Kane Williamson: ਤੀਜੇ ਟੈਸਟ ’ਚ ਵੀ ਨਹੀਂ ਖੇਡਣਗੇ ਵਿਲੀਅਮਸਨ, ਸ਼੍ਰੀਲੰਕਾ ਖਿਲਾਫ਼ ਸੀਰੀਜ਼ ’ਚ ਹੋਏ ਸਨ ਜ਼ਖਮੀ

Kane Williamson

ਘਰੇਲੂ ਸੀਰੀਜ਼ ’ਚ ਹੀ ਕਰਨਗੇ ਵਾਪਸੀ | Kane Williamson

  • ਇੰਗਲੈਂਡ ਖਿਲਾਫ਼ ਹੋਵੇਗੀ ਘਰੇਲੂ ਸੀਰੀਜ਼ | Kane Williamson

ਸਪੋਰਟਸ ਡੈਸਕ। Kane Williamson: ਨਿਊਜੀਲੈਂਡ ਨੇ ਸਾਬਕਾ ਕਪਤਾਨ ਤੇ ਬੱਲੇਬਾਜ਼ ਕੇਨ ਵਿਲੀਅਮਸਨ ਭਾਰਤ ਖਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਿਰੀ ਮੁਕਾਬਲੇ ’ਚ ਵੀ ਨਹੀਂ ਖੇਡਣਗੇ। ਵਿਲੀਅਮਸਨ ਗ੍ਰੋਈਨ ਇੰਜਰੀ ਤੋਂ ਲੰਘ ਰਹੇ ਹਨ। ਨਿਊਜੀਲੈਂਡ ਦੀ ਟੀਮ ਪਹਿਲੇ ਦੋ ਮੈਚ ਜਿੱਤ ਕੇ 2-0 ਦੀ ਲੀੜ ਬਣਾਉਣ ਦੇ ਨਾਲ ਹੀ ਸੀਰੀਜ਼ ’ਤੇ ਵੀ ਕਬਜ਼ਾ ਕਰ ਚੁੱਕੀ ਹੈ। ਭਾਰਤ ਤੇ ਨਿਊਜੀਲੈਂਡ ਵਿਚਕਾਰ ਤੀਜਾ ਟੈਸਟ ਇੱਕ ਨਵੰਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਨਿਊਜੀਲੈਂਡ ਕ੍ਰਿਕੇਟ ਬੋਰਡ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੰਬਈ ’ਚ ਭਾਰਤ ਖਿਲਾਫ਼ ਹੋਣ ਵਾਲੇ ਤੀਜੇ ਤੇ ਆਖਿਰੀ ਟੈਸਟ ਮੈਚ ’ਚ ਵਿਲੀਅਮਸਨ ਨਹੀਂ ਖੇਡਣਗੇ। Kane Williamson

Read This : Gold Price in Punjab: ਧਨਤੇਰਸ ’ਤੇ ਪੰਜਾਬ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਪਹੁੰਚੀਆਂ ਸਿਖਰ ‘ਤੇ, ਜਾਣੋ ਆਪਣੇ …

ਇੰਗਲੈਂਡ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਘਰੇਲੂ ਸੀਰੀਜ਼ ’ਚ ਕਰਨਗੇ ਵਾਪਸੀ

ਵਿਲੀਅਮਸਨ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ’ਚ ਵਾਪਸੀ ਕਰ ਸਕਦੇ ਹਨ। ਨਿਊਜੀਲੈਂਡ ਤੇ ਇੰਗਲੈਂਡ ਵਿਚਕਾਰ 28 ਨਵੰਬਰ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਨਿਊਜੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਵਿਲੀਅਮਸਨ ਠੀਕ ਹੋ ਰਹੇ ਹਨ, ਪਰ ਅਜੇ ਸਾਨੂੰ ਉਨ੍ਹਾਂ ਨੂੰ ਖਿਲਾਉਣ ਲਈ ਤਿਆਰ ਨਹੀਂ ਹਨ। ਸਾਡਾ ਮੰਨਣਾ ਹੈ ਕਿ ਉਨ੍ਹਾਂ ਲਈ ਸਭ ਤੋਂ ਚੰਗਾ ਕਦਮ ਨਿਊਜੀਲੈਂਡ ’ਚ ਰਹਿ ਕੇ ਆਪਣੇ ਰਿਹੈਬ ਦੇ ਆਖਰੀ ਹਿੱਸੇ ’ਤੇ ਧਿਆਨ ਲਾਉਣਾ ਹੈ, ਤਾਂਕਿ ਉਹ ਇੰਗਲੈਂਡ ਸੀਰੀਜ਼ ਤੱਕ ਫਿਟ ਹੋ ਸਕਣ।

ਕੋਚ ਨੇ ਅੱਗੇ ਕਿਹਾ ਕਿ ਇੰਗਲੈਂਡ ਸੀਰੀਜ਼ ’ਚ ਅਜੇ ਇੱਕ ਮਹੀਨਾ ਬਾਕੀ ਹੈ। ਅਜਿਹੇ ’ਚ ਉਨ੍ਹਾਂ ਨੂੰ ਰਿਕਵਰ ਲਈ ਬਹੁਤ ਸਮਾਂ ਮਿਲੇਗਾ। ਵਿਲੀਅਮਸਨ ਭਾਰਤ ਤੋਂ ਪਹਿਲਾਂ ਸ਼ੀ੍ਰਲੰਕਾ ਖਿਲਾਫ਼ ਹੋਈ ਟੈਸਟ ਸੀਰੀਜ਼ ’ਚ ਜਖਮੀ ਹੋਏ ਸਨ। ਬਾਅਦ ’ਚ ਉਹ ਆਰਾਮ ਲਈ ਨਿਊਜੀਲੈਂਡ ਵਾਪਸ ਪਰਤ ਗਏ ਸਨ। ਟੀਮ ਨੂੰ ਉਮੀਦ ਸੀ ਕਿ ਉਹ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਵਾਪਸੀ ਕਰਨਗੇ। Kane Williamson