲ ਨੂੰ 15 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਰਫਤਾਰ ਕੀਤਾ। ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਬੱਸੀ ਦਾ ਰਹਿਣ ਵਾਲਾ ਈਡੀ ਨਵਲ ਕਿਸ਼ੋਰ ਮੀਨਾ ਇਸ ਸਮੇਂ ਇੰਫਾਲ, ਮਨੀਪੁਰ ਵਿੱਚ ਤਾਇਨਾਤ ਹੈ।
ਗੋਲੀਆਂ ਚੱਲਣ ਨਾਲ ਜਖ਼ਮੀ ਹੋਏ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ
ਉਸ ਦੇ ਨਾਲ ਗਿ੍ਰਫ਼ਤਾਰ ਕੀਤਾ ਗਿਆ ਬਾਬੂਲਾਲ ਵੀ ਬੱਸੀ ਦਾ ਰਹਿਣ ਵਾਲਾ ਹੈ ਅਤੇ ਕੋਟਪੁਤਲੀ-ਬਹਿਰੋੜ ਜ਼ਿਲ੍ਹੇ ਵਿੱਚ ਸਬ-ਰਜਿਸਟਰਾਰ ਦਫ਼ਤਰ ਵਿੱਚ ਜੂਨੀਅਰ ਸਹਾਇਕ ਹੈ। ਇਤਫ਼ਾਕ ਦੀ ਗੱਲ ਇਹ ਹੈ ਕਿ ਇਹ ਖ਼ਬਰ ਉਸੇ ਦਿਨ ਆਈ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਉਣ ਅਤੇ ਉਨ੍ਹਾਂ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪੇਮਾਰੀ ਕਰਨ ਦੀ ਖ਼ਬਰ ਕਾਰਨ ਸਵੇਰ ਤੋਂ ਹੀ ਸੁਰਖੀਆਂ ਵਿੱਚ ਸੀ।
ਜਾਇਦਾਦ ਜ਼ਬਤ ਨਾ ਕਰਨ ਲਈ ਰਿਸ਼ਵਤ ਮੰਗਣ ਦਾ ਦੋਸ਼
ਏਡੀਜੀ ਪਿ੍ਰਆਦਰਸ਼ੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗਿ੍ਰਫ਼ਤਾਰ ਕੀਤੇ ਗਏ ਅਧਿਕਾਰੀ ਦਾ ਨਾਂਅ ਨਵਲ ਕਿਸ਼ੋਰ ਮੀਨਾ ਹੈ ਅਤੇ ਉਹ ਈਡੀ ਵਿੱਚ ਇਨਫੋਰਸਮੈਂਟ ਅਫ਼ਸਰ ਹੈ। ਉਸ ਦੇ ਨਾਲ ਗਿ੍ਰਫਤਾਰ ਕੀਤਾ ਗਿਆ ਦੂਜਾ ਵਿਅਕਤੀ ਬਾਬੂ ਲਾਲ ਮੀਨਾ ਹੈ। ਏਡੀਜੀ ਹੇਮੰਤ ਪਿ੍ਰਆਦਰਸ਼ੀ ਅਨੁਸਾਰ ਇੱਕ ਵਿਅਕਤੀ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਈਡੀ ਅਧਿਕਾਰੀ ਨਵਲ ਕਿਸ਼ੋਰ ਮੀਨਾ ਨੇ ਚਿੱਟ ਫੰਡ ਨਾਲ ਸਬੰਧਿਤ ਉਸ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਉਸ ਨੂੰ ਰਫਾ-ਦਫਾ ਕਰਨ ਦੇ ਬਦਲੇ ਵਿੱਚ 17 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ ਨਵਲ ਕਿਸ਼ੋਰ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ 17 ਲੱਖ ਰੁਪਏ ਦੀ ਰਿਸ਼ਵਤ ਨਾ ਦਿੱਤੀ ਤਾਂ ਇੰਫਾਲ ਵਿੱਚ ਉਸ ਦੀ ਜਾਇਦਾਦ ਕੁਰਕ ਕਰ ਦਿੱਤੀ ਜਾਵੇਗੀ।